ਇਵਾਂਕਾ ਅਤੇ ਥੈਰੇਸਾ 'ਦੁਬਈ ਮਹਿਲਾ ਫੋਰਮ 2020' ਨੂੰ ਕਰਨਗੀਆਂ ਸੰਬੋਧਿਤ

02/10/2020 2:15:20 PM

ਦੁਬਈ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਅਤੇ ਬ੍ਰਿਟੇਨ ਦੀ ਸਾਬਕਾ ਪੀ.ਐੱਮ. ਥੈਰੇਸਾ ਮੇਅ ਅਗਲੇ ਹਫਤੇ ਦੁਬਈ ਮਹਿਲਾ ਫੋਰਮ ਨੂੰ ਸੰਬੋਧਿਤ ਕਰਨਗੀਆਂ। ਦੁਬਈ ਮਹਿਲਾ ਸੰਸਥਾ ਵੱਲੋਂ ਆਯੋਜਿਤ ਗਲੋਬਲ ਵੁਮਨਜ਼ ਫੋਰਮ ਦੁਬਈ (GWFD) 2020, 16-17 ਫਰਵਰੀ ਨੂੰ ਹੋਵੇਗਾ। ਇਹ ਜਾਣਕਾਰੀ ਗਲਫ ਨਿਊਜ਼ ਨੇ ਇਕ ਰਿਪੋਰਟ ਵਿਚ ਦਿੱਤੀ। ਜੀ.ਡਬਲਊ.ਐੱਫ.ਡੀ. 2020 ਪ੍ਰਮੁੱਖ ਗਲੋਬਲ ਪਲੇਟਫਾਰਮ ਹੈ ਜਿੱਥੇ ਅੰਤਰਰਾਸ਼ਟਰੀ ਚੰਗੀਆਂ ਕੋਸ਼ਿਸ਼ਾਂ 'ਤੇ ਆਧਾਰਿਤ ਸੋਧ ਨੀਤੀਆਂ ਨੂੰ ਲੈਕੇ ਰਚਨਾਤਮਕ ਵਾਰਤਾ ਵਿਚ ਦੁਨੀਆ ਭਰ ਦੇ ਨੇਤਾ ਅਤੇ ਮਾਹਰ ਸ਼ਾਮਲ ਹੁੰਦੇ ਹਨ।

ਇਸ ਫੋਰਮ ਦਾ ਥੀਮ 'The Power of Influence' ਹੈ। ਇਹਨਾਂ ਵਿਚ 4 ਖੇਤਰਾਂ ਸਰਕਾਰ, ਅਰਥਵਿਵਸਥਾ, ਸੋਸਾਇਟੀ ਅਤੇ ਭਵਿੱਖ ਦੀਆਂ ਪ੍ਰਭਾਵੀ ਨੀਤੀਆਂ ਅਤੇ ਹਿੱਸੇਦਾਰੀਆਂ 'ਤੇ ਚਰਚਾ ਹੋਵੇਗੀ ਕਿ ਕਿਸ ਤਰ੍ਹਾਂ ਇਹਨਾਂ ਨਾਲ ਔਰਤਾਂ ਦੇ ਭਵਿੱਖ 'ਤੇ ਸਕਰਾਤਮਕ ਪ੍ਰਭਾਵ ਪੈਂਦਾ ਹੈ।ਸੰਯੁਕਤ ਰਾਸ਼ਟਰ ਵਿਚ ਯੂ.ਏ.ਈ. ਦੀ ਸਥਾਈ ਪ੍ਰਤੀਨਿਧੀ ਲਾਨਾ ਨੁਸੇਈਬਾਹ ਸੈਸ਼ਨ ਦੀ ਸ਼ੁਰੂਆਤ ਕਰੇਗੀ। ਇਸ ਦੇ ਇਲਾਵਾ ਜੀ.ਡਬਲਊ.ਐੱਫ.ਡੀ. 2020 ਵਿਚ ਵਰਲਡ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ, ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਆ ਵੀ ਸ਼ਾਮਲ ਹੋਵੇਗੀ।

ਟਰੰਪ ਲਈ ਸੀਨੀਅਰ ਸਲਾਹਕਾਰ ਦੇ ਤੌਰ 'ਤੇ ਇਵਾਂਕਾ ਟਰੰਪ ਨੇ ਮਹਿਲਾ ਮਜ਼ਬੂਤੀਕਰਨ ਨੂੰ ਲੈ ਕੇ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ਅਹੁਦੇ 'ਤੇ ਉਹ ਸਿੱਖਿਆ ਅਤੇ ਔਰਤਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਆਰਥਿਕ ਮਜ਼ਬੂਤੀਕਰਨ ਦੇ ਨਾਲ-ਨਾਲ ਰੋਜ਼ਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਦੇ ਨਾਲ ਹੁਨਰ ਸਿਖਲਾਈ ਅਤੇ ਉੱਦਮਤਾ 'ਤੇ ਧਿਆਨ ਦਿੰਦੀ ਹੈ। ਇਸ ਦੇ ਇਲਾਵਾ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਸਰਕਾਰ ਵਿਚ ਮਹਿਲਾ ਲੀਡਰਸ਼ਿਪ ਅਤੇ ਰਾਜਨੀਤਕ ਜੀਵਨ ਵਿਚ ਔਰਤਾਂ ਦੇ ਮਹੱਤਵਪੂਰਨ ਯੋਗਦਾਨ 'ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰੇਗੀ। ਯੂਰਪੀ ਯੂਨੀਅਨ ਤੋਂ ਬਾਹਰ ਨਿਕਲਣ ਦੀ ਨੀਤੀ ਵਿਚ ਅਸਫਲ ਹੋਣ ਦੇ ਬਾਅਦ ਬ੍ਰਿਟੇਨ ਦੀ ਸਾਬਕਾ ਪੀ.ਐੱਮ. ਥੈਰੇਸਾ ਨੇ ਪਿਛਲੇ ਸਾਲ ਜੁਲਾਈ ਵਿਚ ਰਾਣੀ ਐਲੀਜ਼ਾਬੇਥ ਦੂਜੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਸ ਦੇ ਬਾਅਦ ਬ੍ਰੈਗਜ਼ਿਟ ਦੇ ਸਮਰਥਕ ਬੋਰਿਸ ਜਾਨਸਨ ਬ੍ਰਿਟੇਨ ਦੇ ਨਵੇਂ ਪੀ.ਐੱਮ. ਬਣੇ।   


Vandana

Content Editor

Related News