''''ਮੈਨੂੰ ਲੱਗਦਾ ਸੀ ਕਿ ਉਹ ਦਲੇਰ ਹੈ, ਪਰ...'''', ਟਰੰਪ ਨੇ ਇਟਾਲੀਅਨ PM ''ਤੇ ਵਿੰਨ੍ਹਿਆ ਨਿਸ਼ਾਨਾ

Thursday, Apr 16, 2026 - 03:59 PM (IST)

''''ਮੈਨੂੰ ਲੱਗਦਾ ਸੀ ਕਿ ਉਹ ਦਲੇਰ ਹੈ, ਪਰ...'''', ਟਰੰਪ ਨੇ ਇਟਾਲੀਅਨ PM ''ਤੇ ਵਿੰਨ੍ਹਿਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਭ ਤੋਂ ਕਰੀਬੀ ਯੂਰਪੀ ਸਹਿਯੋਗੀ ਮੰਨੀ ਜਾਣ ਵਾਲੀ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵਿਚਾਲੇ ਤਣਾਅ ਵਧ ਗਿਆ ਹੈ। ਟਰੰਪ ਨੇ ਇਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਵਿੱਚ ਸਾਥ ਦੇਣ ਤੋਂ ਇਨਕਾਰ ਕਰਨ 'ਤੇ ਮੇਲੋਨੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਪ੍ਰਧਾਨ ਮੰਤਰੀ ਮੇਲੋਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਟਲੀ ਇਸ ਜੰਗ ਵਿੱਚ ਹਿੱਸਾ ਨਹੀਂ ਲਵੇਗਾ। ਇੱਥੋਂ ਤੱਕ ਕਿ ਇਟਲੀ ਨੇ ਅਮਰੀਕਾ ਦੇ ਜੰਗੀ ਜਹਾਜ਼ਾਂ ਨੂੰ ਆਪਣੇ ਸਿਸਲੀ ਸਥਿਤ ਏਅਰਬੇਸ 'ਤੇ ਉਤਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਟਰੰਪ ਨੇ ਹਾਲ ਹੀ ਵਿੱਚ ਪੋਪ ਲਿਓ ਨੂੰ 'ਬੁਰਾ ਪੋਪ' ਕਿਹਾ ਸੀ। ਮੇਲੋਨੀ ਨੇ ਟਰੰਪ ਦੇ ਇਸ ਬਿਆਨ ਨੂੰ ਅਸਵੀਕਾਰਨਯੋਗ ਦੱਸਿਆ ਸੀ, ਜਿਸ ਨਾਲ ਟਰੰਪ ਹੋਰ ਭੜਕ ਗਏ।

ਇਹ ਵੀ ਪੜ੍ਹੋ- ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ

ਇਸ ਮਗਰੋਂ ਇਕ ਇੰਟਰਵਿਊ 'ਚ ਵਿੱਚ ਟਰੰਪ ਨੇ ਕਿਹਾ, "ਮੈਨੂੰ ਲੱਗਦਾ ਸੀ ਕਿ ਮੇਲੋਨੀ ਦਲੇਰ ਹੈ, ਪਰ ਮੈਂ ਗਲਤ ਸੀ।" ਉਨ੍ਹਾਂ ਇਹ ਵੀ ਕਿਹਾ ਕਿ ਜੋ ਦੇਸ਼ ਇਰਾਨ ਮਾਮਲੇ ਵਿੱਚ ਅਮਰੀਕਾ ਦਾ ਸਾਥ ਨਹੀਂ ਦੇਣਗੇ, ਉਨ੍ਹਾਂ ਨਾਲ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹਿਣਗੇ।

ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਹਮਲਾ ਮੇਲੋਨੀ ਲਈ ਸਿਆਸੀ ਤੌਰ 'ਤੇ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਟਲੀ ਵਿੱਚ ਜਨਤਾ ਪਹਿਲਾਂ ਹੀ ਜੰਗ ਕਾਰਨ ਵਧ ਰਹੀਆਂ ਊਰਜਾ ਕੀਮਤਾਂ ਤੋਂ ਪਰੇਸ਼ਾਨ ਹੈ। ਅਜਿਹੇ ਵਿੱਚ ਟਰੰਪ ਤੋਂ ਦੂਰੀ ਬਣਾਉਣਾ ਮੇਲੋਨੀ ਦੀ ਘਟ ਰਹੀ ਲੋਕਪ੍ਰਿਯਤਾ ਨੂੰ ਮੁੜ ਬਹਾਲ ਕਰਨ ਵਿੱਚ ਮਦਦ ਕਰ ਸਕਦਾ ਹੈ। ਇਟਲੀ ਸਰਕਾਰ ਦੇ ਮੰਤਰੀਆਂ ਨੇ ਕਿਹਾ ਹੈ ਕਿ ਭਾਵੇਂ ਵਿਚਾਰਾਂ ਵਿੱਚ ਮਤਭੇਦ ਹਨ, ਪਰ ਇਟਲੀ ਅਤੇ ਅਮਰੀਕਾ ਨਾਟੋ ਦੇ ਆਪਣੇ ਗਠਜੋੜ ਨੂੰ ਬਣਾਈ ਰੱਖਣਗੇ।

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News