''ਖ਼ਾਲੀ ਕਰ ਦਿਓ Airport..!'', ਇਰਾਨ ਨੇ UAE ਨੂੰ ਦੇ''ਤੀ Warning

Sunday, Jul 19, 2026 - 01:51 PM (IST)

''ਖ਼ਾਲੀ ਕਰ ਦਿਓ Airport..!'', ਇਰਾਨ ਨੇ UAE ਨੂੰ ਦੇ''ਤੀ Warning

ਇੰਟਰਨੈਸ਼ਨਲ ਡੈਸਕ- ਜੰਗਬੰਦੀ ਟੁੱਟਣ ਮਗਰੋਂ ਅਮਰੀਕਾ ਅਤੇ ਇਰਾਨ ਵਿਚਾਲੇ ਇਕ ਵਾਰ ਫ਼ਿਰ ਤੋਂ ਸਿੱਧੀ ਜੰਗ ਸ਼ੁਰੂ ਹੋ ਗਈ ਹੈ। ਦੋਵਾਂ ਪਾਸਿਓਂ ਹੋ ਰਹੇ ਭਿਆਨਕ ਹਮਲਿਆਂ ਕਾਰਨ ਮਿਡਲ ਈਸਟ 'ਚ ਹਾਲਾਤ ਬੇਹੱਦ ਤਣਾਅਪੂਰਨ ਬਣ ਗਏ ਹਨ। ਇਸੇ ਦੌਰਾਨ ਇਰਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਯੁਕਤ ਅਰਬ ਅਮੀਰਾਤ ਨੂੰ ਇੱਕ ਬੇਹੱਦ ਸਖ਼ਤ ਚਿਤਾਵਨੀ ਦੇ ਦਿੱਤੀ ਹੈ। ਇਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਰਾਨ ਨੇ ਯੂ.ਏ.ਈ. ਨੂੰ ਅਮਰੀਕਾ ਦਾ ਸਾਥ ਦੇਣ ਦਾ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਹੈ ਤੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਨੂੰ ਤੁਰੰਤ ਖਾਲੀ ਕਰਨ ਦੀ ਵਾਰਨਿੰਗ ਦੇ ਦਿੱਤੀ ਹੈ, ਕਿਉਂਕਿ ਇਰਾਨ ਵੱਲੋਂ ਇਨ੍ਹਾਂ ਟਿਕਾਣਿਆਂ 'ਤੇ ਸਟ੍ਰਾਈਕ ਕੀਤੀ ਜਾ ਸਕਦੀ ਹੈ।

ਇਰਾਨੀ ਸੁਰੱਖਿਆ ਸੂਤਰਾਂ ਮੁਤਾਬਕ, ਇਹ ਚਿਤਾਵਨੀ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਅਮਰੀਕੀ ਫੌਜ ਇਰਾਨ 'ਤੇ ਅਗਲੇ ਵੱਡੇ ਹਵਾਈ ਹਮਲੇ ਕਰਨ ਲਈ ਯੂ.ਏ.ਈ. ਦੀ ਧਰਤੀ, ਏਅਰਸਪੇਸ ਜਾਂ ਉੱਥੇ ਮੌਜੂਦ ਫੌਜੀ ਟਿਕਾਣਿਆਂ ਦੀ ਵਰਤੋਂ ਕਰ ਸਕਦੀ ਹੈ। ਇਰਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਅਮਰੀਕਾ ਨੇ ਇਰਾਨ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਕਿਸੇ ਵੀ ਖਾੜੀ ਦੇਸ਼ ਦੀ ਜ਼ਮੀਨ ਦੀ ਵਰਤੋਂ ਕੀਤੀ, ਤਾਂ ਉਸ ਦੇਸ਼ ਨੂੰ ਅਮਰੀਕਾ ਦਾ ਸਹਿਯੋਗੀ ਮੰਨ ਕੇ ਸਿੱਧਾ ਜਵਾਬੀ ਹਮਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਬ੍ਰਿਟਿਸ਼ ਮੁੰਡੇ ਦਾ ਕਤਲ ਕਰਨ ਵਾਲੇ ਵਿਕਰਮ ਦਿਗਵਾ ਦੀ ਮਾਂ ਨੂੰ ਵੀ ਹੋਈ ਜੇਲ੍ਹ ! ਜਾਣੋ ਕਿਉਂ ਹੋਈ ਕਾਰਵਾਈ

ਜ਼ਿਕਰਯੋਗ ਹੈ ਕਿ ਦੁਬਈ ਅਤੇ ਅਬੂ ਧਾਬੀ ਵਰਗੇ ਸ਼ਹਿਰਾਂ ਦੇ ਏਅਰਪੋਰਟ ਅਤੇ ਬੰਦਰਗਾਹਾਂ ਪੂਰੀ ਦੁਨੀਆ ਦੇ ਵਪਾਰ ਅਤੇ ਹਵਾਈ ਆਵਾਜਾਈ ਦੇ ਮੁੱਖ ਕੇਂਦਰ ਹਨ। ਇਰਾਨ ਦੀ ਇਸ ਧਮਕੀ ਤੋਂ ਬਾਅਦ ਖਾੜੀ ਖੇਤਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਯੂ.ਏ.ਈ. ਦੇ ਏਅਰਪੋਰਟਾਂ ਤੇ ਬੰਦਰਗਾਹਾਂ 'ਤੇ ਕੋਈ ਹਮਲਾ ਹੁੰਦਾ ਹੈ, ਤਾਂ ਇਸ ਨਾਲ ਨਾ ਸਿਰਫ਼ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਵੇਗੀ, ਬਲਕਿ ਅੰਤਰਰਾਸ਼ਟਰੀ ਬਾਜ਼ਾਰ ਵੀ ਪੂਰੀ ਤਰ੍ਹਾਂ ਹਿੱਲ ਜਾਵੇਗਾ।

ਇਰਾਨ ਦੀ ਇਸ ਚਿਤਾਵਨੀ ਤੋਂ ਬਾਅਦ, ਯੂ.ਏ.ਈ. ਅਤੇ ਖੇਤਰ 'ਚ ਮੌਜੂਦ ਹੋਰ ਅਮਰੀਕੀ ਸਹਿਯੋਗੀ ਦੇਸ਼ਾਂ ਨੇ ਆਪਣੇ ਏਅਰ ਡਿਫੈਂਸ ਸਿਸਟਮ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਹੈ। ਭਾਵੇਂ ਕਿ ਦੁਨੀਆ ਦੇ ਕਈ ਦੇਸ਼ ਜੰਗ 'ਚ ਧਸਦੀਆਂ ਜਾ ਰਹੀਆਂ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਅਪੀਲ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਹੋ ਰਹੇ ਹਮਲਿਆਂ ਕਾਰਨ ਹਾਲਾਤ ਲਗਾਤਾਰ ਨਾਜ਼ੁਕ ਬਣੇ ਹੋਏ ਹਨ।

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News