ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ

Monday, Oct 30, 2023 - 10:46 AM (IST)

ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ

ਬਿਜ਼ਨੈੱਸ ਡੈਸਕ : ਇਜ਼ਰਾਈਲ-ਹਮਾਸ ਵਿੱਚਕਾਰ ਚੱਲ ਰਹੀ ਜੰਗ ਦਾ ਨੁਕਸਾਨ ਦੁਨੀਆ ਭਰ ’ਚ ਵਿਖਾਈ ਦੇਣ ਲੱਗਾ ਹੈ। ਦੋਵਾਂ ਦੇਸ਼ਾਂ ਦੀ ਜੰਗ ਭਾਰਤ ਦੀਆਂ ਵੀ ਮੁਸੀਬਤਾਂ ਵਧਾ ਸਕਦੀ ਹੈ। ਅਜਿਹਾ ਇਸ ਲਈ, ਕਿਉਂਕਿ ਇਜ਼ਾਰਾਈਲ-ਹਮਾਸ ਜੰਗ ਦੌਰਾਨ ਕੱਚੇ ਤੇਲ ਦੀ ਸਪਲਾਈ ’ਚ ਕਮੀ ਦਾ ਖਦਸ਼ਾ ਵਧ ਗਿਆ ਹੈ। ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਇਸ ਸਾਲ 29 ਫ਼ੀਸਦੀ ਵਧ ਗਈਆਂ ਹਨ। ਇਸ ਨਾਲ ਬ੍ਰੇਂਟ ਕਰੂਡ ਵਾਅਦਾ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ

ਦੱਸ ਦੇਈਏ ਕਿ ਜੇਕਰ ਇਜ਼ਰਾਈਲ ਅਤੇ ਹਮਾਸ ਦੀ ਜੰਗ ਨਹੀਂ ਰੁਕੀ ਤਾਂ ਇਹ 100 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਸਕਦਾ ਹੈ, ਜੋ ਭਾਰਤ ਦੀਆਂ ਮੁਸੀਬਤਾਂ ਵਧ ਸਕਦਾ ਹੈ। ਦਰਅਸਲ, ਭਾਰਤ ਕਰੂਡ ਆਇਲ ਦਾ ਤੀਜਾ ਸਭ ਤੋਂ ਵੱਡਾ ਇੰਪੋਰਟਰ ਅਤੇ ਕੰਜ਼ਿਊਮਰ ਹੈ। ਇਜ਼ਰਾਈਲ ਜੰਗ ਕਾਰਨ ਭਾਰਤ ’ਚ ਪੈਟਰੋਲ-ਡੀਜ਼ਲ ਦੀ ਕੀਮਤ ਵਧ ਸਕਦੀ ਹੈ। ਹਾਲਾਂਕਿ ਇਹ ਉਮੀਦ ਇਹੀ ਹੈ ਕਿ 5 ਰਾਜਾਂ ’ਚ ਵਿਧਾਨ ਸਭਾ ਚੋਣਾਂ ਦੌਰਾਨ ਫਿਲਹਾਲ ਇਸ ’ਚ ਦੇਰੀ ਹੋ ਸਕਦੀ ਹੈ। 

ਇਹ ਵੀ ਪੜ੍ਹੋ - ਹੁਣ ਈ-ਕਾਮਰਸ ਕੰਪਨੀਆਂ ਗਾਹਕਾਂ ਨੂੰ ਨਹੀਂ ਲਾ ਸਕਣਗੀਆਂ ਚੂਨਾ, ‘ਡਾਰਕ ਪੈਟਰਨ’ ’ਤੇ ਸ਼ਿਕੰਜਾ ਕੱਸੇਗੀ ਸਰਕਾਰ

ਇੰਨਾ ਹੀ ਨਹੀਂ ਇਜ਼ਰਾਈਲ-ਹਮਾਸ ਜੰਗ ਕਾਰਨ ਭਾਰਤ ਦੇ ਵੱਡੇ ਵਪਾਰਕ ਘਰਾਨੇ, ਜਿਸ ਦਾ ਕਾਰੋਬਾਰ ਇਜ਼ਰਾਈਲ ’ਚ ਫੈਲਿਆ ਹੈ। ਇਸ ਨਾਲ ਉਨ੍ਹਾਂ ਨੂੰ ਵੀ ਦਿੱਕਤ ਹੋ ਸਕਦੀ ਹੈ। ਜੇਕਰ ਅਸੀਂ ਆਫਿਸ਼ੀਅਲ ਡਾਟੇ ’ਤੇ ਨਜ਼ਰ ਮਾਰੀਏ ਤਾਂ ਸਾਲ 2022-23 ’ਚ ਪੈਟਰੋਲੀਅਮ ਉਤਪਾਦਾਂ ਦੀ ਖਪਤ 10.2 ਫ਼ੀਸਦੀ ਵਧੀ, ਜਿਸ ਕਾਰਨ ਪੈਟਰੋਲ ’ਚ 13.4 ਫ਼ੀਸਦੀ, ਡੀਜ਼ਲ ’ਚ 12 ਫ਼ੀਸਦੀ ਅਤੇ ਏਅਰਕ੍ਰਾਫਟ ਟਰਬਾਈਨ ਫਿਊਲ ’ਚ 47 ਫ਼ੀਸਦੀ ਦਾ ਵਾਧਾ ਹੋਇਆ। 2022-23 ’ਚ ਘਰੇਲੂ ਉਤਪਾਦਨ ’ਚ 1.7 ਫ਼ੀਸਦੀ ਦੀ ਗਿਰਾਵਟ ਆਉਣ ਨਾਲ ਦਰਾਮਦੀ ਕੱਚੇ ਤੇਲ ’ਤੇ ਸਾਡੀ ਨਿਰਭਰਤਾ 87.8 ਫ਼ੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News