ਪਾਕਿਸਤਾਨੀ PM ਨੇ ਟਰੰਪ ਦੀਆਂ ਤਾਰੀਫਾਂ ਦੇ ਬੰਨੇ ਪੁੱਲ! ਸ਼ਾਂਤੀ ਯਤਨਾਂ ਦੀ ਰੱਜ ਕੇ ਕੀਤੀ ਸ਼ਲਾਘਾ
Sunday, May 24, 2026 - 03:06 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਸਥਾਪਤ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਜਾ ਰਹੇ 'ਅਸਾਧਾਰਨ ਯਤਨਾਂ' ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਸ਼ਰੀਫ਼ ਨੇ ਟਰੰਪ ਵੱਲੋਂ ਸਾਊਦੀ ਅਰਬ, ਕਤਰ, ਤੁਰਕੀ, ਮਿਸਰ, ਯੂਏਈ, ਜਾਰਡਨ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਕੀਤੀ ਗਈ ਟੈਲੀਫ਼ੋਨ ਗੱਲਬਾਤ ਨੂੰ ਬਹੁਤ 'ਸਾਰਥਕ' ਅਤੇ 'ਉਪਯੋਗੀ' ਦੱਸਿਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਅਨੁਸਾਰ ਇਸ ਪੂਰੀ ਸ਼ਾਂਤੀ ਪ੍ਰਕਿਰਿਆ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੁਨੀਰ ਨੇ ਹਾਲ ਹੀ ਵਿੱਚ ਈਰਾਨ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਈਰਾਨੀ ਲੀਡਰਸ਼ਿਪ ਨਾਲ ਅਮਰੀਕਾ ਅਤੇ ਈਰਾਨ ਵਿਚਾਲੇ ਇੱਕ 'ਨਿਰਣਾਇਕ ਸਮਝੌਤੇ' 'ਤੇ ਪਹੁੰਚਣ ਲਈ ਗੰਭੀਰ ਚਰਚਾ ਕੀਤੀ। ਸ਼ਰੀਫ਼ ਨੇ ਫ਼ੌਜ ਮੁਖੀ ਦੇ ਇਨ੍ਹਾਂ ਅਣਥੱਕ ਯਤਨਾਂ ਦੀ ਵੀ ਖ਼ਾਸ ਤੌਰ 'ਤੇ ਸ਼ਲਾਘਾ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਈਰਾਨ ਨਾਲ ਸ਼ਾਂਤੀ ਸਮਝੌਤੇ 'ਤੇ ਇੱਕ ਸਮਝੌਤਾ ਪੱਤਰ (MOU) ਨੂੰ ਲੈ ਕੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਚੁੱਕੀ ਹੈ। ਟਰੰਪ ਅਨੁਸਾਰ ਸਮਝੌਤੇ ਦੇ ਅੰਤਿਮ ਵੇਰਵਿਆਂ 'ਤੇ ਚਰਚਾ ਜਾਰੀ ਹੈ ਅਤੇ ਜਲਦ ਹੀ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਪੁਲਸ ਭਰਤੀ ਦੇ ਪੇਪਰਾਂ 'ਚ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕੈਨੇਡਾ ਪ੍ਰਸ਼ਾਸਨ ਨਹੀਂ ਕਹੇਗਾ- 'ਕਿਰਪਾਨ ਉਤਾਰੋ..!'
ਇਹ ਐਲਾਨ ਟਰੰਪ ਵੱਲੋਂ ਮੁਸਲਿਮ ਦੇਸ਼ਾਂ ਦੇ ਨੇਤਾਵਾਂ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਕੀਤੀਆਂ ਵੱਖ-ਵੱਖ ਗੱਲਬਾਤਾਂ ਤੋਂ ਬਾਅਦ ਸਾਹਮਣੇ ਆਇਆ ਹੈ।ਪਾਕਿਸਤਾਨੀ ਮੱਧਸਥਤਾ ਦੀ ਸ਼ਲਾਘਾ ਈਰਾਨੀ ਰਾਜਦੂਤ ਰਜ਼ਾ ਅਮੀਰੀ ਮੋਘਦਮ ਨੇ ਵੀ ਪਾਕਿਸਤਾਨੀ ਮੱਧਸਥਤਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਕਾਰਾਤਮਕ ਕਦਮ ਦੱਸਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਪਾਕਿਸਤਾਨੀ ਲੀਡਰਸ਼ਿਪ ਅਤੇ ਫ਼ੌਜ ਦੇ ਇਨ੍ਹਾਂ ਸੁਹਿਰਦ ਯਤਨਾਂ ਨਾਲ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਤ ਹੋਵੇਗੀ। ਜ਼ਿਕਰਯੋਗ ਹੈ ਕਿ ਅਪ੍ਰੈਲ ਵਿੱਚ ਹੋਈ ਜੰਗਬੰਦੀ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਪਹਿਲੀ ਆਹਮੋ-ਸਾਹਮਣੀ ਗੱਲਬਾਤ ਦੀ ਮੇਜ਼ਬਾਨੀ ਵੀ ਪਾਕਿਸਤਾਨ ਨੇ ਹੀ ਕੀਤੀ ਸੀ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਪੂਰੀ ਇਮਾਨਦਾਰੀ ਨਾਲ ਆਪਣੇ ਸ਼ਾਂਤੀ ਯਤਨਾਂ ਨੂੰ ਜਾਰੀ ਰੱਖੇਗਾ। ਉਨ੍ਹਾਂ ਉਮੀਦ ਜਤਾਈ ਕਿ ਪਾਕਿਸਤਾਨ ਜਲਦੀ ਹੀ ਇਨ੍ਹਾਂ ਅਹਿਮ ਗੱਲਬਾਤਾਂ ਦੇ ਅਗਲੇ ਦੌਰ ਦੀ ਮੇਜ਼ਬਾਨੀ ਕਰੇਗਾ ਤਾਂ ਜੋ ਖੇਤਰ ਵਿੱਚ ਸਥਿਰਤਾ ਲਿਆਂਦੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
