ਚੱਲਦੀ ਕਾਰ ''ਚ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ

Wednesday, Apr 30, 2025 - 12:04 PM (IST)

ਚੱਲਦੀ ਕਾਰ ''ਚ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕਰੀਬ 2 ਸਾਲ ਪਹਿਲਾਂ ਚੱਲਦੀ ਕਾਰ 'ਚ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰੇ ਦੋਸ਼ੀਆਂ ਵਿਚੋਂ ਹਰ ਇਕ ’ਤੇ ਇਕ ਲੱਖ 21 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਚਾਰ ਦੋਸ਼ੀਆਂ ਦੇ ਨਾਲ ਇਕ ਨਾਬਾਲਗ ਵੀ ਕੇਸ ਵਿਚ ਮੁਲਜ਼ਮ ਸੀ। ਉਸ ਦੇ ਖ਼ਿਲਾਫ਼ ਹਾਲੇ ਕੇਸ ਚੱਲ ਰਿਹਾ ਹੈ। ਇਸ ਕੇਸ 'ਚ ਸ਼ਾਮਲ ਦੋਸ਼ੀਆਂ ’ਤੇ ਦੋਸ਼ ਸੀ ਕਿ ਉਹ ਪੀੜਤ ਕੁੜੀ ਨੂੰ ਪਹਿਲਾਂ ਪਾਰਟੀ ਦੇ ਬਹਾਨੇ ਇਕ ਕਲੱਬ ਲੈ ਗਏ ਅਤੇ ਉੱਥੇ ਦੋਸ਼ੀਆਂ ਨੇ ਉਸ ਦੇ ਡਰਿੰਕ 'ਚ ਨਸ਼ੀਲਾ ਪਦਾਰਥ ਮਿਲਾ ਦਿੱਤਾ।

ਇਹ ਨਸ਼ੀਲਾ ਪਦਾਰਥ ਪਿਲਾਉਣ ਤੋਂ ਬਾਅਦ ਲੜਕੀ ਬੇਹੋਸ਼ ਹੋ ਗਈ ਤਾਂ ਦੋਸ਼ੀਆਂ ਨੇ ਉਸ ਨਾਲ ਚੱਲਦੀ ਕਾਰ ਵਿਚ ਹੀ ਜਬਰ-ਜ਼ਿਨਾਹ ਵਰਗੀ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ਾਂ ਦੇ ਤਹਿਤ ਪੀੜਤ ਕੁੜੀ ਨੂੰ ਜਦੋਂ ਹੋਸ਼ ਆਇਆ ਤਾਂ ਉਹ ਦੋਸ਼ੀਆਂ ਵਿਚ ਸ਼ਾਮਲ ਇਕ ਨੌਜਵਾਨ ਦੇ ਪੀ. ਜੀ. ਵਿਚ ਸੀ। ਉਸ ਨੌਜਵਾਨ ਨੇ ਪੀ. ਜੀ. ਵਿਚ ਵੀ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਸੀ। ਇਸ ਤੋਂ ਬਾਅਦ ਪੀੜਤਾ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸ ’ਤੇ ਕਾਰਵਾਈ ਕਰਦੇ ਹੋਏ ਸੈਕਟਰ-11 ਥਾਣਾ ਪੁਲਸ ਨੇ ਦੋਸ਼ੀ ਕਰਾਰ ਦਿੱਤੇ ਗਏ ਚਾਰੇ ਮੁਲਜ਼ਮਾਂ ਸਣੇ ਕੁੱਲ 5 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਦੋਸ਼ੀ ਦੇ ਨਾਲ ਇੰਟਰਨੈੱਟ ’ਤੇ ਹੋਈ ਸੀ ਦੋਸਤੀ
ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਆਪਣੇ ਕੁੱਝ ਦੋਸਤਾਂ ਦੇ ਕਹਿਣ ’ਤੇ ਪੰਚਕੂਲਾ ਦੇ ਇਕ ਕਲੱਬ ਵਿਚ ਪਾਰਟੀ ਕਰਨ ਗਈ ਸੀ। ਉੱਥੇ ਉਸ ਨੂੰ ਦੋਸ਼ੀ ਮਿਲਿਆ, ਜਿਸ ਦੀ ਉਸ ਨਾਲ ਇੰਟਰਨੈੱਟ ਦੇ ਰਾਹੀਂ ਜਾਣ-ਪਛਾਣ ਹੋਈ ਸੀ। ਉਸ ਪਾਰਟੀ ਦਾ ਇੰਤਜ਼ਾਮ ਦੋਸ਼ੀ ਨੇ ਹੀ ਕੀਤਾ ਸੀ। ਦੋਸ਼ਾਂ ਦੇ ਤਹਿਤ ਦੋਸ਼ੀ ਨੇ ਉਸ ਦੀ ਡਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਜਦੋਂ ਉਸ ਨੂੰ ਨਸ਼ਾ ਚੜ੍ਹਨ ਲੱਗਿਆ ਤਾਂ ਦੋਸ਼ੀ ਉਸ ਨੂੰ ਆਪਣੇ ਦੋਸਤ ਦੀ ਗੱਡੀ ਵਿਚ ਲੈ ਗਿਆ। ਉੱਥੇ ਉਸ ਨੇ ਆਪਣੇ ਦੋਸਤਾਂ ਸਣੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ। ਫਿਰ ਉਹ ਉਸ ਨੂੰ ਸੈਕਟਰ-15 ਦੇ ਇਕ ਪੀ.ਜੀ. ਵਿਚ ਲੈ ਗਏ ਅਤੇ ਉੱਥੇ ਵੀ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਗਿਆ।
 


author

Babita

Content Editor

Related News