ਦਿੱਲੀ ''ਚ ਰਾਜਗ ਦੀ ਬੈਠਕ ਤੋਂ ਪਹਿਲੇ ਚਿਰਾਗ ਪਾਸਵਾਨ ਨੇ ਨਿਤੀਸ਼ ਨਾਲ ਕੀਤੀ ਮੁਲਾਕਾਤ
Wednesday, Jun 05, 2024 - 12:05 PM (IST)
ਪਟਨਾ (ਭਾਸ਼ਾ)- ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਹੋਣ ਵਾਲੀ ਰਾਜਗ ਦੀ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਪਟਨਾ ਸਥਿਤ ਮੁੱਖ ਮੰਤਰੀ ਰਿਹਾਇਸ਼ ਜਾ ਕੇ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਰਾਜਗ 'ਚ ਸ਼ਾਮਲ ਚਿਰਾਗ ਨੇ ਆਪਣੇ ਸਾਰੇ ਨਵੇਂ ਚੁਣੇ ਸੰਸਦ ਮੈਂਬਰਾਂ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਪਾਰਟੀ ਨੇ ਗਠਜੋੜ 'ਚ ਵੰਡੀਆਂ ਸਾਰੀਆਂ 5 ਲੋਕ ਸਭਾ ਸੀਟਾਂ ਹਾਜ਼ੀਪੁਰ, ਵੈਸ਼ਾਲੀ, ਸਮਸਤੀਪੁਰ, ਖਗੜੀਆ ਅਤੇ ਜਮੁਈ ਜਿੱਤੀਆਂ ਹਨ।
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚਿਰਾਗ ਨੇ ਕਿਹਾ,''ਅਸੀਂ ਮੁੱਖ ਮੰਤਰੀ ਜੀ ਨੂੰ ਮਿਲੇ... ਅੱਜ ਮੁੱਖ ਮੰਤਰੀ (ਨਿਤੀਸ਼ ਕੁਮਾਰ) ਨੂੰ ਵਧਾਈ ਦੇਣ ਦਾ ਦਿਨ ਸੀ। ਮੁੱਖ ਮੰਤਰੀ ਨੇ ਜਿਸ ਤਰ੍ਹਾਂ ਨਾਲ ਸਾਡੇ ਗਠਜੋੜ ਨੂੰ ਮਜ਼ਬੂਤ ਕੀਤਾ ਹੈ ਅਤੇ ਬਿਹਾਰ 'ਚ ਰਾਜਗ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਡੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜਾਂਦਾ ਹੈ। ਅੱਜ, ਮੈਂ ਅਤੇ ਮੇਰੇ ਨਵੇਂ ਚੁਣੇ ਸੰਸਦ ਮੈਂਬਰ ਉਨ੍ਹਾਂ ਨੂੰ ਮਿਲੇ ਕੇ, ਉਨ੍ਹਾਂ ਨੂੰ ਵਧਾਈ ਦੇਣ ਅਤੇ ਧੰਨਵਾਦ ਕਰਨ ਆਏ ਸੀ। ਉਨ੍ਹਾਂ ਨੇ ਸਾਨੂੰ ਵਧਾਈ ਅਤੇ ਆਸ਼ੀਰਵਾਦ ਦਿੱਤਾ। ਅੱਜ ਰਾਜਗ ਦੀ ਵੀ ਬੈਠਕ ਹੈ ਅਤੇ ਅਸੀਂ ਹੁਣ ਸਾਰੇ ਲੋਕ ਦਿੱਲੀ ਜਾ ਰਹੇ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e