ਥੱਪੜ ਮਗਰੋਂ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ’ਤੇ ਸੁੱਟਿਆ ਗਿਆ ਆਂਡਾ, ਵੇਖੋ ਵੀਡੀਓ

09/28/2021 1:01:08 PM

ਪੈਰਿਸ (ਭਾਸ਼ਾ) : ਫਰਾਂਸ ਦੇ ਲਿਓਨ ਸ਼ਹਿਰ ਵਿਚ ਇਕ ਅੰਤਰਰਸ਼ਟਰੀ ਖਾਦ ਵਪਾਰ ਮੇਲੇ ਦੀ ਯਾਤਰਾ ਦੌਰਾਨ ਸੋਮਵਾਰ ਨੂੰ ਇਕ ਵਿਅਕਤੀ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ’ਤੇ ਆਂਡਾ ਸੁੱਟ ਦਿੱਤਾ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਵੀਡੀਓ ਵਿਚ ਮੈਕਰੋਨ ਭੀੜ ਵਿਚੋਂ ਲੰਘਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ’ਤੇ ਇਕ ਆਂਡਾ ਸੁੱਟਿਆਂ ਗਿਆ ਜੋ ਬਿਨਾਂ ਟੁੱਟੇ ਉਨ੍ਹਾਂ ਦੇ ਉਪਰੋਂ ਉਛਲ ਗਿਆ।

ਇਹ ਵੀ ਪੜ੍ਹੋ: ਅਸ਼ਰਫ ਗਨੀ ਦਾ ਫੇਸਬੁੱਕ ਪੇਜ਼ ਹੈਕ, ਤਾਲਿਬਾਨ ਨੂੰ ਲੈ ਕੇ ਹੈਕਰਾਂ ਨੇ ਦੁਨੀਆ ਤੋਂ ਕੀਤੀ ਇਹ ਮੰਗ

 

ਦੋ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਦੀ ਰੱਖਿਆ ਲਈ ਤੁਰੰਤ ਰਾਸ਼ਟਰਪਤੀ ਦੇ ਕਰੀਬ ਆਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਹੋਰ ਰੱਖਿਆ ਕਰਮਚਾਰੀਆਂ ਵੱਲੋਂ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਲਿਜਾਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਵੱਲੋਂ ਵਿਅਕਤੀ ਦੀ ਪਛਾਣ ਜਾਂ ਉਸ ਦੇ ਇਰਾਦੇ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜੂਨ ਵਿਚ ਮੈਕਰੋਨ ਨੂੰ ਦੱਖਣੀ-ਪੂਰਬੀ ਫਰਾਂਸ ਦੇ ਇਕ ਛੋਟੇ ਜਿਹੇ ਕਸਬੇ ਵਿਚ ਇਕ ਵਿਅਕਤੀ ਨੇ ਉਸ ਸਮੇਂ ਥੱਪੜ ਮਾਰ ਦਿੱਤਾ ਸੀ, ਜਦੋਂ ਉਹ ਜਨਤਾ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕਰ ਰਹੇ ਸਨ। ਇਸ ਘਟਨਾ ਦੀ ਵੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਕੁੱਤੇ ਦਾ ਮਾਸ ਖਾਣ 'ਤੇ ਲੱਗੇਗੀ ਪਾਬੰਦੀ! PM ਦੇ ਦਰਬਾਰ ਪਹੁੰਚਿਆ ਮਾਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News