ਸ਼ਰਾਬ ਦੇ ਨਸ਼ੇ 'ਚ ਟੈਕਸੀ ਬੁੱਕ ਕੀਤੀ ਤੇ ਘੁੰਮ ਆਇਆ 3 ਦੇਸ਼

01/05/2018 2:42:41 PM

ਓਸਲੋ(ਬਿਊਰੋ)— ਸਾਰੇ ਲੋਕਾਂ ਨੇ ਨਵੇਂ ਸਾਲ ਦੀ ਸ਼ਾਮ ਨੂੰ ਬਹੁਤ ਹੀ ਧੁੰਮ-ਧਾਮ ਨਾਲ ਮਨਾਇਆ ਪਰ ਇਸ ਸ਼ਖਸ ਲਈ ਨਵੇਂ ਸਾਲ ਪਾਰਟੀ ਕਰਨਾ ਮਹਿੰਗਾ ਪੈ ਗਿਆ। ਸ਼ਰਾਬ ਦੇ ਨਸ਼ੇ ਵਿਚ ਨਾਰਵੇਜ਼ੀਅਨ ਸ਼ਖਸ ਨੇ ਨਵੇਂ ਸਾਲ ਦੀ ਰਾਤ ਨੂੰ ਟੈਕਸੀ ਲਈ ਅਤੇ 3 ਦੇਸ਼ ਘੁੰਮ ਆਇਆ, ਜਿਸ ਦਾ 2200 ਡਾਲਰ (1 ਲੱਖ 39 ਹਜ਼ਾਰ ਰੁਪਏ) ਦਾ ਬਿੱਲ ਬਣ ਗਿਆ। 31 ਦਸੰਬਰ ਨੂੰ ਇਹ ਸ਼ਖਸ ਕੋਪੇਨਹੇਗਨ ਨਦੀ ਕੰਢੇ ਪਾਰਟੀ ਕਰ ਰਿਹਾ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਨਸ਼ੇ ਵਿਚ ਟੱਲੀ ਇਸ ਸ਼ਖਸ ਨੇ 600 ਕਿਲੋਮੀਟਰ ਦੂਰ ਓਸਲੋ ਲਈ ਕੈਬ ਬੁੱਕ ਕੀਤੀ। ਇਸ 6 ਘੰਟੇ ਦੇ ਸਫਰ ਵਿਚ ਉਸ ਨੇ 3 ਦੇਸ਼ ਘੁੰਮੇ। ਜਿਸ ਵਿਚ ਡੇਨਮਾਰਕ, ਸਵੀਡਨ ਅਤੇ ਨਾਰਵੇਅ ਸੀ।
ਪੁਲਸ ਮੁਤਾਬਕ ਜਿਵੇਂ ਹੀ ਉਹ ਸ਼ਖਸ ਆਪਣੇ ਘਰ ਪਹੁੰਚਿਆ ਤਾਂ ਅੰਦਰ ਜਾ ਕੇ ਸੋਂ ਗਿਆ। ਟੈਕਸੀ ਡਰਾਈਵਰ ਬਾਹਰ ਖੜ੍ਹਾ ਰਿਹਾ ਅਤੇ ਪੈਸਿਆਂ ਦਾ ਇੰਤਜ਼ਾਰ ਕਰਦਾ ਰਿਹਾ ਪਰ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ। ਉਸ ਦੀ ਕਾਰ ਦੀ ਬੈਟਰੀ ਵੀ ਖਤਮ ਹੋ ਗਈ ਸੀ। ਜਿਸ ਤੋਂ ਬਾਅਦ ਟੈਕਸੀ ਡਰਾਈਵਰ ਨੇ ਓਸਲ ਪੁਲਸ ਤੋਂ ਮਦਦ ਮੰਗੀ। ਪੁਲਸ ਨੇ ਟਵੀਟ ਜ਼ਰੀਏ ਇਸ ਸ਼ਖਸ ਦੀ ਪੂਰੀ ਕਹਾਣੀ ਦੱਸੀ। ਦੱਸਣਯੋਗ ਹੈ ਕਿ ਪੁਲਸ ਦੇ ਆਉਣ ਤੋਂ ਬਾਅਦ ਉਹ ਸ਼ਖਸ 1800 ਨਾਰਵੇਜ਼ੀਅਨ ਕ੍ਰੋਨ ਦਾ ਬਿੱਲ ਭਰਨ ਨੂੰ ਮੰਨ ਗਿਆ। ਇਕ ਖਬਰ ਮੁਤਾਬਕ ਇਸ ਸ਼ਖਸ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ।


Related News