ਟਰੰਪ ਨੂੰ ਇਸ ਪੋਰਨ ਸਟਾਰ ਨੂੰ ਦੇਣੇ ਪੈਣਗੇ 33 ਲੱਖ ਰੁਪਏ

Sunday, Aug 23, 2020 - 06:22 PM (IST)

ਟਰੰਪ ਨੂੰ ਇਸ ਪੋਰਨ ਸਟਾਰ ਨੂੰ ਦੇਣੇ ਪੈਣਗੇ 33 ਲੱਖ ਰੁਪਏ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਇਕ ਪੋਰਨ ਸਟਾਰ ਦੇ ਮਾਮਲੇ ਵਿਚ ਉਹ ਚਰਚਾ ਵਿਚ ਹਨ। ਹੁਣ ਟਰੰਪ ਨੂੰ ਇਸ ਪੋਰਨ ਸਟਾਰ ਨੂੰ ਕਰੀਬ 33 ਲੱਖ ਰੁਪਏ ਦੇਣ ਪੈਣਗੇ।ਅਮਰੀਕਾ ਦੀ ਇਕ ਅਦਾਲਤ ਨੇ ਇਹ ਆਦੇਸ਼ ਦਿੱਤਾ ਹੈ। ਸਟਾਰਮੀ ਡੈਨੀਅਲ ਨਾਮ ਦੀ ਪੋਰਨ ਸਟਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਟਰੰਪ ਦੇ ਨਾਲ ਅਫੇਅਰ ਸੀ। ਭਾਵੇਂਕਿ ਟਰੰਪ ਇਸ ਨਾਲ ਗਲ ਤੋਂ ਸ਼ੁਰੂ ਤੋਂ ਹੀ ਇਨਕਾਰ ਕਰਦੇ ਰਹੇ ਹਨ।

ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ 41 ਸਾਲਾ ਸਟਾਰਮੀ ਡੈਨੀਅਲ ਨੇ ਟਰੰਪ 'ਤੇ ਮੁਕੱਦਮਾ ਕੀਤਾ ਸੀ। ਉਹਨਾਂ ਵੱਲੋਂ ਕੀਤਾ ਮੁਕੱਦਮਾ ਬਾਅਦ ਵਿਚ ਰੱਦ ਹੋ ਗਿਆ ਸੀ। ਹੁਣ ਅਦਾਲਤ ਨੇ ਕਿਹਾ ਹੈ ਕਿ ਮੁਕੱਦਮੇ ਦੌਰਾਨ ਡੈਨੀਅਲ ਦੇ ਜਿੰਨੇ ਪੈਸੇ ਖਰਚ ਹੋਏ, ਉਹ ਟਰੰਪ ਨੂੰ ਚੁਕਾਉਣੇ ਪੈਣਗੇ।ਇਸ ਲਈ ਕੈਲੀਫੋਰਨੀਆ ਦੀ ਅਦਾਲਤ ਨੇ ਟਰੰਪ ਨੂੰ 33 ਲੱਖ ਰੁਪਏ ਚੁਕਾਉਣ ਦਾ ਆਦੇਸ਼ ਦਿੱਤਾ ਹੈ। ਡੈਨੀਅਲ ਦੇ ਵਕੀਲ ਨੇ ਅਦਾਲਤ ਦੇ ਫੈਸਲੇ ਦੀ ਜਾਣਕਾਰੀ ਦਿੱਤੀ। ਸਟਾਰਮੀ ਡੈਨੀਅਲ ਨੇ ਫੈਸਲੇ ਦੇ ਬਾਅਦ ਇਕ ਟਵੀਟ ਕੀਤਾ, ਹਾਂ ਇਕ ਹੋਰ ਜਿੱਤ!

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਮਾਰੇ ਗਏ ਵਿਦਿਆਰਥੀ ਸੂਰਜਦੀਪ ਨੂੰ ਸੇਜਲ ਅੱਖਾਂ ਨਾਲ ਬਰੈਂਪਟਨ 'ਚ ਕੀਤਾ ਗਿਆ ਯਾਦ

ਟਰੰਪ 'ਤੇ ਮੁਕੱਦਮਾ ਕਰਨ ਦੇ ਬਾਅਦ ਡੈਨੀਅਲ ਨੇ ਇਕ ਕਿਤਾਬ ਵੀ ਲਿਖੀ, ਜਿਸ ਵਿਚ ਉਹਨਾਂ ਨੇ ਟਰੰਪ ਦੇ ਨਾਲ ਆਪਣੇ ਅਫੇਅਰ ਦੇ ਬਾਰੇ ਵਿਚ ਖੁੱਲ੍ਹ ਕੇ ਲਿਖਿਆ ਸੀ। ਇਹ ਕਿਤਾਬ ਕਾਫੀ ਚਰਚਾ ਵਿਚ ਰਹੀ ਸੀ। ਡੈਨੀਅਲ ਦਾ ਕਹਿਣਾ ਸੀ ਕਿ ਟਰੰਪ ਦੇ ਨਾਲ ਕਥਿਤ ਅਫੇਅਰ ਦੇ ਬਾਅਦ ਉਹਨਾਂ ਨੂੰ ਚੁੱਪ ਰਹਿਣ ਲਈ ਪੈਸੇ ਦਿੱਤੇ ਗਏ ਸਨ। ਇਸ ਲਈ ਇਕ ਸਮਝੌਤਾ ਕੀਤਾ ਗਿਆ ਸੀ। ਟਰੰਪ ਦੇ ਵਕੀਲ ਵੱਲੋਂ ਉਹਨਾਂ ਨੂੰ ਕਰੀਬ 97 ਲੱਖ ਰੁਪਏ ਦਿੱਤੇ ਗਏ ਸਨ। ਡੈਨੀਅਲ ਨੇ ਦਾਅਵਾ ਕੀਤਾ ਕਿ 2006 ਵਿਚ ਟਰੰਪ ਦੇ ਨਾਲ ਉਹਨਾਂ ਦਾ ਅਫੇਅਰ ਸੀ। ਭਾਵੇਂਕਿ ਟਰੰਪ ਨੇ ਬਾਰ-ਬਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ।


author

Vandana

Content Editor

Related News