ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
Saturday, May 16, 2026 - 05:34 PM (IST)
ਨਵੀਂ ਦਿੱਲੀ- ਮਿਡਲ ਈਸਟ 'ਚ ਚੱਲ ਰਹੇ ਤਣਾਅ ਅਤੇ ਊਰਜਾ ਸੰਕਟ ਵਿਚਾਲੇ ਭਾਰਤ ਨੂੰ ਊਰਜਾ ਸੁਰੱਖਿਆ ਦੇ ਮਾਮਲੇ 'ਚ ਇੱਕ ਬਹੁਤ ਵੱਡੀ ਰਣਨੀਤਕ ਸਫ਼ਲਤਾ ਮਿਲੀ ਹੈ। ਯੂ.ਏ.ਈ. ਦੀ ਸਰਕਾਰੀ ਤੇਲ ਕੰਪਨੀ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ADNOC) ਭਾਰਤ ਦੇ ਅੰਦਰ ਆਪਣੇ ਕੱਚੇ ਤੇਲ ਦੇ ਭੰਡਾਰਨ ਦੇ ਦਾਇਰੇ ਨੂੰ ਵੱਡੇ ਪੱਧਰ 'ਤੇ ਵਧਾਉਣ ਲਈ ਸਹਿਮਤ ਹੋ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਯੂ.ਏ.ਈ. ਦੌਰੇ ਦੌਰਾਨ ਇਸ ਇਤਿਹਾਸਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ, ਜਿਸ ਦੇ ਤਹਿਤ ADNOC ਭਾਰਤ ਦੀਆਂ ਅੰਡਰਗ੍ਰਾਊਂਡ ਸਟੋਰੇਜ ਫੈਸਿਲਿਟੀ 'ਚ ਲਗਭਗ 30 ਮਿਲੀਅਨ (3 ਕਰੋੜ) ਬੈਰਲ ਰਣਨੀਤਕ ਕੱਚਾ ਤੇਲ ਰਿਜ਼ਰਵ ਰੱਖੇਗਾ।
ਇਸ ਸਮਝੌਤੇ ਤਹਿਤ ਭਾਰਤ ਦੇ 'ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ' ਵਿੱਚ ਤੇਲ ਦੀ ਮੌਜੂਦਗੀ ਕਈ ਗੁਣਾ ਵੱਧ ਜਾਵੇਗੀ। ਇਹ ਤੇਲ ਸੰਕਟ ਦੇ ਸਮੇਂ ਭਾਰਤ ਲਈ ਇੱਕ ਵੱਡੇ ਸੁਰੱਖਿਆ ਕਵਚ ਵਜੋਂ ਕੰਮ ਕਰੇਗਾ। ਯੂ.ਏ.ਈ. ਦਾ ਇਹ ਵਿਸ਼ਾਲ ਤੇਲ ਭੰਡਾਰ ਭਾਰਤ 'ਚ ਬਣੀਆਂ ਵੱਡੀਆਂ ਅੰਡਰਗ੍ਰਾਊਂਡ ਗੁਫ਼ਾਵਾਂ 'ਚ ਸੁਰੱਖਿਅਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ''ਪਾਕਿਸਤਾਨ ਸੋਚ ਲਵੇ ਕਿ ਨਕਸ਼ੇ ਦਾ ਹਿੱਸਾ ਬਣਨਾ ਜਾਂ ਇਤਿਹਾਸ ਦਾ..!'' ਭਾਰਤੀ ਫੌਜ ਮੁਖੀ ਨੇ ਦੇ'ਤੀ Last Warning
ਇਸ ਸਾਂਝੇਦਾਰੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਭਾਰਤ ਨੂੰ ਬਿਨਾਂ ਕੋਈ ਵੱਡੀ ਰਕਮ ਖ਼ਰਚ ਕੀਤੇ ਆਪਣੇ ਦੇਸ਼ ਵਿੱਚ ਤੇਲ ਦਾ ਵਿਸ਼ਾਲ ਭੰਡਾਰ ਮਿਲ ਰਿਹਾ ਹੈ। ਕਿਸੇ ਵੀ ਕੌਮਾਂਤਰੀ ਸੰਕਟ ਜਾਂ ਸਪਲਾਈ ਪ੍ਰਭਾਵਿਤ ਹੋਣ ਦੀ ਸੂਰਤ ਵਿੱਚ, ਭਾਰਤ ਕੋਲ ਇਸ ਤੇਲ ਦੀ ਵਰਤੋਂ ਕਰਨ ਦਾ ਪਹਿਲਾ ਅਧਿਕਾਰ ਹੋਵੇਗਾ।
ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਰਾਨ ਸੰਕਟ ਅਤੇ 'ਸਟ੍ਰੇਟ ਆਫ਼ ਹਾਰਮੁਜ਼' ਦੇ ਸਮੁੰਦਰੀ ਰਸਤੇ 'ਤੇ ਬਣੇ ਤਣਾਅ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 108 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਚੁੱਕੀਆਂ ਹਨ। ਭਾਰਤ ਆਪਣੀ ਲੋੜ ਦਾ 80 ਫ਼ੀਸਦੀ ਤੋਂ ਵੱਧ ਤੇਲ ਬਾਹਰੋਂ ਮੰਗਵਾਉਂਦਾ ਹੈ, ਇਸ ਲਈ ਦੇਸ਼ ਦੇ ਅੰਦਰ ਹੀ 30 ਮਿਲੀਅਨ ਬੈਰਲ ਤੇਲ ਦਾ ਰਿਜ਼ਰਵ ਹੋਣਾ ਭਾਰਤੀ ਆਰਥਿਕਤਾ ਅਤੇ ਆਮ ਜਨਤਾ ਨੂੰ ਤੇਲ ਦੀਆਂ ਕੀਮਤਾਂ ਦੇ ਵੱਡੇ ਝਟਕਿਆਂ ਤੋਂ ਬਚਾਏਗਾ।
ਇਹ ਵੀ ਪੜ੍ਹੋ- 'ਹੁਣੇ ਬੰਦ ਕਰ ਦਿਓ IPL..!' ਪੰਜਾਬ ਕਾਂਗਰਸ ਇੰਚਾਰਜ ਨੇ PM ਮੋਦੀ ਨੂੰ ਦਿੱਤੀ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
