ਨਿਊਯਾਰਕ 'ਚ ਲੱਗੀ 'ਐਮਰਜੈਂਸੀ' ! ਭਾਰੀ ਬਰਫਬਾਰੀ ਤੇ ਤੂਫਾਨ ਨੇ ਝੰਬੇ ਲੋਕ

Saturday, Dec 27, 2025 - 12:41 PM (IST)

ਨਿਊਯਾਰਕ 'ਚ ਲੱਗੀ 'ਐਮਰਜੈਂਸੀ' ! ਭਾਰੀ ਬਰਫਬਾਰੀ ਤੇ ਤੂਫਾਨ ਨੇ ਝੰਬੇ ਲੋਕ

ਵੈੱਬ ਡੈਸਕ : ਅਮਰੀਕਾ ਦੇ ਨਿਊਯਾਰਕ ਸੂਬੇ 'ਚ ਭਾਰੀ ਬਰਫਬਾਰੀ ਅਤੇ ਸਰਦੀ ਦੇ ਤੂਫ਼ਾਨ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਕੈਥੀ ਹੋਚੁਲ ਨੇ ਸੂਬੇ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ 'ਸਟੇਟ ਆਫ ਐਮਰਜੈਂਸੀ' (ਐਮਰਜੈਂਸੀ ਦੀ ਸਥਿਤੀ) ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਸਥਾਨਕ ਏਜੰਸੀਆਂ ਨੂੰ ਬਚਾਅ ਕਾਰਜਾਂ ਲਈ ਲੋੜੀਂਦੇ ਸਾਧਨ ਅਤੇ ਮਦਦ ਮੁਹੱਈਆ ਕਰਵਾਉਣ ਲਈ ਲਿਆ ਗਿਆ ਹੈ।

ਇਨ੍ਹਾਂ ਕਾਉਂਟੀਆਂ ਵਿੱਚ ਲਾਗੂ ਹੋਈ ਐਮਰਜੈਂਸੀ
ਮਰਜੈਂਸੀ ਦਾ ਐਲਾਨ ਵਿਸ਼ੇਸ਼ ਤੌਰ 'ਤੇ ਬਰੂਮ, ਚੇਨਾਂਗੋ, ਡੇਲਾਵੇਅਰ, ਓਟਸੇਗੋ, ਕੋਰਟਲੈਂਡ ਅਤੇ ਕਈ ਹੋਰ ਕਾਉਂਟੀਆਂ ਲਈ ਕੀਤਾ ਗਿਆ ਹੈ। ਨਿਊਯਾਰਕ ਸਿਟੀ, ਲੋਂਗ ਆਈਲੈਂਡ ਅਤੇ ਮਿਡ-ਹਡਸਨ ਖੇਤਰਾਂ ਵਿੱਚ 4 ਤੋਂ 8 ਇੰਚ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਸਾਊਥਰਨ ਟੀਅਰ ਤੇ ਕੈਪੀਟਲ ਰੀਜਨ ਵਿੱਚ 3 ਤੋਂ 6 ਇੰਚ ਤੱਕ ਬਰਫ ਪੈ ਸਕਦੀ ਹੈ, ਜਦਕਿ ਕੁਝ ਖਾਸ ਇਲਾਕਿਆਂ ਵਿੱਚ ਇਹ ਅੰਕੜਾ 8 ਇੰਚ ਤੱਕ ਵੀ ਜਾ ਸਕਦਾ ਹੈ।

ਤੇਜ਼ ਹਵਾਵਾਂ ਅਤੇ ਖ਼ਤਰਨਾਕ ਸੜਕੀ ਹਾਲਾਤ 
ਬਰਫਬਾਰੀ ਦੇ ਨਾਲ-ਨਾਲ ਸੂਬੇ ਵਿੱਚ 25 ਤੋਂ 35 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਅੱਧੀ ਰਾਤ ਦੇ ਵਿਚਕਾਰ ਸਭ ਤੋਂ ਭਾਰੀ ਬਰਫਬਾਰੀ ਹੋਣ ਦੀ ਉਮੀਦ ਹੈ। ਇਸ ਦੌਰਾਨ ਵਿਜ਼ੀਬਿਲਟੀ (ਦਿਖਣ ਦੀ ਸਮਰੱਥਾ) ਬਹੁਤ ਘੱਟ ਹੋ ਸਕਦੀ ਹੈ, ਜਿਸ ਕਾਰਨ ਸੜਕਾਂ 'ਤੇ ਸਫ਼ਰ ਕਰਨਾ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਗਵਰਨਰ ਦੀ ਜਨਤਾ ਨੂੰ ਅਪੀਲ
 ਗਵਰਨਰ ਹੋਚੁਲ ਨੇ ਨਿਊਯਾਰਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਦੇਰ ਸਵੇਰ ਤੱਕ ਕਿਸੇ ਵੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਉਨ੍ਹਾਂ ਕਿਹਾ, "ਨਿਊਯਾਰਕ ਵਾਸੀਆਂ ਦੀ ਸੁਰੱਖਿਆ ਮੇਰੀ ਸਭ ਤੋਂ ਵੱਡੀ ਤਰਜੀਹ ਹੈ, ਇਸ ਲਈ ਮੈਂ ਸਾਰਿਆਂ ਨੂੰ ਬੇਹੱਦ ਸਾਵਧਾਨੀ ਵਰਤਣ ਅਤੇ ਸਥਾਨਕ ਮੌਸਮ ਦੀਆਂ ਅਪਡੇਟਾਂ 'ਤੇ ਨਜ਼ਰ ਰੱਖਣ ਦੀ ਬੇਨਤੀ ਕਰਦੀ ਹਾਂ"। ਵਰਤਮਾਨ ਵਿੱਚ ਪੂਰੇ ਖੇਤਰ ਵਿੱਚ 'ਵਿੰਟਰ ਸਟੋਰਮ ਵਾਰਨਿੰਗ' ਜਾਰੀ ਹੈ।

 


author

Shubam Kumar

Content Editor

Related News