ਇਜ਼ਰਾਇਲ ਤੋਂ ਮੋਰੱਕੋ ਲਈ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਉਡਾਣ ਸੇਵਾ

Monday, Dec 21, 2020 - 05:09 PM (IST)

ਇਜ਼ਰਾਇਲ ਤੋਂ ਮੋਰੱਕੋ ਲਈ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਉਡਾਣ ਸੇਵਾ

ਤੇਲ ਅਵੀਵ- ਇਜ਼ਰਾਇਲ ਮੰਗਲਵਾਰ ਨੂੰ ਮੋਰੱਕੋ ਲਈ ਆਪਣੀ ਪਹਿਲੀ ਸਿੱਧੀ ਉਡਾਣ ਸ਼ੁਰੂ ਕਰੇਗਾ। ਐੱਲ ਅਲ ਇਜ਼ਰਾਇਲ ਏਅਰਲਾਈਨਜ਼ ਤੇਲ ਅਵੀਵ ਤੋਂ ਮੋਰੱਕੋ ਦੀ ਰਾਜਧਾਨੀ ਰਬਾਤ ਲਈ ਸ਼ੁਰੂ ਮੰਗਲਵਾਰ ਤੋਂ ਉਡਾਣ ਸੇਵਾ ਨੂੰ ਸ਼ੁਰੂ ਕਰੇਗਾ। 

ਇਜ਼ਰਾਇਲ ਏਅਰਲਾਈਨਜ਼ ਅੱਜ ਸੇਵਾ ਨੂੰ ਸ਼ੁਰੂ ਕਰੇਗਾ। ਏਅਰਲਾਈਨਜ਼ ਨੇ ਆਪਣੇ ਬਿਆਨ ਵਿਚ ਕਿਹਾ,"ਐੱਲ ਅਲ ਇਜ਼ਰਾਇਲ ਏਅਰਲਾਈਨਜ਼ ਨੇ 22 ਦਸੰਬਰ, 2020 ਨੂੰ ਇਜ਼ਰਾਇਲ ਤੋਂ ਮੋਰੱਕੋ ਦੀ ਰਾਜਧਾਨੀ ਰਬਾਤ ਲਈ ਆਪਣੀ ਪਹਿਲੀ ਇਤਿਹਾਸਕ ਉਡਾਣ ਸੇਵਾ ਸ਼ੁਰੂ ਕਰੇਗਾ। ਇਸ ਜਹਾਜ਼ ਵਿਚ ਅਮਰੀਕਾ-ਇਜ਼ਰਾਇਲ ਦੇ ਸੰਯੁਕਤ ਪ੍ਰਤੀਨਿਧੀਮੰਡਲ ਦੇ ਮੈਂਬਰ ਉਡਾਣ ਭਰਨਗੇ।"

ਐੱਲ ਅਲ ਏਅਰਲਾਈਨਜ਼ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਘੋਸ਼ਣਾ ਕੀਤੀ ਸੀ ਕਿ ਦੋਹਾਂ ਦੇਸ਼ਾਂ ਵਿਚਕਾਰ ਸਬੰਧੀ ਸਾਧਾਰਣ ਕਰਨ ਦੇ ਉਦੇਸ਼ ਨਾਲ ਜ਼ਰੂਰੀ ਅਧਿਕਾਰ ਪ੍ਰਾਪਤ ਕਰਨ ਦੇ ਬਾਅਦ ਏਅਰਲਾਈਨਜ਼ ਮੋਰੱਕੋ ਲਈ ਸਿੱਧੀਆਂ ਉਡਾਣ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। 


author

Lalita Mam

Content Editor

Related News