ਮੈਕਸੀਕੋ ’ਚ 7.5 ਤੀਬਰਤਾ ਦਾ ਆਇਆ ਭੂਚਾਲ, ਘਰਾਂ ’ਚੋਂ ਬਾਹਰ ਨਿਕਲੇ ਲੋਕ
Tuesday, Sep 20, 2022 - 01:36 AM (IST)
ਮੈਕਸੀਕੋ ਸਿਟੀ : ਮੈਕਸੀਕੋ ਦੇ ਮੱਧ ਪ੍ਰਸ਼ਾਂਤ ਤੱਟ ’ਤੇ ਸੋਮਵਾਰ ਨੂੰ 7.5 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਜਿਓਲਾਜੀਕਲ ਸਰਵੇਖਣ ਵਿਭਾਗ ਮੁਤਾਬਕ ਸਥਾਨਕ ਸਮੇਂ ਮੁਤਾਬਕ ਦੁਪਹਿਰ 1:05 ਵਜੇ ਆਏ ਭੂਚਾਲ ਕਾਰਨ ਹੋਏ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਲੋਕ ਘਬਰਾ ਕੇ ਸੜਕਾਂ ’ਤੇ ਆ ਗਏ। ਜ਼ਿਕਰਯੋਗ ਹੈ ਕਿ ਮੈਕਸੀਕੋ ’ਚ 1985 ਅਤੇ 2017 ’ਚ ਇਸੇ ਦਿਨ (19 ਸਤੰਬਰ) ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ’ਚ ਮਾਂ ਤੇ ਧੀ ਸਣੇ 3 ਪੰਜਾਬੀਆਂ ਦੀ ਮੌਤ
ਭੂਚਾਲ ਦੇ ਝਟਕਿਆਂ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਟੜੀਆਂ ’ਤੇ ਖੜ੍ਹੀਆਂ ਗੱਡੀਆਂ ਹਿੱਲਣ ਲੱਗ ਪਈਆਂ। ਸਟੋਰ ’ਚ ਰੱਖਿਆ ਸਾਮਾਨ ਜ਼ਮੀਨ ’ਤੇ ਖਿਲਰਿਆ ਨਜ਼ਰ ਆਇਆ । ਭੂਚਾਲ ਦੇ ਝਟਕੇ ਰਿਕਟਰ ਪੈਮਾਨੇ ’ਤੇ ਇੰਨੇ ਜ਼ਬਰਦਸਤ ਸਨ ਕਿ ਪਾਰਕਿੰਗ ’ਚ ਖੜ੍ਹੀਆਂ ਕਾਰਾਂ ਅੱਗੇ-ਪਿੱਛੇ ਹੋਣ ਲੱਗੀਆਂ। ਭੂਚਾਲ ਦੇ ਝਟਕਿਆਂ ਨਾਲ ਉੱਚੀਆਂ ਇਮਾਰਤਾਂ ਵੀ ਹਿੱਲ ਗਈਆਂ। ਲੋਕ ਡਰ ਦੇ ਸਾਏ ’ਚ ਘਰਾਂ ’ਚੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਲੱਗੇ ਹਨ। ਇਕ ਜਿਮ ਵਿੱਚ ਭਾਰੀ ਤਬਾਹੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਭਿੱਖੀਵਿੰਡ ਬਣਿਆ ਜੰਗ ਦਾ ਅਖਾੜਾ, ਦੋ ਧਿਰਾਂ ਵਿਚਾਲੇ ਹੋਈ ਅੰਨ੍ਹੇਵਾਹ ਫਾਇਰਿੰਗ
ਦੱਸ ਦੇਈਏ ਕਿ ਪਹਿਲਾਂ ਐਤਵਾਰ ਨੂੰ ਤਾਈਵਾਨ ਦੀ ਧਰਤੀ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਕਾਰਨ ਹਿੱਲ ਗਈ। ਜਾਣਕਾਰੀ ਮੁਤਾਬਕ ਇੱਥੇ 6.9 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਥੇ ਇਕ ਦੋ ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਦੇ ਝਟਕੇ ਦੁਪਹਿਰ 2:44 ਵਜੇ (ਸਥਾਨਕ ਸਮੇਂ ਅਨੁਸਾਰ) ਸ਼ਹਿਰ ਦੇ ਉੱਤਰ ’ਚ 50 ਕਿਲੋਮੀਟਰ ਤਕ ਭੂਚਾਲ ਦੇ ਝਟਕੇ ਮਹਿਸੂਸ ਹੋਏ। ਅਮਰੀਕੀ ਜਿਓਲਾਜੀਕਲ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ 10 ਕਿਲੋਮੀਟਰ ਹੇਠਾਂ ਸੀ।