ਸਿੰਗਾਪੁਰ : ਬਜ਼ੁਰਗ ਭਾਰਤੀ ਦਾ ਕਤਲ ਕਰਨ ਵਾਲੀ ਘਰੇਲੂ ਮਦਦਗਾਰ ਨੂੰ ਉਮਰ ਕੈਦ ਦੀ ਸਜ਼ਾ

Sunday, Jul 16, 2023 - 04:28 PM (IST)

ਸਿੰਗਾਪੁਰ : ਬਜ਼ੁਰਗ ਭਾਰਤੀ ਦਾ ਕਤਲ ਕਰਨ ਵਾਲੀ ਘਰੇਲੂ ਮਦਦਗਾਰ ਨੂੰ ਉਮਰ ਕੈਦ ਦੀ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਭਾਰਤੀ ਔਰਤ ਦੇ ਕਤਲ ਦੇ ਦੋਸ਼ ਵਿੱਚ ਮਿਆਂਮਾਰ ਦੀ ਇੱਕ ਨੈਨੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਕਤਲ ਕਰਨ ਵਾਲੀ ਔਰਤ ਦਾ ਨਾਂ ਜ਼ਿਨ ਮਾਰ ਨਵੇ ਹੈ ਅਤੇ ਉਹ ਪੀੜਤਾ ਦੇ ਜਵਾਈ ਦੇ ਘਰ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ। ਉਸ ਨੂੰ ਚਾਕੂ ਨਾਲ ਜਾਣਬੁੱਝ ਕੇ ਪੀੜਤਾ 'ਤੇ ਹਮਲਾ ਕਰਕੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। 

ਦਿ ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ ਦੋਸ਼ੀ ਨਵੇ ਨੂੰ 4 ਜੁਲਾਈ ਨੂੰ ਸਜ਼ਾ ਸੁਣਾਈ ਗਈ ਸੀ। ਉਸ ਨੇ ਮੰਨਿਆ ਕਿ ਪੀੜਤਾ ਨੇ ਉਸ ਨੂੰ ਏਜੰਟ ਕੋਲ ਵਾਪਸ ਭੇਜਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਉਸ 'ਤੇ ਚਾਕੂ ਨਾਲ 26 ਵਾਰ ਹਮਲਾ ਕੀਤਾ। ਕਥਿਤ ਤੌਰ 'ਤੇ ਵਿੱਤੀ ਕੰਟਰੋਲਰ ਐਸ ਨੇ ਉਸ ਨੂੰ ਨੌਕਰੀ 'ਤੇ ਰੱਖਿਆ ਸੀ। ਸ਼ੁਰੂ ਵਿੱਚ ਨਵੇ ਨੂੰ ਆਪਣੇ ਮਾਲਕ ਨਾਲ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ, ਪਰ ਦੋ ਹਫ਼ਤਿਆਂ ਬਾਅਦ 26 ਮਈ, 2018 ਨੂੰ ਜਦੋਂ ਮਾਲਕ ਦੀ ਸੱਸ ਇੱਕ ਮਹੀਨੇ ਲਈ ਪਰਿਵਾਰ ਨਾਲ ਰਹਿਣ ਲਈ ਸਿੰਗਾਪੁਰ ਤੋਂ ਭਾਰਤ ਆਈ, ਤਾਂ ਨਵੇ ਨੂੰ ਬਜ਼ੁਰਗ ਨਾਲ ਰਹਿਣ ਵਿਚ ਸਮੱਸਿਆ ਹੋਣ ਲੱਗੀ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਅਕਤੀ ਦੀ 'ਹਨੀਟ੍ਰੈਪ ਕਿਲਿੰਗ' ਦਾ ਗੈਂਗ ਦੋਸ਼ੀ ਕਰਾਰ

ਰਿਪੋਰਟ ਵਿਚ ਕਿਹਾ ਗਿਆ ਕਿ ਬਜ਼ੁਰਗ ਔਰਤ ਉਸ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕਰਦੀ ਸੀ ਅਤੇ ਉਸ ਨੂੰ ਏਜੰਟ ਕੋਲ ਵਾਪਸ ਭੇਜਣ ਦੀ ਧਮਕੀ ਦੇ ਰਹੀ ਸੀ, ਜਿਸ ਮਗਰੋਂ ਕਰਜ਼ੇ ਵਿਚ ਡੁੱਬੀ ਨਵੇ ਨੇ ਮਹਿਸੂਸ ਕੀਤਾ ਕਿ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਇਸ ਲਈ 25 ਜੂਨ, 2018 ਨੂੰ ਗੁੱਸੇ ਵਿਚ ਆ ਕੇ ਉਸ ਨੇ ਰਸੋਈ 'ਚੋਂ ਚਾਕੂ ਲਿਆ ਅਤੇ ਬਜ਼ੁਰਗ ਔਰਤ 'ਤੇ 26 ਵਾਰ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਿਦੱਤਾ। ਗ੍ਰਿਫ਼ਤਾਰੀ ਤੋਂ ਬਾਅਦ ਨਵੇ ਨੇ ਸ਼ੁਰੂ ਵਿੱਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਇਨਕਾਰ ਕੀਤਾ ਅਤੇ ਦੋ ਆਦਮੀਆਂ 'ਤੇ ਕਤਲ ਦਾ ਦੋਸ਼ ਲਗਾਇਆ ਅਤੇ ਕਾਲਪਨਿਕ ਹਮਲਾਵਰਾਂ ਬਾਰੇ ਵਿਸਥਾਰ ਨਾਲ ਦੱਸਿਆ, ਪਰ ਬਾਅਦ ਵਿੱਚ ਉਸਨੇ ਕਤਲ ਦਾ ਇਕਬਾਲ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News