ਖੁਲਾਸਾ : ਚੀਨ ਨੇ 6 ਦਿਨਾਂ ਤਕ ਲਕੋਈ ਰੱਖੀ ਕੋਰੋਨਾ ਮਹਾਮਾਰੀ ਦੀ ਜਾਣਕਾਰੀ

Wednesday, Apr 15, 2020 - 08:53 PM (IST)

ਖੁਲਾਸਾ : ਚੀਨ ਨੇ 6 ਦਿਨਾਂ ਤਕ ਲਕੋਈ ਰੱਖੀ ਕੋਰੋਨਾ ਮਹਾਮਾਰੀ ਦੀ ਜਾਣਕਾਰੀ

ਵੁਹਾਨ-ਕੋਰੋਨਾ ਮਹਾਮਾਰੀ ਨੂੰ ਲੈ ਕੇ ਚੀਨ ਨੇ ਪੂਰੇ ਵਿਸ਼ਵ ਨੂੰ ਹੀ ਹਨੇਰੇ ’ਚ ਨਹੀਂ ਰੱਖਿਆ ਬਲਕਿ ਆਪਣੇ ਨਾਗਰਿਕਾਂ ਨੂੰ ਵੀ ਇਸ ਸੂਚਨਾ ਨਹੀਂ ਦਿੱਤੀ। ਇਕ ਹੈਰਾਨ ਕਰਨ ਵਾਲੀ ਜਾਣਕਾਰੀ ’ਚ ਪਤਾ ਚੱਲਿਆ ਹੈ ਕਿ ਉਸ ਨੇ 6 ਦਿਨ ਤਕ (14 ਤੋਂ 19 ਜਨਵਰੀ ਤਕ) ਇਸ ਗੱਲ ਨੂੰ ਲੁਕਾਏ ਰੱਖਿਆ ਕਿ ਵੁਹਾਨ ਸ਼ਹਿਰ ’ਚ ਇਕ ਨਵਾਂ ਵਾਇਰਸ ਦਾ ਪਤਾ ਚੱਲਿਆ ਹੈ ਜੋ ਮਹਾਮਾਰੀ ਦਾ ਸਬਬ ਬਣ ਸਕਦਾ ਹੈ।

PunjabKesari

ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ 7ਵੇਂ ਦਿਨ ਭਾਵ 20 ਜਨਵਰੀ ਨੂੰ ਲੋਕਾਂ ਨੂੰ ਇਸ ਦੇ ਬਾਰੇ ’ਚ ਚਿਤਾਵਨੀ ਦਿੱਤੀ ਪਰ ਉਸ ਵੇਲੇ ਤਕ ਲੋਕ ਨਵਾਂ ਸਾਲ ਮਨਾਉਣ ਲਈ ਵਿਦੇਸ਼ ਅਤੇ ਦੇਸ਼ ਦੇ ਹੋਰ ਸ਼ਹਿਰਾਂ ’ਚ ਜਾ ਚੁੱਕੇ ਸਨ। ਲਾਸ ਐਂਜਿਲਿਸ ’ਚ ਯੂਨੀਵਰਸਿਟੀ ਆਫ ਕੈਲੀਕਫੋਰਨੀਆ ਦੇ ਮਹਾਮਾਰੀ ਰੋਗ ਮਾਹਰ ਜੁਓ ਫੇਂਗ ਝਾਂਗ ਨੇ ਕਿਹਾ ਕਿ ਜੇਕਰ ਚੀਨ ਨੇ 6 ਦਿਨ ਪਹਿਲਾਂ ਕਦਮ ਚੁੱਕਿਆ ਹੁੰਦਾ ਤਾਂ ਅੱਜ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੁੰਦੀ।

PunjabKesari

ਚੀਨ ਸਰਕਾਰ ਨਾਲ ਜੁੜੇ ਅੰਦੂਰੀ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ 5 ਜਨਵਰੀ ਤੋਂ 17 ਜਨਵਰੀ ਵਿਚਾਲੇ ਵੀ ਸੈਂਕੜੇ ਮਰੀਜ਼ ਹਸਪਤਾਲ ’ਚ ਦਾਖਲ ਹੋਏ ਪਰ ਸੈਂਟਰ ਫਾਰ ਡਿਜ਼ੀਜ ਕੰਟਰੋਲ ਨੇ ਇਕ ਵੀ ਕੇਸ ਰਜਿਸਟਰਡ ਨਹੀਂ ਕੀਤਾ। ਇਹ ਨਹੀਂ ਸਰਕਾਰ ਨੇ ਸਿਰਫ ਵਾਇਰਸ ਦੇ ਬਾਰੇ ’ਚ ਹੀ ਦੇਰ ਤੋਂ ਸੂਚਨਾ ਨਹੀਂ ਦਿੱਤੀ ਬਲਕਿ ਜਿਨ੍ਹਾਂ ਡਾਕਟਰਾਂ ਨੇ ਦੁਨੀਆ ਨੂੰ ਇਸ ਵਾਇਰਸ ਦੇ ਬਾਰੇ ’ਚ ਸੂਚੇਤ ਕਰਨਾ ਚਾਹਿਆ ਉਨ੍ਹਾਂ ’ਤੇ ਵੀ ਸਰਕਾਰ ਨੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਕੇ ਕਾਰਵਾਈ ਕੀਤੀ।

PunjabKesari

ਸ਼ਿਕਾਗੋ ਯੂਨੀਵਰਸਿਟੀ ’ਚ ਚੀਨੀ ਰਾਜਨੀਤੀ ਦੀ ਪ੍ਰੋਫੈਸਰ ਡਾਲੀ ਯਾਂਗ ਨੇ ਕਿਹਾ ਕਿ ਵੁਹਾਨ ’ਚ ਡਾਕਟਰ ਡਰ ਗਏ ਸਨ। 13 ਜਨਵਰੀ ਨੂੰ ਚੀਨ ਦੇ ਬਾਹਰ ਥਾਈਲੈਂਡ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਚੀਨ ਨੇ ਜਨਤਾ ਨੂੰ ਕੁਝ ਵੀ ਦੱਸੇ ਬਿਨਾਂ ਦੇਸ਼ ਵਿਆਪੀ ਯੋਜਨਾ ਦੀ ਸ਼ੁਰੂਆਤ ਕੀਤੀ। ਚੀਨ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਉਸ ਨੇ ਤੁਰੰਤ ਇਸ ਮਹਾਮਾਰੀ ਦੀ ਸੂਚਨਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੂੰ ਦਿੱਤੀ ਪਰ ਦਸਤਾਵੇਜਾਂ ਤੋਂ ਪਤਾ ਚੱਲਦਾ ਹੈ ਕਿ ਚੀਨ ਦੇ ਨੈਸ਼ਨਲ ਹੈਲਥ ਕਮੀਸ਼ਨ ਦੇ ਪ੍ਰਮੁੱਖ ਨੇ 14 ਜਨਵਰੀ ਨੂੰ ਸੂਬਾ ਸਿਹਤ ਅਧਿਕਾਰੀਆਂ ਨਾਲ ਇਕ ਗੁਪਤ ਟੈਲੀਕਾਨਫਰੰਸ ’ਚ ਸਥਿਤੀ ਦਾ ਆਂਲਕਣ ਕੀਤਾ ਅਤੇ ਇਸ ਦੀ ਜਾਣਕਾਰੀ ਰਾਸ਼ਟਰਪਤੀ ਚਿਨਫਿੰਗ ਨੂੰ ਦਿੱਤੀ।


author

Karan Kumar

Content Editor

Related News