ਦੁਬਈ ''ਚ ਡਰੱਗਜ਼ ਵੇਚਣ ਦੇ ਦੋਸ਼ੀ ਨੂੰ ਉਮਰ ਕੈਦ ਦੇ ਨਾਲ ਭਾਰੀ ਜੁਰਮਾਨਾ

01/20/2019 4:06:08 PM

ਦੁਬਈ (ਬਿਊਰੋ)— ਦੁਬਈ ਵਿਚ ਅਦਾਲਤ ਨੇ ਹੈਰੋਇਨ ਵੇਚਣ ਦਾ ਅਪਰਾਧ ਸਿੱਧ ਹੋਣ 'ਤੇ ਦੋਸ਼ੀ ਸ਼ਖਸ ਨੂੰ ਉਮਰ ਕੈਦ ਦੇ ਨਾਲ ਭਾਰੀ ਜੁਰਮਾਨਾ ਲਗਾਇਆ। ਦੁਬਈ ਦੀ ਇਕ ਵੈਬਸਾਈਟ ਵਿਚ ਛਪੀ ਖਬਰ ਮੁਤਾਬਕ ਆਬੂ ਧਾਬੀ ਫੈਡਰਲ ਸੁਪਰੀਮ ਕੋਰਟ ਨੇ ਇਸ ਅਪਰਾਧ ਨੂੰ ਗੰਭੀਰ ਮੰਨਦਿਆਂ ਮੂਲ ਰੂਪ ਨਾਲ ਅਰਬ ਦੇ ਰਹਿਣ ਵਾਲੇ ਇਸ ਸ਼ਖਸ 'ਤੇ 2,10,000 ਦਿਰਹਮ ਦਾ ਜੁਰਮਾਨਾ ਲਗਾਇਆ। ਦੋਸ਼ੀ ਸ਼ਖਸ ਕੋਕੀਨ ਅਤੇ ਮਾਰਫਿਨ ਜਿਹੇ ਡਰੱਗਜ਼ ਨੂੰ ਭਾਰੀ ਮਾਤਰਾ ਵਿਚ ਲੈਣ ਦਾ ਦੋਸ਼ੀ ਵੀ ਪਾਇਆ ਗਿਆ। 

ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਅਰਬ ਦੇ ਇਸ ਸ਼ਖਸ ਨੂੰ ਡਰੱਗ ਵੇਚਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ। ਪੁਲਸ ਦੇ ਅੰਡਰਕਵਰ ਏਜੰਟ ਨੇ ਹੀ ਸ਼ਖਸ ਨੂੰ ਡਰੱਗ ਵੇਚਦਿਆਂ ਫੜਿਆ ਸੀ। ਅਦਾਲਤ ਨੇ ਸ਼ਖਸ ਨੂੰ ਡਰੱਗਜ਼ ਵੇਚਣ, ਰੱਖਣ ਅਤੇ ਲੈਣ ਤਿੰਨੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ। ਦੋਸ਼ੀ ਸ਼ਖਸ ਨੇ ਆਪਣੇ ਬਚਾਅ ਵਿਚ ਕਿਹਾ ਕਿ ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਉਸ ਕੋਲੋਂ ਜਿਹੜੀ ਡਰੱਗਜ਼ ਮਿਲੀ ਸੀ ਉਹ ਨਿੱਜੀ ਵਰਤੋਂ ਲਈ ਸੀ ਨਾ ਕਿ ਨਸ਼ਾ ਕਰਨ ਲਈ।


Vandana

Content Editor

Related News