ਅਧਿਐਨ ''ਚ ਖੁਲਾਸਾ, ਈਅਰਰਿੰਗ, ਮੁੰਦਰੀ ਅਤੇ ਘੜੀ ''ਤੇ ਟਾਇਲਟ ਸੀਟ ਨਾਲੋਂ ਹੁੰਦੇ ਹਨ 400 ਗੁਣਾ ਬੈਕਟੀਰੀਆ

10/23/2020 6:23:39 PM

ਲੰਡਨ (ਬਿਊਰੋ): ਕੋਰੋਨਾਵਾਇਰਸ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਗਲੋਬਲ ਪੱਧਰ 'ਤੇ ਪ੍ਰਕੋਪ ਜਾਰੀ ਹੈ। ਇਸ ਤੋਂ ਬਚਾਅ ਸਬੰਧੀ ਕਈ ਤਰ੍ਵਾਂ ਦੇ ਉਪਾਅ ਦੱਸੇ ਗਏ ਹਨ। ਉਂਝ ਅਸੀਂ ਕੱਪੜੇ ਪਾਉਣ ਤੋਂ ਬਾਅਦ ਉਹਨਾਂ ਨੂੰ ਧੋਂਦੇ ਹਾਂ ਪਰ ਅਕਸਰ ਅਜਿਹਾ ਹੁੰਦਾ ਹੈ ਕਿ ਐਕਸੈਸਰੀਜ਼ ਦੇ ਮਾਮਲੇ ਵਿਚ ਅਸੀਂ ਲਾਪਰਵਾਹੀ ਕਰ ਜਾਂਦੇ ਹਾਂ। ਇਕ ਹੀ ਜਿਊਲਰੀ ਅਤੇ ਘੜੀ ਅਕਸਰ ਪਾਉਂਦੇ ਰਹਿੰਦੇ ਹਾਂ। ਇਸ ਨਾਲ ਉਸ ਵਿਚ ਧੂੜ ਅਤੇ ਬੈਕਟੀਰੀਆ ਦਾ ਪੱਧਰ ਵੱਧਦਾ ਰਹਿੰਦਾ ਹੈ। ਹੁਣ ਬ੍ਰਿਟੇਨ ਵਿਚ ਹੋਏ ਤਾਜ਼ਾ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਈਅਰਰਿੰਗ, ਰਿੰਗ ਅਤੇ ਘੜੀ 'ਤੇ ਟਾਇਲਟ ਸੀਟ ਨਾਲੋਂ 400 ਗੁਣਾ ਵੱਧ ਬੈਕਟੀਰੀਆ ਰਹਿੰਦੇ ਹਨ।

ਬ੍ਰਿਟਿਸ਼ ਅਧਿਐਨ ਵਿਚ ਕਿਹਾ ਗਿਆ ਕਿ ਦੋ ਤਿਹਾਈ ਲੋਕ ਆਪਣੇ ਐਕਸੈਸਰਰੀਜ਼ ਦੀ ਸਫਾਈ ਨਹੀਂ ਕਰਦੇ ਹਨ। ਇਸ ਅਧਿਐਨ ਨੂੰ ਬ੍ਰਿਟੇਨ ਦੀ ਜਿਊਲਰੀ ਅਤੇ ਵਾਚ ਕੰਪਨੀ Est1897 ਨੇ ਕਰਾਇਆ ਸੀ।ਅਧਿਐਨ ਵਿਚ ਪਾਇਆ ਗਿਆ ਕਿ 7 ਦਿਨਾਂ ਤੱਕ ਪਾਉਣ 'ਤੇ ਮੁੰਦਰੀ, ਘੜੀ ਅਤੇ ਈਅਰਰਿੰਗ ਵਿਚ ਟਾਇਲਟ ਸੀਟ ਦੇ ਮੁਕਾਬਲੇ 428 ਗੁਣਾ ਜਿਆਦਾ ਬੈਕਟੀਰੀਆ ਪਾਏ ਜਾਂਦੇ ਹਨ। ਇਸ ਪ੍ਰਯੋਗ ਵਿਚ ਪਾਇਆ ਗਿਆ ਕਿ ਜਿਊਲਰੀ 'ਤੇ ਇਕ ਹਫਤੇ ਵਿਚ ਬੈਕਟੀਰੀਆ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿਚ ਵੱਧ ਗਈ।

