ਦੀਵਾਲੀ ਮੌਕੇ ਦੁਬਈ ਨੇ ਦਿੱਤਾ 'ਸੋਨਾ' ਜਿੱਤਣ ਦਾ ਆਫਰ, ਚਲਾਈ ਇਹ ਮੁਹਿੰਮ

10/15/2019 5:37:38 PM

ਦੁਬਈ (ਬਿਊਰੋ)— ਦੁਬਈ ਸ਼ਾਪਿੰਗ ਮਾਲਜ਼ ਗਰੁੱਪ (ਡੀ.ਐੱਸ.ਐੱਮ.ਜੀ.) ਨੇ ਆਪਣੀ ਦੀਵਾਲੀ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਦਾ ਨਾਮ 'shop and win gold' ਹੈ। ਇਸ ਦੇ ਤਹਿਤ ਲੋਕਾਂ ਨੂੰ 18 ਅਕਤੂਬਰ ਤੋਂ 2 ਨਵੰਬਰ ਤੱਕ ਦੇ ਵਿਚ ਇਸ ਵਿਚ ਸ਼ਾਮਲ 10 ਮਾਲਜ਼ ਵਿਚੋਂ ਕਿਸੇ ਵਿਚ ਵੀ ਲੱਕੀ ਡ੍ਰਾ ਵਿਚ ਹਿੱਸਾ ਲੈਣ ਅਤੇ ਸਿਰਫ 200 ਦਿਰਹਮ ਖਰਚ ਕਰ ਕੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ।

PunjabKesari

ਸੋਮਵਾਰ ਨੂੰ ਅੰਗਰੇਜ਼ੀ ਅਖਬਾਰ ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਮੁਹਿੰਮ ਵਿਚ ਸ਼ਾਮਲ ਮਾਲਜ਼ ਦੇ ਗਾਹਕ ਸੇਵਾ ਡੈਸਕ ਤੋਂ ਰੇਫਲ ਕੂਪਨ ਦਾ ਲਾਭ ਲੈ ਸਕਦੇ ਹਨ। 2 ਨਵੰਬਰ ਨੂੰ ਹੋਣ ਵਾਲੇ ਲੱਕੀ ਡ੍ਰਾ ਵਿਚ ਜੇਤੂਆਂ ਦੇ ਨਾਮ ਐਲਾਨੇ ਜਾਣਗੇ। ਖੁਸ਼ਕਿਸਮਤ ਜੇਤੂਆਂ ਨੂੰ 10 ਗ੍ਰਾਮ, 50 ਗ੍ਰਾਮ ਅਤੇ 100 ਗ੍ਰਾਮ ਜਿਹੇ ਵੱਖ-ਵੱਖ ਮੁੱਲਾਂ ਦਾ ਸੋਨਾ ਇਨਾਮ ਦੇ ਤੌਰ 'ਤੇ ਮਿਲੇਗਾ।

PunjabKesari

ਡੀ.ਐੱਸ.ਐੱਮ.ਜੀ. ਦੇ ਚੇਅਰਮੈਨ ਮਾਜਿਦ ਸੈਫ ਅਲ ਘੁਰੈਰ ਨੇ ਕਿਹਾ,''ਦੁਬਈ ਨੇ ਨਿਸ਼ਚਿਤ ਤੌਰ 'ਤੇ ਦੀਵਾਲੀ ਨੂੰ ਆਪਣੇ ਸੱਭਿਆਚਰਕ ਸਮਾਰੋਹਾਂ ਦਾ ਹਿੱਸਾ ਬਣਾਇਆ ਹੈ। ਇਹ ਭਾਰਤੀ ਕੈਲੰਡਰ ਵਿਚ ਇਕ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਤਿਉਹਾਰ ਹੈ। ਸਾਡਾ ਉਦੇਸ਼ ਇਸ ਨੂੰ ਨਾ ਸਿਰਫ ਭਾਰਤੀ ਭਾਈਚਾਰੇ ਲਈ ਸਗੋਂ ਦੂਜੇ ਦੇਸ਼ਾਂ ਦੇ ਸੈਲਾਨੀਆਂ ਲਈ ਵੀ ਯਾਦਗਾਰ ਬਣਾਉਣਾ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਦੁਬਈ ਖਰੀਦਦਾਰੀ ਲਈ ਵਧੀਆ ਜਗ੍ਹਾ ਹੈ ਅਤੇ ਸਾਡੀ ਇਸ ਦੀਵਾਲੀ ਮੁਹਿੰਮ ਨਾਲ ਜਸ਼ਨ ਦੇ ਇਸ ਮੌਸਮ ਵਿਚ ਹੋਰ ਵੀ ਚਮਕ ਆ ਜਾਵੇਗੀ।''


Vandana

Content Editor

Related News