ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

Saturday, Nov 02, 2024 - 12:19 PM (IST)

ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਰੋਮ (ਕੈਂਥ)- ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸੰਬੰਧੀ ਮੰਦਰ ਦੇ ਪੁਜਾਰੀ ਪੁਨੀਤ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ। 

ਇਹ ਵੀ ਪੜ੍ਹੋ: ਨਾਈਜੀਰੀਆ 'ਚ ਵਧਦੀ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕਰਨ 'ਤੇ 29 ਬੱਚਿਆਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ

PunjabKesari

ਮੰਦਰ ਦੇ ਪ੍ਰਧਾਨ ਹਰਮੇਸ਼ ਲਾਲ ਵੱਲੋਂ ਸਾਰੀਆਂ ਸੰਗਤਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਥੇ ਹੀ ਮਾਨਤੋਵਾ ਦੇ ਸ਼ਹਿਰ ਪੈਗੋਨਾਗਾ ਦੇ ਸ਼੍ਰੁੀ ਹਰੀ ਓਮ ਮੰਦਰ ਵਿਖੇ ਦੀਵਾਲੀ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਇਸ ਦੌਰਾਨ ਮੰਦਰ ਵਿੱਚ ਲਕਸ਼ਮੀ ਮਾਤਾ ਜੀ ਦੀ ਪੂਜਾ ਵੀ ਕੀਤੀ ਗਈ ਅਤੇ ਬੱਚਿਆਂ ਵੱਲੋਂ ਪਟਾਕੇ ਵੀ ਚਲਾਏ ਗਏ।

ਇਹ ਵੀ ਪੜ੍ਹੋ: WHO ਦੀ ਰਿਪੋਰਟ 'ਚ ਦਾਅਵਾ; ਟੀਬੀ ਦੇ ਇਲਾਜ 'ਚ ਭਾਰਤ ਦੁਨੀਆ 'ਚ ਸਭ ਤੋਂ ਬਿਹਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News