ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਏਅਰ ਹੋਸਟੈਸ ਅਤੇ ਪਾਇਲਟ ਨੂੰ ਕੁੱਟਿਆ (ਵੀਡੀਓ)

Friday, May 13, 2022 - 03:31 PM (IST)

ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਏਅਰ ਹੋਸਟੈਸ ਅਤੇ ਪਾਇਲਟ ਨੂੰ ਕੁੱਟਿਆ (ਵੀਡੀਓ)

ਏਥਨਜ਼ (ਬਿਊਰੋ): ਫਲਾਈਟ ਵਿਚ ਯਾਤਰਾ ਦੌਰਾਨ ਯਾਤਰੀਆਂ ਵੱਲੋਂ ਕੀਤੇ ਜਾਂਦੇ ਦੁਰਵਿਵਹਾਰ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਯੂਨਾਨ ਦੇ ਟਾਪੂ ਕ੍ਰੀਟ ਲਈ 'ਵਿਜ਼ ਏਅਰ' ਦੀ ਉਡਾਣ ਵਿੱਚ ਸਵਾਰ ਇੱਕ ਬ੍ਰਿਟਿਸ਼ ਯਾਤਰੀ ਨੂੰ ਵੱਡੇ ਹੰਗਾਮੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਫਲਾਈਟ 'ਚ ਸਵਾਰ ਸੈਲਾਨੀਆਂ ਮੁਤਾਬਕ ਦੋਸ਼ੀ ਨੇ ਨਾ ਸਿਰਫ ਹੋਰ ਯਾਤਰੀਆਂ, ਸਗੋਂ ਪਾਇਲਟ ਦੀ ਵੀ ਕੁੱਟਮਾਰ ਕੀਤੀ। ਮੰਗਲਵਾਰ ਰਾਤ ਨੂੰ ਜਹਾਜ਼ ਦੇ ਗ੍ਰੀਕ ਟਾਪੂ 'ਤੇ ਉਤਰਨ ਤੋਂ ਬਾਅਦ ਫਲਾਈਟ 'ਚ ਕੁੱਟਮਾਰ ਸ਼ੁਰੂ ਹੋਈ। ਇਸ ਝਗੜੇ ਵਿੱਚ ਕਈ ਮਰਦ-ਔਰਤਾਂ ਜ਼ਖ਼ਮੀ ਵੀ ਹੋ ਗਏ। ਬਾਅਦ 'ਚ ਪੁਲਸ ਨੇ ਸ਼ਰਾਬੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ।

ਡੇਲੀਮੇਲ ਦੀ ਰਿਪੋਰਟ ਮੁਤਾਬਕ ਗਵਾਹਾਂ ਨੇ ਦੱਸਿਆ ਕਿ ਯਾਤਰੀ ਅਤੇ ਉਸ ਦਾ ਦੋਸਤ ਪੂਰੀ ਉਡਾਣ ਦੌਰਾਨ ਦੁਰਵਿਵਹਾਰ ਕਰਦੇ ਰਹੇ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਪੁਲਸ ਦੋਵਾਂ ਨੂੰ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲੈ ਲਵੇਗੀ ਤਾਂ ਉਹ ਗੁੱਸੇ ਵਿੱਚ ਆ ਗਏ।ਸੈਲਾਨੀਆਂ ਨੇ ਦੱਸਿਆ ਕਿ ਦੋਵੇਂ ਪੂਰੀ ਯਾਤਰਾ ਦੌਰਾਨ ਸਿਗਰਟ ਪੀ ਰਹੇ ਸਨ, ਸਾਥੀ ਯਾਤਰੀਆਂ ਨੂੰ ਡਰਾ ਰਹੇ ਸਨ ਅਤੇ ਫਲਾਈਟ 'ਤੇ ਚੜ੍ਹਨ ਤੋਂ ਪਹਿਲਾਂ ਹੀ ਨਸ਼ੇ ਵਿਚ ਟੱਲੀ ਸਨ। ਦੋਵੇਂ ਕਹਿ ਰਹੇ ਸਨ ਕਿ ਉਹ ਸਵੇਰੇ 10 ਵਜੇ ਤੋਂ ਸ਼ਰਾਬ ਪੀ ਰਹੇ ਹਨ, ਫਿਰ ਵੀ ਏਅਰ ਹੋਸਟੈੱਸ ਉਨ੍ਹਾਂ ਨੂੰ ਸ਼ਰਾਬ ਪਿਲਾਉਂਦੀ ਰਹੀ।

 

