ਅਮਰੀਕਾ ਨੇ ਹਾਂਗਕਾਂਗ ਨਾਲ ਖਤਮ ਕੀਤੇ 3 ਦੋ-ਪੱਖੀ ਸਮਝੌਤੇ, UAE ਦੀਆਂ ਦੋ ਕੰਪਨੀਆਂ ''ਤੇ ਲਗਾਈ ਪਾਬੰਦੀ

08/20/2020 6:35:47 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਚੀਨ ਨੂੰ ਝਟਕਾ ਦਿੰਦੇ ਹੋਏ 19 ਅਗਸਤ, 2020 ਨੂੰ ਹਾਂਗਕਾਂਗ ਦੇ ਨਾਲ ਕੀਤੇ ਗਏ ਤਿੰਨ ਮਹੱਤਵਪੂਰਨ ਸਮਝੌਤੇ ਖਤਮ ਕਰ ਦਿੱਤੇ ਹਨ। ਚੀਨ ਦੇ ਹਾਂਗਕਾਂਗ ਵਿਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਬਾਅਦ ਤੋਂ ਹੀ ਅਮਰੀਕਾ ਨਾਰਾਜ਼ ਹੈ। ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਹਾਂਗਕਾਂਗ ਦੇ ਨਾਲ ਤਿੰਨ ਦੋ-ਪੱਖੀ ਸਮਝੌਤਿਆਂ ਨੂੰ ਮੁਅੱਤਲ ਜਾਂ ਰੱਦ ਕਰ ਦਿੱਤਾ। ਇਸ ਵਿਚ ਹਵਾਲਗੀ ਅਤੇ ਟੈਕਸ ਛੋਟ ਵੀ ਸ਼ਾਮਲ ਹੈ।ਅਮਰੀਕਾ ਦਾ ਸਾਫ ਤੌਰ 'ਤੇ ਕਹਿਣਾ ਹੈ ਕਿ ਚੀਨ ਨੇ ਏਸ਼ੀਆ ਦੇ ਟ੍ਰੇਡਿੰਗ ਹਬ ਦੀ ਖੁਦਮੁਖਿਤਆਰੀ ਅਤੇ ਲੋਕਤੰਤਰੀ ਆਜ਼ਾਦੀ 'ਤੇ ਅੰਕੁਸ਼ ਲਗਾਉਣ ਲਈ ਨਵਾਂ ਕਾਨੂੰਨ ਥੋਪਿਆ ਹੈ।

ਇਕ ਮਹੀਨੇ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਨਾਲ ਹਾਂਗਕਾਂਗ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਦਿੱਤਾ ਸੀ ਅਤੇ ਹਾਂਗਕਾਂਗ ਵਿਚ ਰਾਜਨੀਤਕ ਅਸੰਤੁਸ਼ਟਾਂ 'ਤੇ ਕਾਰਵਾਈ ਕਰਨ ਲਈ ਜ਼ਿੰਮੇਵਾਰ ਚੀਨੀ ਅਧਿਕਾਰੀਆਂ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ 'ਤੇ ਦਸਤਖਤ ਕੀਤੇ ਸਨ। ਵਿਦੇਸ਼ ਵਿਭਾਗ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਕਿਹਾ,''ਸਾਡੇ ਤਿੰਨ ਦੋ-ਪੱਖੀ ਸਮਝੌਤਿਆਂ ਦੇ ਰੱਦ ਜਾਂ ਖਤਮ ਕਰਨ ਦੇ ਫੈਸਲੇ ਦੇ ਬਾਰੇ ਵਿਚ 19 ਅਗਸਤ ਨੂੰ ਹਾਂਗਕਾਂਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹਨਾਂ ਸਮਝੌਤਿਆਂ ਵਿਚ ਭਗੋੜੇ ਅਪਰਾਧਿਆਂ ਦਾ ਸਮਰਪਣ, ਸਜ਼ਾ ਪਾਏ ਲੋਕਾਂ ਦਾ ਟਰਾਂਸਫਰ ਅਤੇ ਜਹਾਜ਼ਾਂ ਦੇ ਅੰਤਰਰਾਸ਼ਟਰੀ ਸੰਚਾਲਨ ਤੋਂ ਪ੍ਰਾਪਤ ਆਮਦਨ 'ਤੇ  ਮਿਊਚਲ ਟੈਕਸ ਛੋਟ ਦੇਣਾ ਸ਼ਾਮਲ ਹੈ। 

 

ਬੁਲਾਰਨ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਨੇ ਖੁਦਮੁਖਤਿਆਰੀ ਨੂੰ ਖਤਮ ਕਰਨ ਦੇ ਲਈ ਸਖਤ ਕਦਮ ਚੁੱਕੇ ਹਨ, ਜਿਸ ਦਾ ਬੀਜਿੰਗ ਨੇ ਯੂ.ਐੱਨ. ਵਿਚ ਰਜਿਸਟਰਡ ਚੀਨ-ਬ੍ਰਿਟਿਸ਼ ਸੰਯੁਕਤ ਘੋਸਣਾ ਪੱਤਰ ਦੇ ਤਹਿਤ ਯੂਨਾਈਟਿਡ ਕਿੰਗਡਮ ਅਤੇ ਹਾਂਗਕਾਂਗ ਦੇ ਲੋਕਾਂ ਨਾਲ 50 ਸਾਲ ਦਾ ਵਾਅਦਾ ਕੀਤਾ ਸੀ। ਮੋਰਗਨ ਨੇ ਕਿਹਾ,''ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਫ ਕਿਹਾ ਹੈ ਕਿ ਇਸ ਤਰ੍ਹਾਂ ਅਮਰੀਕਾ ਹਾਂਗਕਾਂਗ ਨੂੰ ਇਕ ਦੇਸ਼, ਇਕ ਸਿਸਟਮ ਦੇ ਤੌਰ 'ਤੇ ਸਵੀਕਾਰ ਕਰੇਗਾ ਅਤੇ ਹਰ ਉਸ ਸ਼ਖਸ ਦੇ ਖਿਲਾਫ਼ ਕਾਰਵਾਈ ਕਰੇਗਾ, ਜਿਸ ਨੇ ਹਾਂਗਕਾਂਗ ਦੇ ਲੋਕਾਂ ਨੂੰ ਆਜ਼ਾਦੀ ਨੂੰ ਕੁਚਲਿਆ ਹੈ।''

ਯੂ.ਏ.ਈ. ਦੀਆਂ ਕੰਪਨੀਆਂ 'ਤੇ ਪਾਬੰਦੀ
ਅਮਰੀਕਾ ਨੇ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀਆਂ ਦੋ ਕੰਪਨੀਆਂ 'ਤੇ ਪਾਬੰਦੀ ਲਗਾ ਦਿੱਤੀ। ਇਹਨਾਂ ਦੋਹਾਂ ਕੰਪਨੀਆਂ 'ਤੇ ਈਰਾਨੀ ਏਅਰਲਾਈਨ ਮਹਾਨ ਨੂੰ ਸਮੱਗਰੀ ਪਹੁੰਚਾਉਣ ਦਾ ਦੋਸ਼ ਹੈ। ਅਮਰੀਕੀ ਵਿੱਤੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ।

 


Vandana

Content Editor

Related News