ਲੰਡਨ ''ਚ ਆਯੋਜਿਤ ਦੀਵਾਲੀ ਦਾ ਜਸ਼ਨ! ਕਲਾਕਾਰਾਂ ਨੇ ''ਜੈ ਹੋ'' ਗੀਤ ''ਤੇ ਕੀਤਾ ਡਾਂਸ

Monday, Oct 30, 2023 - 12:32 PM (IST)

ਇੰਟਰਨੈਸ਼ਨਲ ਡੈਸਕ - ਬ੍ਰਿਟੇਨ ਦੀ ਰਾਜਧਾਨੀ ਲੰਡਨ 'ਚ ਮੇਅਰ ਸਾਦਿਕ ਖਾਨ ਵਲੋਂ ਆਯੋਜਿਤ ਸਾਲਾਨਾ ਦੀਵਾਲੀ ਸਮਾਰੋਹ 'ਚ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ। ਟ੍ਰੈਫਲਗਰ ਸਕੁਏਅਰ ਵਿੱਚ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਾਲਾਨਾ ਦੀਵਾਲੀ ਤਿਉਹਾਰ ਵਿੱਚ ਸ਼ਾਮਲ ਹੋਏ ਲੋਕਾਂ ਨੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰਿਆਂ ਦੀਆਂ ਪੇਸ਼ਕਾਰੀਆਂ, ਯੋਗਾ ਵਰਕਸ਼ਾਪਾਂ ਅਤੇ ਇੱਕ ਕਠਪੁਤਲੀ ਸ਼ੋਅ ਦਾ ਆਨੰਦ ਲਿਆ।

ਇਸ ਮੌਕੇ ਭਾਰਤੀ ਮੂਲ ਦੇ ਇਕ ਮੁੰਡੇ ਨੇ ਕਿਹਾ ਕਿ ਲੰਡਨ ਦੇ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਂਦੇ ਦੇਖ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਮੇਅਰ ਦਾ ਭਾਸ਼ਣ ਸੁਣਿਆ, ਉਹ ਇੱਕ ਸ਼ਾਨਦਾਰ ਵਿਅਕਤੀ ਹੈ। ਵਿਵਿਅਨ ਨਾਂ ਦੇ ਸਥਾਨਕ ਵਿਅਕਤੀ ਨੇ ਕਿਹਾ ਕਿ ਮੈਨੂੰ ਡਾਂਸ ਕਰਨਾ ਪਸੰਦ ਹੈ। ਮੈਂ ਪਹਿਲੀ ਵਾਰ ਟ੍ਰੈਫਲਗਰ ਸਕੁਆਇਰ ਆਇਆ ਹਾਂ। ਇੱਥੋਂ ਦਾ ਮਾਹੌਲ ਅਦਭੁਤ ਹੈ। ਇਸ ਸਾਲ ਦੀਵਾਲੀ 12 ਨਵੰਬਰ ਨੂੰ ਮਨਾਈ ਜਾਵੇਗੀ। ਸਮਾਗਮ ਵਿੱਚ ਕਲਾਕਾਰਾਂ ਨੇ ਜੈ ਹੋ ਅਤੇ ਜੋ ਹੈ ਅਲਬੇਲਾ ਵਰਗੇ ਬਾਲੀਵੁੱਡ ਗੀਤਾਂ 'ਤੇ ਨੱਚ ਕੇ ਲੋਕਾਂ ਨੂੰ ਮੰਤਰਮੁਗਧ ਕੀਤਾ।

ਮੇਲੇ ਵਿੱਚ ਹਾਜ਼ਰ ਲੋਕਾਂ ਨੇ ਭਾਰਤੀ ਪਕਵਾਨਾਂ ਦਾ ਵੀ ਆਨੰਦ ਮਾਣਿਆ। ਮੇਅਰ ਸਾਦਿਕ ਖਾਨ ਦੁਆਰਾ ਆਯੋਜਿਤ ਕੀਤੇ ਗਏ ਇਸ ਸਮਾਗਮ ਵਿੱਚ ਨਾ ਸਿਰਫ਼ ਲੰਡਨ, ਸਗੋਂ ਯੂਕੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਰੇ ਪਿਛੋਕੜ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ। ਜੇਮਸ ਨਾਂ ਦਾ ਸਥਾਨਕ ਵਿਅਕਤੀ, ਜੋ ਪੇਸ਼ੇ ਤੋਂ ਅਧਿਆਪਕ ਵੀ ਹੈ, ਨੇ ਪਹਿਲੀ ਵਾਰ ਦੀਵਾਲੀ ਮਨਾਈ। ਉਸ ਨੇ ਇਸ ਨੂੰ ਬਿਲਕੁਲ ਅਵਿਸ਼ਵਾਸ਼ਯੋਗ ਦੱਸਿਆ ਹੈ। ਭਾਰਤੀ ਮੂਲ ਦੀ ਕੁੜੀ ਨੇ ਕਿਹਾ- ਇਹ ਪਹਿਲੀ ਵਾਰ ਹੈ ਜਦੋਂ ਮੈਂ ਭਾਰਤ ਤੋਂ ਬਾਹਰ ਦੀਵਾਲੀ ਮਨਾ ਰਹੀ ਹਾਂ। ਇਸ ਲਈ ਇਹ ਬਹੁਤ ਵਧੀਆ ਲੱਗ ਰਿਹਾ ਹੈ।
 


rajwinder kaur

Content Editor

Related News