ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Monday, Jun 03, 2024 - 01:20 PM (IST)
ਨਵੀਂ ਦਿੱਲੀ (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲੇ ਸੋਮਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵੇਂ ਸੀਨੀਅਰ ਨੇਤਾਵਾਂ ਵਿਚਾਲੇ ਕੀ ਗੱਲ ਹੋਈ, ਇਸ ਬਾਰੇ ਅਧਿਕਾਰਤ ਰੂਪ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਨਿਤੀਸ਼ ਕੁਮਾਰ ਦੀ ਅਗਵਾਈ ਵਾਲਾ ਜਨਤਾ ਦਲ (ਯੂਨਾਈਟੇਡ), ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਬਿਹਾਰ 'ਚ ਜਨਤਾ ਦਲ (ਯੂ) ਦੀ ਲੋਕਪ੍ਰਿਯਤਾ 'ਚ ਹਾਲ ਦੇ ਸਾਲਾਂ 'ਚ ਕੁਝ ਗਿਰਾਵਟ ਆਈ ਹੈ। ਇਸ ਦੇ ਬਾਵਜੂਦ ਕੁਮਾਰ ਦੀ ਅਗਵਾਈ ਵਾਲੀ ਇਹ ਪਾਰਟੀ ਇਕ ਮੁੱਖ ਰਾਜਨੀਤਕ ਤਾਕਤ ਹੈ।
ਲੋਕ ਸਭਾ ਚੋਣਾਂ 'ਚ ਇਸ ਵਾਰ ਬਿਹਾਰ 'ਚ ਰਾਜਗ ਨੇ ਇਕੱਠੇ ਚੋਣਾਂ ਲੜੀਆਂ ਹਨ। ਇਸ ਗਠਜੋੜ 'ਚ ਭਾਜਪਾ ਅਤੇ ਜਨਤਾ ਦਲ (ਯੂ) ਤੋਂ ਇਲਾਵਾ ਚਿਰਾਗ ਪਾਸਵਾਨ ਅਤੇ ਪਸ਼ੂਪਤੀ ਪਾਰਸ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ (ਲੋਜਪਾ), ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੀ ਹਿੰਦੁਸਤਾਨੀ ਆਵਾਮ ਮੋਰਚਾ (ਹਮ) ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕ ਮੋਰਚਾ ਸ਼ਾਮਲ ਹਨ। ਉੱਥੇ ਹੀ ਵਿਰੋਧੀ ਗਠਜੋੜ ਦੀ ਅਗਵਾਈ ਪ੍ਰਦੇਸ਼ 'ਚ ਰਾਸ਼ਟਰੀ ਜਨਤਾ ਦਲ ਕਰ ਰਿਹਾ ਹੈ। ਇਸ 'ਚ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸ਼ਾਮਲ ਹਨ। ਨਿਤੀਸ਼ ਕੁਮਾਰ ਸਾਲ 2005 ਤੋਂ ਹੀ ਬਿਹਾਰ ਦੀ ਕਮਾਨ ਸੰਭਾਲਦੇ ਰਹੇ ਹਨ। ਬਿਹਾਰ ਵਿਧਾਨ ਸਭਾ 'ਚ ਅੰਕੜਿਆਂ ਦੇ ਲਿਹਾਜ ਨਾਲ ਰਾਜਦ ਅਤੇ ਭਾਜਪਾ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਤੀਜੇ ਸਥਾਨ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e