''ਨਾ ਖਰੀਦੋ ਸੋਨਾ...'' ਕਹਿਣ ਮਗਰੋਂ ਸਰਕਾਰ ਨੇ ਵਧਾ''ਤੀਆਂ ''ਕੀਮਤਾਂ'', ਜਾਣੋ ਕੀ ਹੈ ਅਸਲ ਮਕਸਦ

Wednesday, May 13, 2026 - 11:57 AM (IST)

''ਨਾ ਖਰੀਦੋ ਸੋਨਾ...'' ਕਹਿਣ ਮਗਰੋਂ ਸਰਕਾਰ ਨੇ ਵਧਾ''ਤੀਆਂ ''ਕੀਮਤਾਂ'', ਜਾਣੋ ਕੀ ਹੈ ਅਸਲ ਮਕਸਦ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਅਤੇ ਵਧਦੇ ਜਾ ਰਹੇ ਵਪਾਰਕ ਘਾਟੇ ਨੂੰ ਰੋਕਣ ਲਈ ਸੋਨੇ ਅਤੇ ਚਾਂਦੀ 'ਤੇ ਇੰਪੋਰਟ ਡਿਊਟੀ 'ਚ ਭਾਰੀ ਵਾਧਾ ਕਰ ਦਿੱਤਾ ਹੈ। ਹੁਣ ਸੋਨੇ 'ਤੇ ਕੁੱਲ ਟੈਕਸ 6 ਫ਼ੀਸਦੀ ਤੋਂ ਵਧ ਕੇ 15 ਫ਼ੀਸਦੀ ਹੋ ਗਿਆ ਹੈ, ਜਿਸ ਨਾਲ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਹੈ।

ਸਰਕਾਰ ਦੇ ਇਸ ਸਖ਼ਤ ਕਦਮ ਦੇ ਪਿੱਛੇ ਕਈ ਵੱਡੇ ਕਾਰਨ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਡਾ ਕਾਰਨ ਅਮਰੀਕਾ-ਇਰਾਨ ਦੀ ਜੰਗ ਹੈ। ਮਿਡਲ ਈਸਟ 'ਚ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਭਾਰਤ ਨੂੰ ਤੇਲ ਖਰੀਦਣ ਲਈ ਵੱਡੀ ਮਾਤਰਾ ਵਿੱਚ ਡਾਲਰਾਂ ਦੀ ਲੋੜ ਹੈ। ਸੋਨਾ ਖਰੀਦਣ ਲਈ ਭਾਰਤ ਨੂੰ ਵਿਦੇਸ਼ਾਂ ਵਿੱਚ ਡਾਲਰ ਭੇਜਣੇ ਪੈਂਦੇ ਹਨ। ਡਿਊਟੀ ਵਧਾ ਕੇ ਸਰਕਾਰ ਚਾਹੁੰਦੀ ਹੈ ਕਿ ਲੋਕ ਸੋਨੇ ਦੀ ਖਰੀਦ ਘੱਟ ਕਰਨ ਤਾਂ ਜੋ ਡਾਲਰ ਦੇਸ਼ ਦੇ ਅੰਦਰ ਹੀ ਰਹਿਣ ਦੇਸ਼ 'ਚ ਤੇਲ-ਗੈਸ ਦੀ ਕਿੱਲਤ ਨਾ ਆਵੇ।

ਇਹ ਵੀ ਪੜ੍ਹੋ- PoK 'ਚ ਐਕਸ਼ਨ ਦੀ ਤਿਆਰੀ ! ਤਣਾਅ ਵਿਚਾਲੇ 9 ਜੂਨ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਇਸ ਤੋਂ ਇਲਾਵਾ ਡਿੱਗਦਾ ਰੁਪਿਆ ਵੀ ਸਰਕਾਰ ਦੇ ਇਸ ਫ਼ੈਸਲੇ ਪਿੱਛੇ ਦਾ ਅਹਿਮ ਕਾਰਨ ਹੈ। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਬੀਤੇ ਦਿਨ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਇਤਿਹਾਸਕ ਪੱਧਰ ਤੱਕ ਡਿੱਗ ਗਿਆ ਤੇ 95.75 ਰੁਪਏ ਪ੍ਰਤੀ ਡਾਲਰ ਤੱਕ ਪਹੁੰਚ ਗਿਆ, ਜਿਸ ਨੂੰ ਸੰਭਾਲਣ ਲਈ ਇਹ ਕਦਮ ਜ਼ਰੂਰੀ ਸੀ।

