ਪੈਟਰੋਲ-ਡੀਜ਼ਲ 'ਤੇ ਟੈਕਸ ਹੋਵੇਗਾ ਖ਼ਤਮ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ

Tuesday, May 12, 2026 - 09:51 AM (IST)

ਪੈਟਰੋਲ-ਡੀਜ਼ਲ 'ਤੇ ਟੈਕਸ ਹੋਵੇਗਾ ਖ਼ਤਮ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ

ਵਾਸ਼ਿੰਗਟਨ (ਏਪੀ) :ਈਰਾਨ ਨਾਲ ਚੱਲ ਰਹੀ ਜੰਗ ਦਰਮਿਆਨ ਅਮਰੀਕੀ ਜਨਤਾ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਦੇਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਨਾਗਰਿਕਾਂ 'ਤੇ ਪੈ ਰਹੇ ਆਰਥਿਕ ਬੋਝ ਨੂੰ ਘਟਾਉਣ ਲਈ ਫੈਡਰਲ ਗੈਸ ਟੈਕਸ (ਕੇਂਦਰੀ ਤੇਲ ਟੈਕਸ) ਨੂੰ ਮੁਅੱਤਲ ਕਰਨ ਜਾ ਰਹੇ ਹਨ।

ਸਰੋਤਾਂ ਅਨੁਸਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਵਿੱਚ ਤੇਲ ਦੀ ਔਸਤ ਕੀਮਤ ਲਗਭਗ 3 ਡਾਲਰ ਪ੍ਰਤੀ ਗੈਲਨ ਸੀ, ਜੋ ਹੁਣ 50 ਫੀਸਦੀ ਵਧ ਕੇ 4.52 ਡਾਲਰ (ਲਗਭਗ 427.46 ਰੁਪਏ) ਪ੍ਰਤੀ ਗੈਲਨ ਤੱਕ ਪਹੁੰਚ ਚੁੱਕੀ ਹੈ। ਰਾਸ਼ਟਰਪਤੀ ਨੇ ਮੰਨਿਆ ਕਿ ਭਾਵੇਂ ਇਹ ਕਟੌਤੀ ਕੁਝ ਸੈਂਟਾਂ ਦੀ ਹੀ ਹੋਵੇਗੀ, ਪਰ ਆਮ ਆਦਮੀ ਲਈ ਇਹ ਇੱਕ ਵੱਡੀ ਰਾਹਤ ਸਾਬਤ ਹੋਵੇਗੀ। ਰਾਸ਼ਟਰਪਤੀ ਟਰੰਪ ਇਸ ਟੈਕਸ ਨੂੰ ਹਟਾਉਣਾ ਚਾਹੁੰਦੇ ਹਨ, ਪਰ ਸੰਘੀ ਕਾਨੂੰਨਾਂ ਅਨੁਸਾਰ ਇਸ ਲਈ ਅਮਰੀਕੀ ਕਾਂਗਰਸ (ਸੰਸਦ) ਦੀ ਮਨਜ਼ੂਰੀ ਲੈਣੀ ਲਾਜ਼ਮੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਦੋਵਾਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਾਂਸਦ ਇਸ ਪ੍ਰਸਤਾਵ ਦਾ ਸਮਰਥਨ ਕਰ ਰਹੇ ਹਨ, ਕਿਉਂਕਿ ਇਸ ਨਾਲ ਸਕੂਲ, ਦਫ਼ਤਰ ਅਤੇ ਕਾਰੋਬਾਰ ਲਈ ਨਿੱਜੀ ਵਾਹਨਾਂ 'ਤੇ ਨਿਰਭਰ ਪਰਿਵਾਰਾਂ ਨੂੰ ਤੁਰੰਤ ਮਦਦ ਮਿਲੇਗੀ।

ਵਰਤਮਾਨ ਵਿੱਚ ਅਮਰੀਕੀ ਫੈਡਰਲ ਸਰਕਾਰ ਪੈਟਰੋਲ 'ਤੇ 18.4 ਸੈਂਟ ਅਤੇ ਡੀਜ਼ਲ 'ਤੇ 24.4 ਸੈਂਟ ਪ੍ਰਤੀ ਗੈਲਨ ਟੈਕਸ ਵਸੂਲਦੀ ਹੈ। ਇਸ ਟੈਕਸ ਰਾਹੀਂ ਸਰਕਾਰ ਨੂੰ ਸੜਕਾਂ ਅਤੇ ਜਨਤਕ ਆਵਾਜਾਈ ਦੇ ਪ੍ਰੋਗਰਾਮਾਂ ਲਈ ਸਾਲਾਨਾ 23 ਬਿਲੀਅਨ ਡਾਲਰ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੁੰਦਾ ਹੈ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਇਹ ਰਾਹਤ ਕਦੋਂ ਤੱਕ ਰਹੇਗੀ, ਤਾਂ ਉਨ੍ਹਾਂ ਕਿਹਾ, 'ਜਦੋਂ ਤੱਕ ਉਚਿਤ ਲੱਗੇਗਾ'। ਤੇਲ ਸੰਕਟ ਨਾਲ ਨਜਿੱਠਣ ਲਈ ਹੋਰ ਕਦਮ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਟਰੰਪ ਪ੍ਰਸ਼ਾਸਨ ਨੇ ਹੋਰ ਵੀ ਕਈ ਵੱਡੇ ਫੈਸਲੇ ਲਏ ਹਨ:

ਸਰਕਾਰ ਨੇ ਸਟਰੇਟਜਿਕ ਪੈਟਰੋਲੀਅਮ ਰਿਜ਼ਰਵ ਵਿੱਚੋਂ ਲੱਖਾਂ ਬੈਰਲ ਤੇਲ ਜਾਰੀ ਕੀਤਾ ਹੈ। ਰੂਸੀ ਅਤੇ ਈਰਾਨੀ ਤੇਲ ਸ਼ਿਪਮੈਂਟਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਅਮਰੀਕਾ ਹੁਣ ਦੂਜੇ ਦੇਸ਼ਾਂ ਨਾਲ ਮਿਲ ਕੇ ਹੋਰਮੁਜ਼ ਸਟ੍ਰੇਟ ਦੀ ਸੁਰੱਖਿਆ ਲਈ ਇੱਕ ਗਠਜੋੜ ਬਣਾਉਣ 'ਤੇ ਚਰਚਾ ਕਰ ਰਿਹਾ ਹੈ, ਜਿੱਥੋਂ ਦੁਨੀਆ ਦੇ ਕੁੱਲ ਤੇਲ ਵਪਾਰ ਦਾ ਪੰਜਵਾਂ ਹਿੱਸਾ ਗੁਜ਼ਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News