ਅਮਰੀਕਾ ਨੂੰ ਲੱਗਿਆ 83,000,000,000,000 ਦਾ ਚੂਨਾ! ਈਰਾਨ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ

Wednesday, May 13, 2026 - 11:21 AM (IST)

ਅਮਰੀਕਾ ਨੂੰ ਲੱਗਿਆ 83,000,000,000,000 ਦਾ ਚੂਨਾ! ਈਰਾਨ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ

ਵਾਸ਼ਿੰਗਟਨ (ਏਐਨਆਈ): ਈਰਾਨ ਨਾਲ ਜਾਰੀ ਫੌਜੀ ਮੁਹਿੰਮ ਅਮਰੀਕਾ ਲਈ ਆਰਥਿਕ ਤੌਰ 'ਤੇ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਪੈਂਟਾਗਨ ਦੇ ਅਧਿਕਾਰੀਆਂ ਅਤੇ ਆਰਥਿਕ ਮਾਹਿਰਾਂ ਅਨੁਸਾਰ ਇਸ ਜੰਗ 'ਤੇ ਹੋਣ ਵਾਲਾ ਖਰਚਾ ਸ਼ੁਰੂਆਤੀ ਅੰਦਾਜ਼ਿਆਂ ਨੂੰ ਕਿਤੇ ਪਿੱਛੇ ਛੱਡ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ 1 ਟ੍ਰਿਲੀਅਨ ਡਾਲਰ (ਲਗਭਗ 83 ਲੱਖ ਕਰੋੜ ਰੁਪਏ) ਦੇ ਅੰਕੜੇ ਨੂੰ ਛੂਹ ਸਕਦਾ ਹੈ।

ਪੈਂਟਾਗਨ ਦੇ ਬਜਟ ਅਧਿਕਾਰੀ ਜੇ ਹਰਸਟ ਨੇ ਅਮਰੀਕੀ ਸੰਸਦ (ਕਾਂਗਰਸ) ਨੂੰ ਸੂਚਿਤ ਕੀਤਾ ਹੈ ਕਿ ਈਰਾਨ ਵਿਰੁੱਧ ਜੰਗ 'ਤੇ ਹੁਣ ਤੱਕ ਲਗਭਗ 29 ਬਿਲੀਅਨ ਡਾਲਰ ਖਰਚ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਹਿਜ਼ ਦੋ ਹਫ਼ਤੇ ਪਹਿਲਾਂ ਇਹ ਅੰਦਾਜ਼ਾ 25 ਬਿਲੀਅਨ ਡਾਲਰ ਲਗਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗ ਦੇ ਮੈਦਾਨ ਵਿੱਚ ਹਥਿਆਰਾਂ ਦੀ ਮੁਰੰਮਤ, ਖਰਾਬ ਹੋਏ ਸਾਜ਼ੋ-ਸਾਮਾਨ ਨੂੰ ਬਦਲਣ ਅਤੇ ਫੌਜੀ ਕਾਰਵਾਈਆਂ ਦੇ ਵਧਦੇ ਖਰਚਿਆਂ ਕਾਰਨ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ।

ਰੋਜ਼ਾਨਾ 2 ਬਿਲੀਅਨ ਡਾਲਰ ਦਾ ਖਰਚਾ 

ਹਾਰਵਰਡ ਕੈਨੇਡੀ ਸਕੂਲ ਦੀ ਜੰਗ ਬਜਟ ਮਾਹਿਰ ਲਿੰਡਾ ਬਿਲਮਸ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਇਸ ਜੰਗ 'ਤੇ ਰੋਜ਼ਾਨਾ ਲਗਭਗ 2 ਬਿਲੀਅਨ ਡਾਲਰ ਖਰਚ ਕਰ ਰਿਹਾ ਹੈ। ਉਨ੍ਹਾਂ ਅਨੁਸਾਰ  ਹੁਣ ਤੱਕ ਸਾਹਮਣੇ ਆਏ ਅੰਕੜੇ ਤਾਂ ਸਿਰਫ਼ ਸ਼ੁਰੂਆਤ ਮਾਤਰ ਹਨ। ਜੇਕਰ ਲੰਬੇ ਸਮੇਂ ਦੇ ਖਰਚਿਆਂ, ਫੌਜੀਆਂ ਦੀ ਦੇਖਭਾਲ ਅਤੇ ਰੱਖਿਆ ਵਿਸਤਾਰ ਨੂੰ ਜੋੜਿਆ ਜਾਵੇ, ਤਾਂ ਇਹ ਅੰਕੜਾ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣਾ ਨਿਸ਼ਚਿਤ ਹੈ।

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਟਰੰਪ ਦੀ ਚੀਨ ਫੇਰੀ ਤੋਂ ਪਹਿਲਾਂ ਖਾੜੀ ਦੇਸ਼ਾਂ ’ਚ ਵਧਿਆ ਤਣਾਅ

ਇਕ ਰਿਪੋਰਟ ਅਨੁਸਾਰ ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਅਮਰੀਕਾ ਨੇ 16 ਬਿਲੀਅਨ ਡਾਲਰ ਖਰਚ ਕਰ ਦਿੱਤੇ ਸਨ। ਇਸ ਦਾ ਮੁੱਖ ਕਾਰਨ ਮਹਿੰਗੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਤੇਜ਼ੀ ਨਾਲ ਹੋਈ ਵਰਤੋਂ ਅਤੇ ਉੱਚ ਖਰਚੇ ਸਨ। ਇਸ ਤੋਂ ਇਲਾਵਾ ਖੇਤਰ ਵਿੱਚ ਅਮਰੀਕੀ ਫੌਜੀ ਸਥਾਨਾਂ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ, ਜਿਸ ਨਾਲ ਖਰਚਾ ਹੋਰ ਵਧੇਗਾ।

ਮਾਹਿਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੱਖਿਆ ਖਰਚਿਆਂ ਵਿੱਚ ਇਸ ਬੇਤਹਾਸ਼ਾ ਵਾਧੇ ਅਤੇ ਉਧਾਰ ਲੈਣ ਦੀ ਵਧਦੀ ਲਾਗਤ ਕਾਰਨ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਵਿੱਚ ਭਾਰੀ ਵਾਧਾ ਹੋਵੇਗਾ। ਵਰਤਮਾਨ ਵਿੱਚ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲਾਂ ਹੀ ਲਗਭਗ 31 ਟ੍ਰਿਲੀਅਨ ਡਾਲਰ ਦੇ ਕਰੀਬ ਹੈ। ਜੇਕਰ ਜੰਗ ਲੰਬੀ ਖਿੱਚਦੀ ਹੈ ਤਾਂ ਇਹ ਅਮਰੀਕੀ ਅਰਥਚਾਰੇ ਲਈ ਇੱਕ ਗੰਭੀਰ ਸੰਕਟ ਪੈਦਾ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News