ਹਾਲਾਂਕਿ ਇਸ ਫੈਸਲੇ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੁਝ ਖ਼ਾਸ ਅਪੀਲਾਂ ਕੀਤੀਆਂ ਸਨ। ਪੀ.ਐੱਮ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘੱਟੋ-ਘੱਟ ਇੱਕ ਸਾਲ ਲਈ ਸੋਨੇ ਦੀ ਖਰੀਦ ਟਾਲ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ, ਉਦੋਂ ਤੱਕ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿੱਚ ਹੀ ਘੁੰਮਣ ਦਾ ਪ੍ਰੋਗਰਾਮ ਬਣਾਓ, ਤਾਂ ਜੋ ਦੇਸ਼ ਦਾ ਪੈਸਾ ਦੇਸ਼ 'ਚ ਹੀ ਰਹੇ।

ਇਹ ਵੀ ਪੜ੍ਹੋ- ਅਜੀਤ ਪਵਾਰ ਦੇ ਪਲੇਨ ਕ੍ਰੈਸ਼ ਵਰਗਾ ਇਕ ਹੋਰ ਹਾਦਸਾ ! ਉਸੇ ਇਲਾਕੇ 'ਚ ਜਾ ਡਿੱਗਾ ਜਹਾਜ਼

ਜੰਗ ਕਾਰਨ ਦੁਨੀਆ ਭਰ 'ਚ ਚੱਲ ਰਹੀ ਤੇਲ-ਗੈਸ ਦੀ ਕਿੱਲਤ ਦੌਰਾਨ ਉਨ੍ਹਾਂ ਨੇ ਤੇਲ ਦੀ ਬਚਤ ਲਈ ਕੰਪਨੀਆਂ ਨੂੰ ਮੁੜ 'ਵਰਕ ਫਰੌਮ ਹੋਮ' ਅਪਣਾਉਣ ਦੀ ਸਲਾਹ ਦਿੱਤੀ ਹੈ, ਤਾਂ ਜੋ ਦਫ਼ਤਰ ਆਉਣ-ਜਾਣ 'ਚ ਖ਼ਪਤ ਹੋਣ ਵਾਲਾ ਤੇਲ ਬਚਾਇਆ ਜਾ ਸਕੇ।

ਆਮ ਆਦਮੀ 'ਤੇ ਕੀ ਹੋਵੇਗਾ ਅਸਰ ?
ਮਾਹਿਰਾਂ ਅਨੁਸਾਰ ਸਰਕਾਰ ਦੇ ਸੋਨੇ 'ਤੇ ਇੰਪੋਰਟ ਡਿਊਟੀ ਵਧਾਏ ਜਾਣ ਦੇ ਫੈਸਲੇ ਮਗਰੋਂ ਜੇਕਰ ਤੁਸੀਂ ਹੁਣ ਸੋਨਾ ਖਰੀਦਦੇ ਹੋ, ਤਾਂ ਤੁਹਾਨੂੰ ਪ੍ਰਤੀ 10 ਗ੍ਰਾਮ 'ਤੇ ਹਜ਼ਾਰਾਂ ਰੁਪਏ ਜ਼ਿਆਦਾ ਖਰਚਣੇ ਪੈਣਗੇ ਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਭਾਰੀ ਵਾਧਾ ਦੇਖਿਆ ਜਾਵੇਗਾ।

ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News