ਦੁਬਈ ''ਚ ਔਰਤ ਨਾਲ ਛੇੜਛਾੜ ਦੇ ਮਾਮਲੇ ''ਚ ਭਾਰਤੀ ਨੂੰ ਹੋਈ ਤਿੰਨ ਮਹੀਨੇ ਦੀ ਜੇਲ

Tuesday, Jan 28, 2020 - 05:55 PM (IST)

ਦੁਬਈ ''ਚ ਔਰਤ ਨਾਲ ਛੇੜਛਾੜ ਦੇ ਮਾਮਲੇ ''ਚ ਭਾਰਤੀ ਨੂੰ ਹੋਈ ਤਿੰਨ ਮਹੀਨੇ ਦੀ ਜੇਲ

ਦੁਬਈ- ਦੁਬਈ ਵਿਚ 33 ਸਾਲਾ ਭਾਰਤੀ ਵਿਅਕਤੀ ਨੂੰ ਮਾਲ ਵਿਚ ਇਕ ਮਹਿਲਾ ਨੂੰ ਗਲਤ ਢੰਗ ਨਾਲ ਛੋਹਣ ਦੇ ਜੁਰਮ ਵਿਚ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਲੀਜ਼ ਟਾਈਮਸ ਵਿਚ ਮੰਗਲਵਾਰ ਨੂੰ ਆਈ ਖਬਰ ਮੁਤਾਬਕ ਇਹ ਘਟਨਾ ਪਿਛਲੇ ਸਾਲ ਦੋ ਅਗਸਤ ਨੂੰ ਹੋਈ ਸੀ ਜਦੋਂ ਸ਼ਿਕਾਇਤਕਰਤਾ ਸੀਰੀਆਈ ਔਰਤ ਮਾਲ ਵਿਚ ਆਪਣੇ ਬੱਚਿਆਂ ਨਾਲ ਖਰੀਦਦਾਰੀ ਕਰ ਰਹੀ ਸੀ।

ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਔਰਤ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਦੋਸ਼ੀ ਨੂੰ ਇਤਰਾਜ਼ਯੋਗ ਢੰਗ ਨਾਲ ਘੂਰਦੇ ਦੇਖਿਆ। ਉਸ ਨੇ ਅੱਗੇ ਕਿਹਾ ਕਿ ਉਹ ਮੈਨੂੰ ਘੂਰ ਰਿਹਾ ਸੀ ਤੇ ਮੈਂ ਡਰ ਗਈ। ਦੋਸ਼ੀ ਮੈਨੂੰ ਘੂਰਦੇ ਹੋਏ ਮੇਰੇ ਬਹੁਤ ਨੇੜੇ ਆ ਗਿਆ। ਉਸ ਨੇ ਅਚਾਨਕ ਮੈਨੂੰ ਪਿਛਿਓਂ ਫੜ੍ਹ ਲਿਆ ਤੇ ਮੈਂ ਚੀਕ ਮਾਰ ਦਿੱਤੀ। ਘਟਨਾ ਤੋਂ ਬਾਅਦ ਹੋਰ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਪੁਲਸ ਹਵਾਲੇ ਕਰ ਦਿੱਤਾ। ਪੁੱਛਗਿੱਛ ਤੇ ਮੁਕੱਦਮਾ ਚੱਲਣ ਦੌਰਾਨ ਵਿਅਕਤੀ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੂੰ ਇਸ ਤੋਂ ਬਾਅਦ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ।


author

Baljit Singh

Content Editor

Related News