UK 'ਚ ਹੁਣ ਗੱਡੀ ਦੀਆਂ ਲਾਈਟਾਂ 'ਮਟਕਾਉਣਾ' ਪਵੇਗਾ ਮਹਿੰਗਾ, ਹੋ ਸਕਦੈ 5 ਲੱਖ ਰੁਪਏ ਜੁਰਮਾਨਾ

Friday, Jan 28, 2022 - 04:24 PM (IST)

UK 'ਚ ਹੁਣ ਗੱਡੀ ਦੀਆਂ ਲਾਈਟਾਂ 'ਮਟਕਾਉਣਾ' ਪਵੇਗਾ ਮਹਿੰਗਾ, ਹੋ ਸਕਦੈ 5 ਲੱਖ ਰੁਪਏ ਜੁਰਮਾਨਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਗੱਡੀਆਂ ਦੇ ਡਰਾਈਵਰ ਇਕ-ਦੂਜੇ ਨੂੰ ਲਾਈਟਾਂ ਦਾ ਇਸ਼ਾਰਾ ਮਾਰ ਕੇ ਲੰਘਦੇ ਹਨ। ਇਹਨਾਂ ਇਸ਼ਾਰਿਆਂ ਦਾ ਲੁਕਵਾਂ ਇਸ਼ਾਰਾ ਪੁਲਸ ਚੈਕਿੰਗ ਜਾਂ ਅੱਗੇ ਸਪੀਡ ਕੈਮਰੇ ਵਾਲੀ ਵੈਨ ਆਦਿ ਤੋਂ ਬਚਣ ਲਈ ਹੁੰਦਾ ਹੈ ਪਰ ਹੁਣ ਯੂਕੇ ਵਿਚ ਡਰਾਈਵਰਾਂ ਨੂੰ ਆਪਣੀ ਗੱਡੀ ਦੀਆਂ ਹੈੱਡਲਾਈਟਾਂ ਨੂੰ ਇਸ਼ਾਰੇ ਦੇ ਰੂਪ ਵਿਚ ਮਟਕਾਉਣ ਲਈ 5,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਡਰਾਈਵਰਾਂ ਨੂੰ ਗੱਡੀ ਦੀਆਂ ਹੈੱਡਲਾਈਟਾਂ ਦੀ ਗਲਤ ਵਰਤੋਂ ਕਰਨ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ: PUBG ਦੇ ਸ਼ੌਕੀਨ ਨੌਜਵਾਨ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮਾਂ ਸਮੇਤ 3 ਭੈਣ-ਭਰਾਵਾਂ ਦਾ ਕੀਤਾ ਕਤਲ

ਜੇਕਰ ਵਾਹਨ ਚਾਲਕ ਕਿਸੇ ਡਰਾਇਵਰ ਨੂੰ ਡਰਾਉਣ ਲਈ, ਅੱਗੇ ਸਪੀਡ ਕੈਮਰੇ ਤੋਂ ਸਾਵਧਾਨ ਰਹਿਣ ਲਈ ਸੁਚੇਤ ਕਰਦਿਆਂ ਲਾਈਟਾਂ ਫ਼ਲੈਸ਼ ਕਰਦੇ ਹਨ ਤਾਂ ਇਹ ਸਭ ਸੜਕ ਕਾਨੂੰਨਾਂ ਦੇ ਸਖਤ ਵਿਰੁੱਧ ਹੈ। ਅਜਿਹਾ ਕਰਦਿਆਂ ਫੜ੍ਹੇ ਜਾਣ 'ਤੇ ਮੌਕੇ 'ਤੇ ਛੋਟੇ ਜੁਰਮਾਨੇ ਦੀ ਸੰਭਾਵਨਾ ਹੈ, ਪਰ ਜਾਣਬੁੱਝ ਕੇ ਉਹਨਾਂ ਦੀ ਦੁਰਵਰਤੋਂ ਕਰਨਾ ਬਹੁਤ ਜ਼ਿਆਦਾ ਗੰਭੀਰ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋਏ ਫੜੇ ਗਏ ਤਾਂ ਤੁਹਾਡੇ 'ਤੇ ਪੁਲਸ ਐਕਟ 1996 ਦੀ ਧਾਰਾ 89 ਦੀ ਉਲੰਘਣਾ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਕਿਉਂਕਿ ਕਿਸੇ ਕਾਂਸਟੇਬਲ ਨੂੰ ਉਸਦੀ ਡਿਊਟੀ ਨਿਭਾਉਣ ਵਿਚ ਜਾਣ ਬੁੱਝ ਕੇ ਰੁਕਾਵਟ ਪਾਉਣਾ ਇਕ ਅਪਰਾਧ ਹੈ ਅਤੇ ਵੱਧ ਤੋਂ ਵੱਧ 1,000 ਪੌਂਡ ਦਾ ਜੁਰਮਾਨਾ ਹੈ। ਜੇਕਰ ਤੁਹਾਨੂੰ ਅਦਾਲਤ ਵਿਚ ਲਿਜਾਇਆ ਜਾਂਦਾ ਹੈ, ਤਾਂ ਤੁਹਾਨੂੰ 5,000 ਪੌਂਡ ਤੱਕ ਦਾ ਜੁਰਮਾਨਾ ਅਤੇ ਲਾਇਸੈਂਸ 'ਤੇ ਨੌਂ ਪੈਨਲਟੀ ਪੁਆਇੰਟਸ ਲੱਗ ਸਕਦੇ ਹਨ।

ਇਹ ਵੀ ਪੜ੍ਹੋ: UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News