ਆਸਟ੍ਰੇਲੀਆ ''ਚ ਆਸਮਾਨੀ ਬਿਜਲੀ ਡਿੱਗਣ ਨਾਲ ਬਜ਼ੁਰਗ ਦੀ ਮੌਤ

11/24/2017 10:30:20 AM

ਸਿਡਨੀ (ਬਿਊਰੋ)— ਪੱਛਮੀ ਆਸਟ੍ਰੇਲੀਆ ਦੇ ਰੇਸ ਕੋਰਸ ਵਿਚ ਇਕ ਬਜ਼ੁਰਗ ਵਿਅਕਤੀ ਦੀ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਡਗ ਫਰਨੀਹੱਗ (57) ਇਕ ਪਾਰਟ ਟਾਈਮ ਬੈਰੀਅਰ ਕਰਚਮਾਰੀ ਸਨ। ਉਹ ਬੀਤੇ ਵੀਰਵਾਰ ਨੂੰ ਪਰਥ ਦੇ ਉੱਤਰੀ-ਪੂਰਬੀ ਖੇਤਰ ਵਿਚ ਡਾਈਵੋਟਸ ਨੂੰ ਭਰ ਰਹੇ ਸਨ ਕਿ ਅਚਾਨਕ ਆਸਮਾਨੀ ਬਿਜਲੀ ਲਿਸ਼ਕੀ ਤੇ ਉਨ੍ਹਾਂ 'ਤੇ ਡਿੱਗ ਪਈ। ਉਨ੍ਹਾਂ ਨੂੰ ਰੋਇਲ ਪਰਥ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਕ ਹਫਤੇ ਬਾਅਦ ਕੱਲ ਉਨ੍ਹਾਂ ਦੀ ਮੌਤ ਹੋ ਗਈ। ਚਸ਼ਮਦੀਦ ਨੇ ਦੱਸਿਆ ਕਿ ਪਤਾ ਨਹੀਂ ਅਚਾਨਕ ਬਿਜਲੀ ਕਿੱਥੋਂ ਆ ਗਈ ਸੀ। ਇਸ ਤੋਂ ਪਹਿਲਾਂ ਕੋਈ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ। ਵਰਕਸੇਫ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।


Related News