ਆਸਟ੍ਰੇਲੀਆ ’ਚ ਮਾਸਕ ਅਤੇ ਸੈਨੇਟਾਈਜ਼ਰ ਦੇ ਪੈਕਟਾਂ ਵਿਚੋਂ ਨਸ਼ੀਲੇ ਪਦਾਰਥ ਬਰਾਮਦ

05/22/2020 11:59:56 PM

ਸਿਡਨੀ–ਆਸਟ੍ਰੇਲੀਆਈ ਬਾਰਡਰ ਪੁਲਸ ਦੇ ਅਧਿਕਾਰੀਆਂ ਨੇ ਸਿਡਨੀ ਵਿਚ ਲਗਭਗ ਦੋ ਕਿਲੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਨੂੰ ਕੋਵਿਡ-19 ਨਾਲ ਸਬੰਧਤ ਸੁਰੱਖਿਆ ਯੰਤਰਾਂ ਦੇ ਪੈਕਟਾਂ ਵਿਚ ਲੁਕੋ ਕੇ ਲਿਜਾਇਆ ਜਾ ਰਿਹਾ ਸੀ। ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਮੈਥਾਮਫੇਟਾਮਿਨ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਤੋਂ ਪਹਿਲਾਂ 6 ਮਈ ਨੂੰ ਦਵਾਈਆਂ ਅਤੇ ਸੁਰੱਖਿਆ ਯੰਤਰਾਂ ਦੇ ਨਾਂ ’ਤੇ ਨਸ਼ੀਲੇ ਪਦਾਰਥਾਂ ਦੀ ਇਕ ਖੇਪ ਫੜੀ ਗਈ ਸੀ, ਜਿਨ੍ਹਾਂ ਪੈਕਟਾਂ ਵਿਚ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਫੜਿਆ ਗਿਆ ਸੀ, ਉਹ ਕੈਨੇਡਾ ਤੋਂ ਆਏ ਸਨ। ਅਧਿਕਾਰੀਆਂ ਨੇ ਜਾਂਚ ਕਰਨ ਮਗਰੋਂ ਪਾਇਆ ਕਿ ਪੈਕਟ ਵਿਚ ਮਾਸਕ ਤੇ ਸੈਨੇਟਾਈਜ਼ਰ ਦੇ ਇਲਾਵਾ ਇਕ ਕਿਲੋ ਹੋਰ ਪਦਾਰਥ ਵੀ ਮੌਜੂਦ ਹੈ ਤੇ ਜਾਂਚ ਮਗਰੋਂ ਸਾਰੀ ਗੱਲ ਸਾਹਮਣੇ ਆਈ। ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੇ ਦੋ ਵੱਖ-ਵੱਖ ਸਪਲਾਈਕਰਤਾਵਾਂ ਵਲੋਂ ਇਹ ਪੈਕਟ ਆਏ ਸਨ। ਅਧਿਕਾਰੀਆਂ ਨੇ 8 ਮਈ ਨੂੰ ਹੀ ਕੈਨੇਡਾ ਤੋਂ ਆਏ ਦੂਜੇ ਪੈਕਟ ਨੂੰ ਫੜਿਆ ਸੀ। ਇਸ ਪੈਕਟ ਵਿਚ ਮਾਸਕ ਤੇ ਸੈਨੇਟਾਈਜ਼ਰ ਦੇ ਨਾਲ ਹੀ ਦੋ ਬੋਤਲਾਂ ਵਿਚ ਨਸ਼ੀਲਾ ਪਦਾਰਥ ਸੀ। ਅਧਿਕਾਰੀ ਇਸ ਗੱਲ 'ਤੇ ਨਜ਼ਰ ਰੱਖ ਰਹੇ ਹਨ ਕਿ ਮੌਜੂਦਾ ਸਥਿਤੀ ਦਾ ਲਾਭ ਉਠਾ ਕੇ ਤਸਕਰ ਨਸ਼ਿਆਂ ਦੀ ਖੇਪ ਨਾ ਲਿਆਉਣੀ ਸ਼ੁਰੂ ਕਰ ਦੇਣ।


Sunny Mehra

Content Editor

Related News