ਬਿਨਾਂ ਬੁਲਾਏ ਵਿਆਹ ਦੀ ਰਿਸੈਪਸ਼ਨ ''ਚ ਪੁੱਜੇ ਟਰੰਪ, ਲਾੜੀ ਨਾਲ ਕੀਤਾ ਡਾਂਸ (ਤਸਵੀਰਾਂ)
Monday, Jun 12, 2017 - 03:36 PM (IST)
ਨਿਊ ਜਰਸੀ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੈਸੇ ਤਾਂ ਆਪਣੇ ਰੁੱਖੇ ਸੁਭਾਅ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਦਾ ਇਕ ਹੋਰ ਰੂਪ ਨਿਊ ਜਰਸੀ ਦੇ ਗੋਲਫ ਕੋਰਸ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਉੱਥੇ ਹੋ ਰਹੀ ਇਕ ਵਿਆਹ ਦੀ ਰਿਸੈਪਸ਼ਨ ਵਿਚ ਉਹ ਬਿਨਾਂ ਬੁਲਾਏ ਹੀ ਪਹੁੰਚ ਗਏ। ਅਸਲ ਵਿਚ ਇਹ ਵਿਆਹ ਉਨ੍ਹਾਂ ਦੇ ਹੀ ਗੋਲਫ ਕੋਰਸ ਵਿਚ ਸੀ। ਸ਼ਨੀਵਾਰ ਰਾਤ ਨੂੰ ਟਰੰਪ ਵਿਆਹ ਦੀ ਰਿਸੈਪਸ਼ਨ ਵਿਚ ਪਾਰਟੀ ਦੇ ਮੂਡ ਵਿਚ ਨਜ਼ਰ ਆਏ। ਉਨ੍ਹਾਂ ਨੇ ਲਾੜੀ ਨਾਲ ਡਾਂਸ ਕੀਤਾ ਅਤੇ ਉੱਥੇ ਇਕ ਛੋਟਾ ਜਿਹਾ ਭਾਸ਼ਣ ਵੀ ਦਿੱਤਾ। ਸੋਸ਼ਲ ਮੀਡੀਆ 'ਤੇ ਟਰੰਪ ਦੀਆਂ ਇਹ ਤਸਵੀਰਾਂ ਦੇਖਦੇ ਹੀ ਦੇਖਦੇ ਜੰਗਲ ਵਿਚ ਲੱਗੀ ਅੱਗ ਵਾਂਗ ਵਾਇਰਲ ਹੋ ਗਈਆਂ।
ਰਿਸੈਪਸ਼ਨ ਵਿਚ ਮੌਜੂਦ ਮਹਿਮਾਨਾਂ ਨੇ ਕਿਹਾ ਕਿ ਟਰੰਪ ਇਕ ਬਵੰਡਰ ਵਾਂਗ ਆਏ ਅਤੇ ਕੁਝ ਹੀ ਮਿੰਟਾਂ ਵਿਚ ਚਲੇ ਗਏ। ਉਹ ਜਦੋਂ ਪਾਰਟੀ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਸਾਰੇ ਮਹਿਮਾਨ ਬੇਹੱਦ ਖੁਸ਼ ਹੋ ਗਏ। ਸਾਰੇ ਆਪਣੀਆਂ ਕੁਰਸੀਆਂ ਤੋਂ ਉੱਠ ਗਏ ਅਤੇ ਟਰੰਪ ਵੱਲ ਦੌੜੇ। ਲਾੜੀ ਵੀ ਟਰੰਪ ਵੱਲ ਦੌੜੀ ਤੇ ਉਨ੍ਹਾਂ ਨੇ ਉਸ ਦਾ ਮੱਥਾ ਚੁੰਮ ਕੇ ਉਸ ਨੂੰ ਆਸ਼ਿਰਵਾਦ ਦਿੱਤਾ। ਇੰਨਾਂ ਹੀ ਨਹੀਂ ਟਰੰਪ ਨੇ ਲਾੜੀ ਨਾਲ ਡਾਂਸ ਵੀ ਕੀਤਾ। ਟਰੰਪ ਦਾ ਇਹ ਰੂਪ ਦੇਖ ਕੇ ਸਭ ਹੈਰਾਨ ਰਹਿ ਗਏ।