ਪਾਇਲਟ ਨਾਲ ਕੀਤੀ ਕੁੱਟਮਾਰ
ਯਾਤਰੀਆਂ ਨੇ ਦੱਸਿਆ ਕਿ ਪਾਇਲਟ ਆਪਣੇ ਕਾਕਪਿਟ ਤੋਂ ਸਥਿਤੀ 'ਤੇ ਕਾਬੂ ਪਾਉਣ ਲਈ ਆਇਆ ਪਰ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਘਟਨਾ ਦੀ ਵੀਡੀਓ 'ਚ ਯਾਤਰੀ ਉਸ ਵਿਅਕਤੀ ਨੂੰ ਫਲਾਈਟ 'ਚੋਂ ਉਤਾਰਨ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ ਜਦਕਿ ਯਾਤਰੀ ਹਵਾ 'ਚ ਹੱਥ ਹਿਲਾ ਰਿਹਾ ਹੈ। ਇਹ ਫਲਾਈਟ ਸ਼ਾਮ 6 ਵਜੇ ਗੈਟਵਿਕ ਤੋਂ ਰਵਾਨਾ ਹੋਈ ਸੀ, ਜਿਸ ਵਿਚ ਦੱਖਣੀ ਲੰਡਨ ਦੇ ਦੋ ਯਾਤਰੀਆਂ ਨੇ ਹੰਗਾਮਾ ਕੀਤਾ। ਉਨ੍ਹਾਂ ਨਾਲ ਇਕ ਤੀਜਾ ਵਿਅਕਤੀ ਵੀ ਸ਼ਾਮਲ ਹੋ ਗਿਆ, ਜਿਸ ਕੋਲ ਫਲਾਈਟ ਵਿਚ ਸ਼ਰਾਬ ਮੌਜੂਦ ਸੀ।

ਪੜ੍ਹੋ ਇਹ ਅਹਿਮ ਖ਼ਬਰ - ਦੁਨੀਆ ਦੀ ਪਹਿਲੀ 'ਗ੍ਰੀਨ ਫਲਾਈਟ' ਨੇ ਭਰੀ ਉਡਾਣ, 10 ਹਜ਼ਾਰ ਕਿਲੋ ਤੱਕ ਰੋਕੀ ਕਾਰਬਨ ਨਿਕਾਸੀ

ਸਫਰ ਦੌਰਾਨ ਵਿਅਕਤੀਆਂ ਨੇ ਕੀਤਾ ਹੰਗਾਮਾ ਅਤੇ ਕੱਢੀਆਂ ਗਾਲ੍ਹਾਂ
ਫਲਾਈਟ ਵਿਚ ਆਪਣੇ ਪਤੀ ਨਾਲ ਸਵਾਰ ਇਕ ਔਰਤ ਨੇ 'ਦਿ ਸਨ' ਨੂੰ ਦੱਸਿਆ ਕਿ ਨਸ਼ੇ ਵਿਚ ਟੱਲੀ ਵਿਅਕਤੀ ਪੂਰੀ ਉਡਾਣ ਦੌਰਾਨ ਰੌਲਾ ਪਾ ਰਹੇ ਸਨ ਅਤੇ ਗਾਲ੍ਹਾਂ ਕੱਢ ਰਹੇ ਸਨ। ਏਅਰ ਹੋਸਟੈੱਸ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਫਲਾਈਟ ਲੈਂਡ ਹੋਵੇਗੀ ਤਾਂ ਪੁਲਸ ਉਸ ਨੂੰ ਬਾਹਰ ਲੈ ਜਾਵੇਗੀ। ਇਸ 'ਤੇ ਉਹ ਗੁੱਸੇ 'ਚ ਆ ਗਏ ਅਤੇ ਕੁੱਟਮਾਰ ਕਰਨ ਲੱਗੇ। ਔਰਤ ਨੇ ਦੱਸਿਆ ਕਿ ਜਦੋਂ ਪਾਇਲਟ ਬਾਹਰ ਆਇਆ ਤਾਂ ਆਦਮੀ ਨੇ ਉਸ ਨੂੰ ਵੀ ਮੁੱਕਾ ਮਾਰ ਦਿੱਤਾ। ਪੂਰੇ ਹੰਗਾਮੇ ਤੋਂ ਬਾਅਦ ਕੁਝ ਲੋਕ ਪਿਛਲੇ ਰਸਤੇ ਤੋਂ ਬਾਹਰ ਚਲੇ ਗਏ ਜਦੋਂਕਿ ਪੁਲਸ ਦੀ ਲੰਬੀ ਪੁੱਛਗਿੱਛ ਕਾਰਨ ਕਈ ਲੋਕ ਫਲਾਈਟ ਤੋਂ ਖੁੰਝ ਗਏ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੋ ਪੰਜਾਬੀਆਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, ਜਾਣੋ ਪੂਰਾ ਮਾਮਲਾ


author

Vandana

Content Editor

Related News