ਸਿਡਨੀ ਵਿਚ ਡਰੱਗ ਮਾਮਲੇ ਵਿਚ 4 ਲੋਕ ਗ੍ਰਿਫਤਾਰ

09/05/2017 10:03:36 AM

ਸਿਡਨੀ— ਸਿਡਨੀ ਦੇ ਕਿੰਗਸ ਕਰਾਸ ਵਿਚ ਮੰਗਲਵਾਰ ਸਵੇਰੇ ਪੁਲਸ ਅਧਿਕਾਰੀਆਂ ਨੇ ਡਰੱਗ ਛਾਪੇ ਮਾਰੀ ਦੌਰਾਨ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਦੋ ਮਰਦ ਹਨ, ਜਿਨ੍ਹਾਂ ਦੀ ਉਮਰ 40 ਅਤੇ 43 ਸਾਲ ਦੀ ਹੈ ਅਤੇ ਦੋ ਔਰਤਾਂ ਹਨ ਜੋ 34 ਅਤੇ 41 ਸਾਲ ਦੀਆਂ ਹਨ। ਛਾਪੇ ਦੌਰਾਨ ਰੈੱਡਫਿਰਨ ਅਤੇ ਸਰੀ ਹਿਲਸ ਦੇ ਇਲਾਕਿਆਂ ਦੀ ਸੰਪੱਤੀ ਦੀ ਜਾਣਕਾਰੀ ਹਾਸਲ ਕੀਤੀ ਗਈ। ਤਿੰਨ ਦੋਸ਼ੀਆਂ ਨੂੰ ਕਿੰਗ ਕਰਾਸ ਜਦਕਿ ਇਕ ਔਰਤ ਨੂੰ ਸਰੀ ਹਿਲਸ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਇਸ ਸੰਬੰਧੀ ਅੱਜ ਮੀਡੀਆ ਨੂੰ ਜਾਣਕਾਰੀ ਦੇਵੇਗੀ।


Related News