ਤੁਰਕੀ-ਸੀਰੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.1 ਰਹੀ ਤੀਬਰਤਾ
Wednesday, Feb 15, 2023 - 10:55 PM (IST)

ਵੈਲਿੰਗਟਨ : ਤੁਰਕੀ-ਸੀਰੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੇੜੇ ਬੁੱਧਵਾਰ ਨੂੰ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ। USGS ਨੇ ਦੱਸਿਆ ਕਿ ਭੂਚਾਲ ਉੱਤਰੀ ਅਤੇ ਦੱਖਣੀ ਟਾਪੂਆਂ ਨੂੰ ਵੱਖ ਕਰਨ ਵਾਲੇ ਕੁੱਕ ਸਟ੍ਰੇਟ ਦੇ ਹੇਠਾਂ 74 ਕਿਲੋਮੀਟਰ (50 ਮੀਲ) ਦੀ ਡੂੰਘਾਈ 'ਤੇ ਆਇਆ।
ਇਹ ਵੀ ਪੜ੍ਹੋ : 'ਜਾਸੂਸੀ ਗੁਬਾਰੇ' ਦੇ ਮਲਬੇ ਤੋਂ ਖੁੱਲ੍ਹੀ ਚੀਨ ਦੀ ਪੋਲ! ਅਮਰੀਕਾ ਨੇ ਕੀਤੇ ਹੈਰਾਨ ਕਰਨ ਵਾਲੇ ਦਾਅਵੇ
ਉੱਤਰੀ ਟਾਪੂ ਦੇ ਦੱਖਣੀ ਸਿਰੇ 'ਤੇ ਸਥਿਤ ਵੈਲਿੰਗਟਨ ਪਿਛਲੇ ਹਫਤੇ ਤੋਂ ਚੱਕਰਵਾਤ ਨਾਲ ਪ੍ਰਭਾਵਿਤ ਹੈ। ਰਾਜਧਾਨੀ ਵਿੱਚ ਚੱਕਰਵਾਤ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। USGS ਦੇ ਅਨੁਸਾਰ, ਭੂਚਾਲ ਨਾਲ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।
ਇਹ ਵੀ ਪੜ੍ਹੋ : ਸਕਾਟਲੈਂਡ ਦੀ ਲੋਕ ਨੇਤਾ ਨਿਕੋਲਾ ਸਟਰਜਨ ਨੇ ਮੰਤਰੀ ਵਜੋਂ ਅਸਤੀਫ਼ਾ ਦਿੰਦਿਆਂ ਕਹੀ ਇਹ ਗੱਲ
ਤੁਰਕੀ-ਸੀਰੀਆ 'ਚ ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ
ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਇਹ ਅੰਕੜਾ 41,000 ਨੂੰ ਪਾਰ ਕਰ ਗਿਆ ਹੈ। ਇਸੇ ਚਮਤਕਾਰੀ ਤਰੀਕੇ ਨਾਲ ਮਲਬੇ ਹੇਠੋਂ ਲੋਕਾਂ ਨੂੰ ਜ਼ਿੰਦਾ ਕੱਢਣ ਦਾ ਸਿਲਸਿਲਾ ਵੀ ਕਈ ਦਿਨਾਂ ਤੋਂ ਚੱਲ ਰਿਹਾ ਹੈ। ਕਰੀਬ 212 ਘੰਟਿਆਂ ਬਾਅਦ ਤੁਰਕੀ ਦੇ ਅਦਿਆਮਨ ਵਿੱਚ ਇਕ 77 ਸਾਲਾ ਵਿਅਕਤੀ ਨੂੰ ਮਲਬੇ 'ਚੋਂ ਕੱਢਿਆ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।