ਦੁਬਈ ਦੇ ਪ੍ਰਿੰਸ ਨੇ ਸਾਇਕਲ ਨਾਲ ਸ਼ੁਤਰਮੁਰਗ ਦੇ ਨਾਲ ਲਗਾਈ ਰੇਸ, ਵੀਡੀਓ ਵਾਇਰਲ

Monday, Jan 04, 2021 - 04:12 PM (IST)

ਦੁਬਈ ਦੇ ਪ੍ਰਿੰਸ ਨੇ ਸਾਇਕਲ ਨਾਲ ਸ਼ੁਤਰਮੁਰਗ ਦੇ ਨਾਲ ਲਗਾਈ ਰੇਸ, ਵੀਡੀਓ ਵਾਇਰਲ

ਦੁਬਈ (ਬਿਊਰੋ): ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦਾ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪ੍ਰਿੰਸ ਆਪਣੇ ਦੋਸਤਾਂ ਦੇ ਨਾਲ ਸਾਇਕਲਿੰਗ ਕਰਦੇ ਨਜ਼ਰ ਆ ਰਹੇ ਹਨ। ਕੁਝ ਸਕਿੰਟ ਦੇ ਬਾਅਦ ਵੀਡੀਓ ਵਿਚ ਇਕ ਸ਼ੁਤਰਮੁਰਗ ਨਜ਼ਰ ਆਉਂਦਾ ਹੈ। ਪ੍ਰਿੰਸ ਦੀ ਨਜ਼ਰ ਸ਼ੁਤਰਮੁਰਗ 'ਤੇ ਪੈਂਦੀ ਹੈ ਅਤੇ ਫਿਰ ਉਹ ਸਾਇਕਲ ਦਾ ਪੈਂਡਲ ਜ਼ੋਰ-ਜ਼ੋਰ ਨਾਲ ਮਾਰਨ ਲੱਗਦੇ ਹਨ। ਸ਼ੁਤਰਮੁਰਗ ਅਤੇ ਪ੍ਰਿੰਸ ਦੀ ਸਾਇਕਲ ਕੁਝ ਸਮੇਂ ਤੱਕ ਇਕ-ਦੂਜੇ ਦੇ ਸਮਾਂਤਰ ਚੱਲਦੀ ਹੈ।

PunjabKesari

ਪ੍ਰਿੰਸ ਕੁਝ ਸਕਿੰਟ ਦੇ ਲਈ ਸ਼ੁਤਰਮੁਰਗ ਤੋਂ ਅੱਗੇ ਨਿਕਲ ਜਾਂਦੇ ਹਨ ਪਰ ਇਸ ਦੇ ਬਾਅਦ ਸ਼ੁਤਰਮੁਰਗ ਉਹਨਾਂ ਦੀ ਸਾਇਕਲ ਤੋਂ ਅੱਗੇ ਚਲਾ ਜਾਂਦਾ ਹੈ। ਫਿਰ ਸ਼ੁਤਰਮੁਰਗ ਸੜਕ ਪਾਰ ਕਰਕੇ ਦੂਜੇ ਪਾਸੇ ਚਲਾ ਜਾਂਦਾ ਹੈ।

PunjabKesari

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਕਰੀਬ ਇਕ ਮਿੰਟ ਦਾ ਹੈ। ਇਸ ਵੀਡੀਓ ਨੂੰ ਹੁਣ ਤੱਕ 4,25,549 ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਇੰਸਟਾਗ੍ਰਾਮ 'ਤੇ faz3 ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।

 

 
 
 
 
 
 
 
 
 
 
 
 
 
 
 
 

A post shared by Fazza (@faz3)

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਗੈਰ ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਰੱਖਣ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਪੰਛੀਆਂ ਨਾਲ ਬਹੁਤ ਪਿਆਰ ਹੈ। ਹਾਲ ਹੀ ਵਿਚ ਉਹਨਾਂ ਦੀ ਕਾਰ ਦੀ ਇਕ ਤਸਵੀਰ ਵਾਇਰਲ ਹੋਈ ਸੀ। ਅਸਲ ਵਿਚ ਇਕ ਪੰਛੀ ਨੇ ਪ੍ਰਿੰਸ ਦੀ ਮਰਸੀਡੀਜ਼ ਕਾਰ ਦੀ ਵਿੰਡਸ਼ੀਲਡ 'ਤੇ ਆਲ੍ਹਣਾ ਬਣਾ ਲਿਆ ਸੀ ਅਤੇ ਉਸ ਵਿਚ ਆਂਡੇ ਦੇ ਦਿੱਤੇ ਸਨ। ਪ੍ਰਿੰਸ ਨੇ ਇਸ ਕਾਰ ਦਾ ਕੁਝ ਸਮੇਂ ਦੇ ਲਈ ਤਿਆਗ ਕਰ ਦਿੱਤਾ ਸੀ ਜਦੋਂ ਤੱਕ ਬੱਚੇ ਆਂਡੇ ਵਿਚੋਂ ਬਾਹਰ ਨਹੀਂ ਨਿਕਲੇ ਸਨ।


author

Vandana

Content Editor

Related News