ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਬੀਬੀ ਨੂੰ ਦਿੱਤੀ ਅਮਰੀਕੀ ਨਾਗਰਿਕਤਾ, ਕਹੀ ਇਹ ਗੱਲ

Wednesday, Aug 26, 2020 - 06:28 PM (IST)

ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਬੀਬੀ ਨੂੰ ਦਿੱਤੀ ਅਮਰੀਕੀ ਨਾਗਰਿਕਤਾ, ਕਹੀ ਇਹ ਗੱਲ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਵਿਚ ਇਕ ਭਾਰਤੀ ਸਾਫਟਵੇਅਰ ਇੰਜੀਨੀਅਰ ਬੀਬੀ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ। ਟਰੰਪ ਨੇ ਨਾਗਰਿਕਤਾ ਦੇਣ ਦੇ ਦੁਰਲੱਭ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਭਾਰਤ ਦੇ ਇਕ ਸਾਫਟਵੇਅਰ ਡਿਵੈਲਪਰ ਸਮੇਤ ਪੰਜ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੀ ਸਹੁੰ ਚੁਕਾਈ ਗਈ। ਟਰੰਪ ਨੇ ਇਸ ਮੌਕੇ 'ਤੇ ਕਿਹਾ ਕਿ ਇਹਨਾਂ ਪ੍ਰਵਾਸੀਆਂ ਦਾ ਸ਼ਾਨਦਾਰ ਦੇਸ਼ ਵਿਚ ਸਵਾਗਤ ਹੈ ਜਿੱਥੇ ਹਰ ਨਸਲ, ਧਰਮ ਅਤੇ ਰੰਗ ਦੇ ਲੋਕ ਹਨ। ਟਰੰਪ ਨੇ ਇਕ ਪ੍ਰੋਗਰਾਮ ਵਿਚ ਉਹਨਾਂ ਨੂੰ ਸਿਟੀਜਨ ਸਰਟੀਫਿਕੇਟ ਸੌਂਪਿਆ। ਨਾਗਰਿਕਤਾ ਹਾਸਲ ਕਰਨ ਵਾਲੀ ਭਾਰਤੀ ਬੀਬੀ ਦਾ ਨਾਮ ਸੁਧਾ ਸੁੰਦਰੀ ਨਾਰਾਇਣਨ ਹੈ।

PunjabKesari

ਵ੍ਹਾਈਟ ਹਾਊਸ ਵਿਚ ਹੋਏ ਇਸ ਨੈਸ਼ਨਲ ਕਨਵੈਨਸ਼ਨ ਵਿਚ ਪੰਜਾ ਦੇਸ਼ਾਂ- ਭਾਰਕ, ਬੋਲੀਵੀਆ, ਲੇਬਨਾਨ,ਸੂਡਾਨ ਅਤੇ ਘਾਨਾ ਦੇ ਨਾਗਰਿਕਾਂ ਨੂੰ ਮੈਂਬਰਸ਼ਿਪ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਨੂੰਨੀ ਰੂਪ ਨਾਲ ਇਮੀਗ੍ਰੇਸ਼ਨ ਨੂੰ ਆਪਣਾ ਸਮਰਥਨ ਦਿਖਾਉਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ। ਟਰੰਪ ਨੇ ਪ੍ਰੋਗਰਾਮ ਵਿਚ ਸੁੰਦਰੀ ਨਾਰਾਇਣਨ ਨੂੰ ਅਮਰੀਕਾ ਦੀ ਨਾਗਰਿਕਤਾ ਦਿਵਾਈ। ਉਹਨਾਂ ਨੂੰ ਇਕ ਪ੍ਰਤਿਭਾਸ਼ਾਲੀ ਸਾਫਟਵੇਅਰ ਡਿਵੈਲਪਰ ਵੀ ਦੱਸਿਆ। ਉਹਨਾਂ ਨੇ ਕਿਹਾ ਕਿ ਨਾਰਾਇਣਨ ਆਪਣੇ ਪਤੀ ਦੇ ਨਾਲ ਅਮਰੀਕਾ ਵਿਚ ਪਿਛਲੇ 13 ਸਾਲ ਤੋਂ ਹੈ।

