ਕੋਰੋਨਾ ਫੈਲਾਉਣ ਦੇ ਦੋਸ਼ ''ਚ ਐਡਮਿੰਟਨ ਕੇਅਰ ਹੋਮ ''ਤੇ 8.1 ਮਿਲੀਅਨ ਡਾਲਰ ਦਾ ਮੁਕੱਦਮਾ

Monday, Nov 16, 2020 - 02:57 PM (IST)

ਕੋਰੋਨਾ ਫੈਲਾਉਣ ਦੇ ਦੋਸ਼ ''ਚ ਐਡਮਿੰਟਨ ਕੇਅਰ ਹੋਮ ''ਤੇ 8.1 ਮਿਲੀਅਨ ਡਾਲਰ ਦਾ ਮੁਕੱਦਮਾ

ਐਡਮਿੰਟਨ- ਇੱਥੋਂ ਦੇ ਇਕ ਕੇਅਰ ਹੋਮ 'ਤੇ 63 ਲੋਕਾਂ ਨੂੰ ਕੋਰੋਨਾ ਨਾਲ ਪੀੜਤ ਕਰਨ ਦਾ ਦੋਸ਼ ਹੈ ਅਤੇ ਕੇਅਰ ਹੋਮ 'ਤੇ 8.1 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਗਿਆ ਹੈ। ਇਕ ਜਨਾਨੀ ਜਿਸ ਦੀ ਮਾਂ ਇੱਥੇ ਮਰ ਗਈ, ਨੇ ਕੇਅਰ ਹੋਮ ਨੂੰ ਲੰਮੇ ਹੱਥੀਂ ਲਿਆ ਹੈ ਤੇ ਹੋਰ ਦਰਜਨਾਂ ਲੋਕਾਂ ਨੇ ਆਪਣਾ ਪੱਖ ਰੱਖਿਆ ਹੈ।

ਇਕ ਸਟੇਟਮੈਂਟ ਮੁਤਾਬਕ ਸ਼ੈਫਰਡ ਕੋਰ ਫਾਊਂਡੇਸ਼ਨ ਅਤੇ ਇਸ ਦੇ ਮਿਲਵੂਡਜ਼ ਲਾਂਗ ਟਰਮ ਸੈਂਟਰ ਦੇ ਸਟਾਫ਼ ਕੋਲ ਨਿੱਜੀ ਸੁਰੱਖਿਆ ਉਪਕਰਣਾਂ ਦੀ ਕਮੀ ਸੀ, ਜਿਸ ਕਾਰਨ ਲੋਕ ਕੋਰੋਨਾ ਦੀ ਲਪੇਟ ਵਿਚ ਆਏ। ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਬਿਨਾਂ ਨਿਯਮਾਂ ਦੀ ਪਾਲਣਾ ਕੀਤਿਆਂ ਜਾਣ-ਆਉਣ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਕੋਰੋਨਾ ਲਗਾਤਾਰ ਫੈਲਦਾ ਰਿਹਾ।

ਲਾਰਸਨ ਨਾਂ ਦੀ ਜਨਾਨੀ ਨੇ ਦੱਸਿਆ ਕਿ ਉਸ ਦੀ ਮਾਂ ਸਤੰਬਰ ਮਹੀਨੇ ਕੋਰੋਨਾ ਦੀ ਸ਼ਿਕਾਰ ਹੋਈ ਤੇ 2 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਦਾ ਕਾਰਨ ਉਸ ਨੇ ਸਟਾਫ਼ ਦੀ ਅਣਗਹਿਲੀ 'ਤੇ ਲਾਇਆ ਹੈ।  ਹਾਲਾਂਕਿ ਕੇਅਰ ਹੋਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਟਾਫ਼ ਨੂੰ ਸਿਖਲਾਈ ਦੇਣ, ਜ਼ਰੂਰੀ ਸਮਾਨ ਅਤੇ ਨਿੱਜੀ ਸੁਰੱਖਿਆ ਉਪਕਰਣ ਦੇਣ ਲਈ ਲਗਭਗ 4 ਮਿਲੀਅਨ ਡਾਲਰ ਦਾ ਖਰਚ ਕੀਤਾ ਹੈ। ਹਾਲਾਂਕਿ ਮਰੀਜ਼ਾਂ ਨੇ ਹਸਪਤਾਲ 'ਤੇ ਧਿਆਨ ਨਾ ਦੇਣ ਦੇ ਦੋਸ਼ ਲਾਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਜੇ ਅਦਾਲਤ ਵਿਚ ਜਾਂਚ ਨਹੀਂ ਕੀਤੀ ਗਈ।  

ਦੱਸ ਦਈਏ ਕਿ 14 ਨਵੰਬਰ ਨੂੰ ਮਿਲਵੂਡਜ਼ ਲਾਂਗ ਟਰਮ ਕੇਅਰ ਸੈਂਟਰ ਵਿਚ 63 ਲੋਕ ਅਤੇ 47 ਕਾਮੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਸਨ। ਸ਼ੈਫਰਡ ਕੇਅਰ ਹੋਮ ਕੋਲ ਇਸ ਮੁਕੱਦਮੇ ਦਾ ਜਵਾਬ ਦੇਣ ਲਈ ਅਜੇ 20 ਦਿਨਾਂ ਦਾ ਸਮਾਂ ਹੈ। 


author

Lalita Mam

Content Editor

Related News