ਡੇਲੀ ਮੇਲ ਦੇ ਮੁਤਾਬਕ, ਅਧਿਐਨ ਵਿਚ ਪਾਇਆ  ਗਿਆ ਕਿ ਜਿਊਲਰੀ 'ਤੇ ਅਜਿਹੇ ਬਹੁਤ ਜਾਨਲੇਵਾ ਬੈਕਟੀਰੀਆ ਸਨ ਜੋ ਫੂਡ ਪੋਇਜਨਿੰਗ (Food poisoning) ਅਤੇ ਇਨਫੈਕਸ਼ਨ ਪੈਦਾ ਕਰ ਸਕਦੇ ਹਨ। ਅਸਲ ਵਿਚ ਸਾਡੇ ਹੱਥ ਰੋਜ਼ਾਨਾ ਖਾਣੇ ਤੋਂ ਲੈ ਕੇ ਹਜ਼ਾਰਾਂ ਅਣਜਾਣ ਵਸਤਾਂ ਦੇ ਸੰਪਰਕ ਵਿਚ ਆਉਂਦੇ ਹਨ। ਜਦੋਂ ਜਿਊਲਰੀ ਦੀ ਸਹੀ ਢੰਗ ਨਾਲ ਸਫਾਈ ਨਹੀਂ ਹੁੰਦੀ ਹੈ ਤਾਂ ਬੈਕਟੀਰੀਆ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਨਸਾਨ ਹਰ ਘੰਟੇ ਵਿਚ ਘੱਟੋ-ਘੱਟ 16 ਵਾਰ ਆਪਣੇ ਚਿਹਰੇ ਨੂੰ ਛੂੰਹਦਾ ਹੈ। ਇਸ ਨਾਲ ਬੈਕਟੀਰੀਆ ਦੇ ਮੂੰਹ ਵਿਚ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਬੇਘਰੇ ਨੌਜਵਾਨਾਂ ਲਈ ਨਵੇਂ ਫੰਡ ਦੇਣ ਦੀ ਘੋਸ਼ਣਾ

ਮੁੰਦਰੀ 'ਚ 5 ਜਾਨਲੇਵਾ ਬੈਕਟੀਰੀਆ
ਅਧਿਐਨ ਦੇ ਦੌਰਾਨ, ਸਿਰਫ ਹਫਤੇ ਤੱਕ ਮੁੰਦਰੀ ਦੇ ਪਾਉਣ 'ਤੇ ਉਸ ਅੰਦਰ ਸਭ ਤੋਂ ਜਾਨਲੇਵਾ 5 ਬੈਕਟੀਰੀਆ ਪੈਦਾ ਹੋ ਗਏ। ਮੁੰਦਰੀ ਦੇ ਅੰਦਰ ਬੈਕਟੀਰੀਆ ਦੀਆਂ 5 ਕਲੋਨੀਆਂ, ਇਕ ਉੱਲੀਮਾਰ ਕਲੋਨੀ ਅਤੇ ਇਕ ਕਾਲੀ ਉੱਲੀ ਦੀ ਕਲੋਨੀ ਵਿਕਸਿਤ ਹੋ ਗਈ। ਕਾਲੀ ਉੱਲੀ ਨਾਲ ਸਕਿਨ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ। ਉੱਧਰ, ਇਕ ਹਫਤੇ ਤੱਕ ਘੜੀ ਪਾਉਣ 'ਤੇ ਉਸ ਦੇ ਅੰਦਰ 4 ਤਰ੍ਹਾਂ ਦੇ ਬੈਕਟੀਰੀਆ ਪਾਏ ਗਏ। ਘੜੀ 'ਤੇ ਇਕ ਹਫਤੇ ਦੇ ਅੰਦਰ ਬੈਕਟੀਰੀਆ ਦੀਆਂ 20,020 ਕਲੋਨੀਆਂ ਪਾਈਆਂ ਗਈਆਂ।

ਉੱਧਰ ਈਅਰਰਿੰਗ 'ਤੇ ਬੈਕਟੀਰੀਆ ਦੀਆਂ 485 ਕਲੋਨੀਆਂ ਪਾਈਆਂ ਗਈਆਂ। ਇਸ ਵਿਚ ਕੁਝ ਅਜਿਹੇ ਬੈਕਟੀਰੀਆ ਸਨ ਜੋ ਫੂਡ ਪੋਇਜਨਿੰਗ ਦਾ ਖਤਰਾ ਪੈਦਾ ਕਰ ਸਕਦੇ ਹਨ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ,''ਇਸ ਅਧਿਐਨ ਵਿਚ ਕਈ ਦਿਲਚਸਪ ਚੀਜ਼ਾਂ ਸਾਹਮਣੇ ਆਈਆਂ ਹਨ ਅਤੇ ਨਤੀਜੇ ਹੈਰਾਨ ਕਰ ਦੇਣ ਵਾਲੇ ਹਨ।'' ਉਸ ਨੇ ਕਿਹਾ ਕਿ ਆਪਣੀ ਜਿਊਲਰੀ ਨੂੰ ਸੁਰੱਖਿਅਤ ਰੱਖਣਾ ਭਾਵੇਂ  ਜ਼ਰੂਰੀ ਹੈ ਪਰ ਉਨੀ ਹੀ ਜ਼ਰੂਰੀ ਇਸ ਦੀ ਸਫਾਈ ਹੈ।


Vandana

Content Editor

Related News