ਪੀ. ਐੱਮ. ਮੋਦੀ ਨਾਲ ਮੁਲਾਕਾਤ ਸਮੇਂ ਮੇਲਾਨਿਆ ਨੇ ਪਹਿਨੀ ਸੀ ਡੇਢ ਲੱਖ ਦੀ ਡਰੈੱਸ, ਫੋਟੋ ਵਾਇਰਲ

06/27/2017 10:51:14 AM

ਵਾਸ਼ਿੰਗਟਨ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਪਹਿਲੀ ਮੁਲਾਕਾਤ ਸੀ ਅਤੇ ਇਸ 'ਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਜ਼ਰਾਂ ਟਿਕੀਆਂ ਸਨ। ਉੱਥੇ ਮੋਦੀ-ਟਰੰਪ ਦੀ ਮੁਲਾਕਾਤ 'ਚ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨਿਆ ਟਰੰਪ ਵੀ ਚਰਚਾ 'ਚ ਆ ਗਈ।
ਅਸਲ 'ਚ ਮੇਲਾਨਿਆ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੌਰਾਨ ਜੋ ਪੀਲੇ ਰੰਗ ਦਾ ਬੇਲਟੇਡ ਫਲੋਰਲ ਪ੍ਰਿੰਟ ਗਾਊੁਨ ਪਹਿਨਿਆ ਸੀ ਉਹ ਉਸ ਗਾਊੁਨ ਕਾਰਨ ਚਰਚਾ 'ਚ ਹਨ।
ਕਿਹਾ ਜਾ ਰਿਹਾ ਹੈ ਕਿ ਮੇਲਾਨਿਆ ਦੀ ਉਸ ਡਰੈੱਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਹੈ। 
ਡਰੈੱਸ ਦੇ ਇਲਾਵਾ ਮੇਲਾਨਿਆ ਦੀ ਸਮਾਇਲ ਅਤੇ ਉਸ ਦੀ ਖੂਬਸੂਰਤੀ ਦੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਖੁਦ ਮੇਲਾਨਿਆ ਨੇ ਵੀ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਦਾ ਵਾਈਟ ਹਾਊਸ 'ਚ ਸਵਾਗਤ ਕੀਤਾ ਹੈ।


Related News