ਕੈਰੋਲਿਨ ਲੈਵਿਟ ਬਣੀ ਮਾਂ ! ਇਰਾਨੀ ਅੰਬੈਸੀ ਨੇ ਵਧਾਈ ਦਿੰਦਿਆਂ ਕੱਸਿਆ ਤੰਜ, ਕਿਹਾ- 'ਉਹ 168 ਬੱਚੇ ਵੀ...'

Sunday, May 10, 2026 - 04:14 PM (IST)

ਕੈਰੋਲਿਨ ਲੈਵਿਟ ਬਣੀ ਮਾਂ ! ਇਰਾਨੀ ਅੰਬੈਸੀ ਨੇ ਵਧਾਈ ਦਿੰਦਿਆਂ ਕੱਸਿਆ ਤੰਜ, ਕਿਹਾ- 'ਉਹ 168 ਬੱਚੇ ਵੀ...'

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਵ੍ਹਾਈਟ ਹਾਊਸ 'ਚ ਕਿਲਕਾਰੀਆਂ ਗੂੰਜ ਉੱਠੀਆਂ ਹਨ, ਜਿੱਥੇ ਰਾਸ਼ਟਰਪਤੀ ਟਰੰਪ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੈਵਿਟ ਨੇ ਆਪਣੇ ਦੂਜੇ ਬੱਚੇ ਦੇ ਜਨਮ ਦੀ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਲੈਵਿਟ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਆਪਣੀ ਨਵਜੰਮੀ ਧੀ ਵਿਵੀਆਨਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "1 ਮਈ ਨੂੰ ਵਿਵੀਆਨਾ ਸਾਡੀ ਜ਼ਿੰਦਗੀ ਤੇ ਪਰਿਵਾਰ 'ਚ ਸ਼ਾਮਲ ਹੋਈ। ਸਾਡਾ ਦਿਲ ਪਿਆਰ ਨਾਲ ਭਰ ਗਿਆ ਹੈ। ਉਹ ਬਿਲਕੁਲ ਤੰਦਰੁਸਤ ਹੈ ਅਤੇ ਉਸਦਾ ਵੱਡਾ ਭਰਾ ਆਪਣੀ ਨਵੀਂ ਭੈਣ ਨਾਲ ਬਹੁਤ ਖੁਸ਼ ਹੈ। ਅਸੀਂ ਇਸ ਖੂਬਸੂਰਤ ਪਲ ਦਾ ਆਨੰਦ ਮਾਣ ਰਹੇ ਹਾਂ।"

ਪਰ ਅਰਮੀਨੀਆ ਵਿੱਚ ਸਥਿਤ ਇਰਾਨੀ ਦੂਤਾਵਾਸ ਨੇ ਲੈਵਿਟ ਦੀ ਇਸ ਪੋਸਟ 'ਤੇ ਜਵਾਬ ਦਿੰਦਿਆਂ ਲਿਖਿਆ, "ਤੁਹਾਨੂੰ ਮੁਬਾਰਕ ਹੋਵੇ। ਬੱਚੇ ਮਾਸੂਮ ਅਤੇ ਪਿਆਰੇ ਹੁੰਦੇ ਹਨ। ਪਰ ਉਹ 168 ਬੱਚੇ ਵੀ ਬੱਚੇ ਹੀ ਸਨ, ਜਿਨ੍ਹਾਂ ਨੂੰ ਤੁਹਾਡੇ ਬੌਸ  ਨੇ ਮੀਨਾਬ ਦੇ ਸਕੂਲ ਵਿੱਚ ਮਾਰ ਦਿੱਤਾ ਸੀ ਅਤੇ ਤੁਸੀਂ ਉਸ ਹਮਲੇ ਨੂੰ ਸਹੀ ਠਹਿਰਾਇਆ ਸੀ। ਜਦੋਂ ਤੁਸੀਂ ਆਪਣੇ ਬੱਚੇ ਨੂੰ ਚੁੰਮੋਗੇ ਤਾਂ ਉਨ੍ਹਾਂ ਮਾਵਾਂ ਬਾਰੇ ਜ਼ਰੂਰ ਸੋਚਿਓ, ਜਿਨ੍ਹਾਂ ਦੇ ਬੱਚੇ ਉਸ ਹਮਲੇ ਵਿੱਚ ਮਾਰੇ ਗਏ ਸਨ।"

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਜ਼ਿਕਰਯੋਗ ਹੈ ਕਿ ਮਾਰਚ 2026 'ਚ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੀ ਏਅਰ ਸਟ੍ਰਾਈਕ ਦੌਰਾਨ ਦੱਖਣੀ ਇਰਾਨ ਦੇ ਸ਼ਹਿਰ ਮੀਨਾਬ ਵਿੱਚ ਇੱਕ ਗਰਲਜ਼ ਸਕੂਲ 'ਤੇ ਮਿਜ਼ਾਈਲ ਡਿੱਗੀ ਸੀ। ਇਸ ਹਮਲੇ ਵਿੱਚ 160 ਤੋਂ ਵੱਧ ਸਕੂਲੀ ਬੱਚਿਆਂ ਸਮੇਤ ਕੁੱਲ 168 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਕੈਰੋਲੀਨ ਲੈਵਿਟ ਨੇ ਅਮਰੀਕੀ ਰੱਖਿਆ ਵਿਭਾਗ ਦਾ ਪੱਖ ਲੈਂਦਿਆਂ ਇਨ੍ਹਾਂ ਰਿਪੋਰਟਾਂ ਨੂੰ ਪ੍ਰਾਪੇਗੰਡਾ ਦੱਸਿਆ ਸੀ ਅਤੇ ਕਿਹਾ ਸੀ ਕਿ ਅਮਰੀਕਾ ਕਦੇ ਵੀ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦਾ।

ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਭਾਵੇਂ ਕੁਝ ਇਲਾਕਿਆਂ ਵਿੱਚ ਜੰਗਬੰਦੀ ਦੀਆਂ ਖ਼ਬਰਾਂ ਹਨ, ਪਰ ਸੋਸ਼ਲ ਮੀਡੀਆ 'ਤੇ ਚੱਲ ਰਹੀ ਇਹ ਸ਼ਬਦੀ ਜੰਗ ਦਰਸਾਉਂਦੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਕੁੜੱਤਣ ਬਰਕਰਾਰ ਹੈ।

ਇਹ ਵੀ ਪੜ੍ਹੋ- ਹੁਣ UAE ਵੀ ਜਹਾਜ਼ ਭਰ-ਭਰ ਕਰੇਗਾ ਡਿਪੋਰਟ ! ਪਾਕਿਸਤਾਨ ਦੀ ਡੁੱਬਦੀ ਆਰਥਿਕਤਾ ਨੂੰ ਇਕ ਹੋਰ ਝਟਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News