ਜੰਗ ''ਚ ਅਮਰੀਕਾ ਨੂੰ ਸਭ ਤੋਂ ਵੱਡਾ ਨੁਕਸਾਨ ! ਇਰਾਨ ਨੇ ''ਉਡਾ''ਤਾ'' 25,00,00,00,000 ਦਾ ''ਜਹਾਜ਼''

Sunday, Mar 29, 2026 - 04:53 PM (IST)

ਜੰਗ ''ਚ ਅਮਰੀਕਾ ਨੂੰ ਸਭ ਤੋਂ ਵੱਡਾ ਨੁਕਸਾਨ ! ਇਰਾਨ ਨੇ ''ਉਡਾ''ਤਾ'' 25,00,00,00,000 ਦਾ ''ਜਹਾਜ਼''

ਇੰਟਰਨੈਸ਼ਨਲ ਡੈਸਕ- ਮਿਡਲ-ਈਸਟ 'ਚ ਚੱਲ ਰਹੀ ਭਿਆਨਕ ਜੰਗ ਦੌਰਾਨ ਅਮਰੀਕੀ ਹਵਾਈ ਸੈਨਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ। ਸਾਊਦੀ ਅਰਬ 'ਚ ਸਥਿਤ ਅਮਰੀਕੀ ਫੌਜੀ ਅੱਡੇ 'ਪ੍ਰਿੰਸ ਸੁਲਤਾਨ ਏਅਰ ਬੇਸ' 'ਤੇ ਇਰਾਨ ਵੱਲੋਂ ਕੀਤੀ ਗਈ ਮਿਜ਼ਾਈਲਾਂ ਦੀ ਬਾਰਿਸ਼ ਵਿੱਚ ਅਮਰੀਕਾ ਦਾ ਬੇਹੱਦ ਕੀਮਤੀ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ E-3 Sentry (AWACS) ਜਹਾਜ਼ ਤਬਾਹ ਹੋ ਗਿਆ ਹੈ।

ਸੂਤਰਾਂ ਅਨੁਸਾਰ ਇਰਾਨ ਨੇ 27 ਮਾਰਚ ਦੀ ਰਾਤ ਨੂੰ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਨਾਲ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਅਮਰੀਕੀ ਰੱਖਿਆ ਪ੍ਰਣਾਲੀ ਨੇ ਕਈ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ, ਪਰ ਇੱਕ ਮਿਜ਼ਾਈਲ ਸਿੱਧੀ ਉਸ ਰਨਵੇਅ 'ਤੇ ਜਾ ਡਿੱਗੀ ਜਿੱਥੇ AWACS ਜਹਾਜ਼ ਖੜ੍ਹਾ ਸੀ। ਇਸ ਹਮਲੇ ਵਿੱਚ 10 ਤੋਂ 12 ਅਮਰੀਕੀ ਸੈਨਿਕ ਵੀ ਜ਼ਖ਼ਮੀ ਹੋਏ ਹਨ।

ਤਬਾਹ ਹੋਇਆ E-3 Sentry ਕੋਈ ਆਮ ਜਹਾਜ਼ ਨਹੀਂ ਸੀ। ਇਸ ਦੀਆਂ ਖ਼ੂਬੀਆਂ ਇਸ ਨੂੰ ਦੁਨੀਆ ਦਾ ਸਭ ਤੋਂ ਖ਼ਤਰਨਾਕ ਨਿਗਰਾਨੀ ਜਹਾਜ਼ ਬਣਾਉਂਦੀਆਂ ਹਨ। ਇਹ ਜਹਾਜ਼ 400 ਕਿਲੋਮੀਟਰ ਦੇ ਘੇਰੇ ਵਿੱਚ ਦੁਸ਼ਮਣ ਦੇ ਹਰ ਜਹਾਜ਼ ਅਤੇ ਮਿਜ਼ਾਈਲ 'ਤੇ ਨਜ਼ਰ ਰੱਖ ਸਕਦਾ ਹੈ ਤੇ ਇਹ ਹਵਾ ਵਿੱਚ ਮੌਜੂਦ F-35 ਅਤੇ ਹੋਰ ਲੜਾਕੂ ਜਹਾਜ਼ਾਂ ਨੂੰ ਨਿਰਦੇਸ਼ ਦੇਣ ਵਾਲਾ 'ਮੋਬਾਈਲ ਕਮਾਂਡ ਸੈਂਟਰ' ਸੀ। ਇੱਕ AWACS ਜਹਾਜ਼ ਦੀ ਕੀਮਤ ਲਗਭਗ 2,500 ਕਰੋੜ ਰੁਪਏ (300 ਮਿਲੀਅਨ ਡਾਲਰ) ਤੋਂ ਵੱਧ ਹੈ। 

ਇਹ ਵੀ ਪੜ੍ਹੋ- 5ਵੀਂ ਕਲਾਸ ਤੱਕ ਨਹੀਂ ਹੋਵੇਗੀ ਕੋਈ ਪ੍ਰੀਖਿਆ, ਸਕੂਲਾਂ ਦੇ ਵੀ ਬਦਲੇ ਜਾਣਗੇ ਨਾਂ ! PM ਬਾਲੇਨ ਸ਼ਾਹ ਨੇ ਕਰ'ਤਾ ਐਲਾਨ

ਰੱਖਿਆ ਮਾਹਿਰਾਂ ਅਨੁਸਾਰ, ਅਮਰੀਕੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦੁਸ਼ਮਣ ਦੇ ਹਮਲੇ ਵਿੱਚ ਇੱਕ AWACS ਜਹਾਜ਼ ਤਬਾਹ ਹੋਇਆ ਹੈ। ਅਮਰੀਕਾ ਕੋਲ ਅਜਿਹੇ ਸਿਰਫ਼ 16 ਜਹਾਜ਼ ਕਾਰਜਸ਼ੀਲ ਸਨ, ਜਿਨ੍ਹਾਂ ਵਿੱਚੋਂ ਹੁਣ ਇੱਕ ਤਬਾਹ ਹੋ ਗਿਆ ਹੈ। ਇਸ ਦੇ ਤਬਾਹ ਹੋਣ ਨਾਲ ਮੱਧ-ਪੂਰਬ ਵਿੱਚ ਅਮਰੀਕਾ ਦੀ ਹਵਾਈ ਨਿਗਰਾਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ AWACS ਤੋਂ ਇਲਾਵਾ, ਹਵਾ ਵਿੱਚ ਤੇਲ ਭਰਨ ਵਾਲੇ KC-135 Stratotanker ਜਹਾਜ਼ਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਇਸ ਨੁਕਸਾਨ ਦੀ ਪੁਸ਼ਟੀ ਕੀਤੀ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਵਿਸਥਾਰਪੂਰਵਕ ਬਿਆਨ ਜਾਰੀ ਨਹੀਂ ਕੀਤਾ।

ਇਹ ਵੀ ਪੜ੍ਹੋ- ਲੱਗ ਗਿਆ Lockdown ! ਵਿਆਹਾਂ 'ਤੇ ਰੋਕ, ਸਕੂਲ ਵੀ ਬੰਦ, ਸ਼ਹਿਬਾਜ਼ ਸਰਕਾਰ ਨੇ ਕਰ'ਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News