ਐਲਨ ਮਸਕ ਨੇ ਕੈਨੇਡਾ ਦੀ ਸਿਹਤ ਪ੍ਰਣਾਲੀ ਦੀ ਕੀਤੀ ਆਲੋਚਨਾ; ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ’ਤੇ ਚੁੱਕੇ ਸਵਾਲ
Monday, Dec 29, 2025 - 10:06 AM (IST)
ਨਿਊਯਾਰਕ (ਭਾਸ਼ਾ)- ਕੈਨੇਡਾ ਦੇ ਐਡਮੋਂਟਨ ’ਚ ਇਕ ਭਾਰਤੀ ਮੂਲ ਦੇ ਵਿਅਕਤੀ ਪ੍ਰਸ਼ਾਂਤ ਸ਼੍ਰੀਕੁਮਾਰ (44) ਦੀ 8 ਘੰਟੇ ਤੋਂ ਵੱਧ ਦੇ ਇੰਤਜ਼ਾਰ ਤੋਂ ਬਾਅਦ ਦਿਲ ਦੀ ਧੜਕਣ ਰੁਕਣ ਨਾਲ ਮੌਤ ਨੇ ਦੇਸ਼ ਦੀ ਸਿਹਤ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 22 ਦਸੰਬਰ ਨੂੰ ਛਾਤੀ ’ਚ ਤੇਜ਼ ਦਰਦ ਹੋਣ ’ਤੇ ਹਸਪਤਾਲ ਲਿਜਾਏ ਗਏ ਪ੍ਰਸ਼ਾਂਤ ਨੂੰ ਮੁੱਢਲੇ ਇਲਾਜ ਲਈ ਰੂਮ ’ਚ ਰੱਖਿਆ ਗਿਆ ਅਤੇ ਫਿਰ ਵੇਟਿੰਗ ਰੂਮ ’ਚ ਭੇਜ ਦਿੱਤਾ ਗਿਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ ਮਾਲਕ ਐਲਨ ਮਸਕ ਨੇ ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਸਿਹਤ ਸੇਵਾ ਦੀ ਸਖਤ ਆਲੋਚਨਾ ਕੀਤੀ। ਪ੍ਰਸ਼ਾਂਤ ਦੀ ਪਤਨੀ ਨਿਹਾਰਕਾ ਨੇ ਹਸਪਤਾਲ ਕਰਮਚਾਰੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ। ਭਾਰਤੀ ਭਾਈਚਾਰੇ ਦੇ ਨੇਤਾ ਵਰਿੰਦਰ ਭੁੱਲਰ ਨੇ ਕਿਹਾ ਕਿ ਇਹ ਘਟਨਾ ਕੈਨੇਡਾ ’ਚ ਸਿਹਤ ਸੇਵਾ ਸੁਧਾਰ ਦੀ ਲੋੜ ਨੂੰ ਉਜਾਰਗ ਕਰਦੀ ਹੈ। ਸਥਾਨਕ ਮੀਡੀਆ ਨੇ ਹਸਪਤਾਲ ਪ੍ਰਸ਼ਾਸਨ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