PunjabKesari

13 ਸਾਲ ਪਹਿਲਾਂ ਅਮਰੀਕਾ ਆਈ ਸੀ ਸੁਧਾ
ਅਮਰੀਕੀ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਮੰਤਰੀ ਚਾਡ ਵੁਲਫ ਨੇ ਇਹਨਾਂ ਸਾਰੇ ਨਾਗਰਿਕਾਂ ਨੂੰ ਵਫਾਦਾਰੀ ਦੀ ਸਹੁੰ ਚੁਕਾਈ। ਟਰੰਪ ਨੇ ਕਿਹਾ,''ਸਾਡੇ ਮਹਾਨ ਅਮਰੀਕੀ ਪਰਿਵਾਰ ਵਿਚ ਪੰਜ ਬਹੁਤ ਸ਼ਾਨਦਾਰ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਅਮਰੀਕਾ ਅੱਜ ਖੁਸ਼ ਹੈ। ਤੁਸੀਂ ਇਸ ਧਰਤੀ ਦੇ ਮਹਾਨ ਰਾਸ਼ਟਰ ਦੇ ਸਾਥੀ ਨਾਗਰਿਕ ਹੋ।'' ਇਸ ਪ੍ਰੋਗਰਾਮ ਵਿਚ ਟਰੰਪ ਨੇ 5 ਨਵੇਂ ਨਾਗਰਿਕਾਂ ਦੇ ਨਾਮ ਅਤੇ ਉਹਨਾਂ ਦੇ ਕੁਝ ਵੇਰਵੇ ਪੜ੍ਹ ਕੇ ਸੁਣਾਏ। ਟਰੰਪ ਨੇ ਕਿਹਾ,''ਸੁਧਾ ਪ੍ਰਤਿਭਾਸ਼ਾਲੀ ਸਾਫਟਵੇਅਰ ਡਿਵੈਲਪਰ ਹੈ ਅਤੇ ਉਹ ਅਤੇ ਉਸ ਦਾ ਪਤੀ ਦੋ ਖੂਬਸੂਰਤ, ਸ਼ਾਨਦਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਤੁਹਾਡਾ ਬਹੁਤ ਸ਼ੁਕਰੀਆ ਅਤੇ ਵਧਾਈ। ਸ਼ਾਨਦਾਰ ਕੰਮ।'' ਸੁਧਾ ਨੂੰ ਟਰੰਪ ਨੇ ਉਹਨਾਂ ਦਾ ਨਾਗਰਿਕਤਾ ਦਾ ਸਰਟੀਫਿਕੇਟ ਸੌਂਪਿਆ।

PunjabKesari

ਮੇਲਾਨੀਆ ਟਰੰਪ ਵੀ ਹੋਈ ਸ਼ਾਮਲ
ਕਨਵੈਨਸ਼ਨ ਸੈਸ਼ਨ ਵਿਚ ਟਰੰਪ ਦੀ ਪਤਨੀ ਮੇਲਾਨੀਆ ਨੇ ਵੀ ਹਿੱਸਾ ਲਿਆ। ਮੇਲਾਨੀਆ ਵੀ ਅਮਰੀਕਾ ਵਿਚ ਇਕ ਪ੍ਰਵਾਸੀ ਹੈ। ਉਹ ਮੂਲ ਰੂਪ ਨਾਲ ਸਲੋਵੇਨੀਆ ਦੀ ਹੈ। ਮੇਲਾਨੀਆ ਨੇ ਦੱਸਿਆ ਕਿ ਉਹਨਾਂ ਨੇ ਸਿਟੀਜਨ ਟੈਸਟ ਦੇ ਲਈ ਪੜ੍ਹਾਈ ਵੀ ਕੀਤੀ। ਸਖਤ ਮਿਹਨਤ ਅਤੇ ਦ੍ਰਿੜ੍ਹ ਸਕੰਲਪ ਨਾਲਉਹ ਇਕ ਅਮਰੀਕੀ ਨਾਗਰਿਕ ਬਣ ਪਾਈ। ਇੱਥੇ ਦੱਸ ਦਈਏ ਕਿ ਟਰੰਪ ਦਾ ਹਮੇਸ਼ਾ ਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ਼ ਸਖਤ ਰਵੱਈਆ ਰਿਹਾ ਹੈ। 


author

Vandana

Content Editor

Related News