ਸਿਡਨੀ ਏਅਰਪੋਰਟ 'ਤੇ ਐਮਰਜੈਂਸੀ ਸਥਿਤ 'ਚ ਪਰਤਿਆ 'ਜਹਾਜ਼', ਇਕ ਵਿਅਕਤੀ ਗ੍ਰਿਫ਼ਤਾਰ

Monday, Aug 14, 2023 - 04:12 PM (IST)

ਸਿਡਨੀ ਏਅਰਪੋਰਟ 'ਤੇ ਐਮਰਜੈਂਸੀ ਸਥਿਤ 'ਚ ਪਰਤਿਆ 'ਜਹਾਜ਼', ਇਕ ਵਿਅਕਤੀ ਗ੍ਰਿਫ਼ਤਾਰ

ਸਿਡਨੀ (ਏਜੰਸੀ): : ਆਸਟ੍ਰੇਲੀਆ ਤੋਂ ਮਲੇਸ਼ੀਆ ਜਾਣ ਵਾਲੀ ਇੱਕ ਵਪਾਰਕ ਏਅਰਲਾਈਨ ਦੀ ਫਲਾਈਟ ਐਮਰਜੈਂਸੀ ਸਥਿਤੀ ਤੋਂ ਬਾਅਦ ਸੋਮਵਾਰ ਨੂੰ ਸਿਡਨੀ ਪਰਤ ਗਈ। ਅਧਿਕਾਰੀਆਂ ਅਤੇ ਮੀਡੀਆ ਦੀਆਂ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ MH122 ਨੇ ਸਿਡਨੀ ਹਵਾਈ ਅੱਡੇ ਤੋਂ ਦੁਪਹਿਰ 1:40 ਵਜੇ ਕੁਆਲਾਲੰਪੁਰ ਲਈ ਅੱਠ ਘੰਟੇ ਦੀ ਉਡਾਣ ਭਰੀ ਪਰ ਸਵੇਰੇ 3:47 ਵਜੇ ਇਹ ਰਨਵੇਅ 'ਤੇ ਵਾਪਸ ਉਤਰ ਗਈ। 

ਇਸ ਮਾਮਲੇ ਵਿਚ ਆਸਟ੍ਰੇਲੀਆਈ ਫੈਡਰਲ ਪੁਲਸ ਨੇ ਇੱਕ 45 ਸਾਲਾ ਵਿਅਕਤੀ ਨੂੰ ਐਮਰਜੈਂਸੀ ਸਥਿਤੀ ਲਈ ਗ੍ਰਿਫ਼ਤਾਰ ਕੀਤਾ ਹੈ।  ਕੁਆਲਾਲੰਪੁਰ ਲਈ ਜਾ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਵਿੱਚ ਵਿਅਕਤੀ ਨੇ ਇਸਲਾਮ ਬਾਰੇ ਬਿਆਨਬਾਜ਼ੀ ਕੀਤੀ ਅਤੇ ਚਾਲਕ ਦਲ ਅਤੇ ਯਾਤਰੀਆਂ ਨੂੰ ਕਥਿਤ ਤੌਰ 'ਤੇ ਧਮਕੀ ਵੀ ਦਿੱਤੀ। ਫਲਾਈਟ ਨੂੰ ਸਿਡਨੀ ਹਵਾਈ ਅੱਡੇ 'ਤੇ ਰੋਕੇ ਜਾਣ ਤੋਂ ਬਾਅਦ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਨੇ ਰਚਿਆ ਇਤਿਹਾਸ, ਪੱਗ ਅਤੇ ਦਾੜ੍ਹੀ ਨਾਲ ਯੂ.ਐੱਸ. ਮਰੀਨ ਕੈਂਪ 'ਚ ਹੋਇਆ ਗ੍ਰੈਜੁਏਟ 

ਆਸਟ੍ਰੇਲੀਅਨ ਫੈਡਰਲ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਐਮਰਜੈਂਸੀ ਬਾਰੇ ਇੱਕ ਕਾਲ ਆਈ ਸੀ ਪਰ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ। ਨਾਇਨ ਨੇ ਰਿਪੋਰਟ ਦਿੱਤੀ ਕਿ ਜਹਾਜ਼ ਨੂੰ ਕੁਝ ਘੰਟਿਆਂ ਬਾਅਦ ਰਨਵੇਅ ਦੇ ਅੰਤ 'ਤੇ ਐਮਰਜੈਂਸੀ ਵਾਹਨਾਂ ਦੇ ਨਾਲ ਖੜ੍ਹਾ ਕਰ ਦਿੱਤਾ ਗਿਆ। ਫਿਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ਤੋਂ ਉਤਾਰ ਲਿਆ ਗਿਆ। ਇਸ ਦੌਰਾਨ ਸਿਡਨੀ ਹਵਾਈ ਅੱਡੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਘਟਨਾ ਦੇ ਪ੍ਰਬੰਧਨ ਵਿੱਚ ਐਮਰਜੈਂਸੀ ਏਜੰਸੀਆਂ ਦਾ ਸਮਰਥਨ ਕਰ ਰਹੇ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ "ਹਵਾਈ ਅੱਡਾ ਚਾਲੂ ਹੈ ਅਤੇ ਉਡਾਣਾਂ ਲੈਂਡ ਤੇ ਟੈਕਆਫ ਕਰ ਰਹੀਆਂ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News