ਸਮੁੰਦਰ 'ਚ ਪਿਆਰ ਦੀ ਡੁਬਕੀ... ਸਾਊਦੀ ਜੋੜੇ ਨੇ ਲਾਲ ਸਾਗਰ 'ਚ ਰਚਾਇਆ ਵਿਆਹ

Tuesday, Oct 22, 2024 - 06:06 PM (IST)

ਰਿਆਦ- ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਭਰ ਵਿੱਚ ਵੱਖ-ਵੱਖ ਢੰਗਾਂ ਨਾਲ ਵਿਆਹ ਕਰਵਾਉਣ ਦਾ ਰੁਝਾਨ ਵਧਿਆ ਹੈ। ਬਹੁਤ ਸਾਰੇ ਜੋੜੇ ਵਿਆਹਾਂ ਨੂੰ ਸੁੰਦਰ ਥਾਵਾਂ ਅਤੇ ਵਿਲੱਖਣ ਪਹਿਰਾਵੇ ਨਾਲ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਹਸੀ ਜੋੜਿਆਂ ਵਿੱਚ ਅੰਡਰਵਾਟਰ ਵਿਆਹ ਵੀ ਇੱਕ ਪ੍ਰਸਿੱਧ ਰੁਝਾਨ ਬਣ ਰਿਹਾ ਹੈ। ਅਜਿਹਾ ਰੁਝਾਨ ਸਾਊਦੀ ਅਰਬ ਤੱਕ ਵੀ ਪਹੁੰਚ ਰਿਹਾ ਹੈ, ਜਿਸ ਦਾ ਨਤੀਜਾ ਹੈ ਹਸਨ ਅਤੇ ਯਾਸਮੀਨ ਦਾ ਵਿਆਹ।

ਸਾਊਦੀ ਅਰਬ ਦੇ ਜੋੜੇ ਨੇ ਇਕ ਅਨੋਖੇ ਸਮਾਰੋਹ ਵਿਚ ਸਮੁੰਦਰ ਦੀ ਡੂੰਘਾਈ ਵਿਚ ਗੋਤਾ ਲਗਾਉਂਦੇ ਹੋਏ ਵਿਆਹ ਕਰਵਾਇਆ। ਦੋਹਾਂ ਨੇ ਲਾਲ ਸਾਗਰ 'ਚ ਪਾਣੀ ਅੰਦਰ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਸਾਊਦੀ 'ਚ ਇਹ ਪਹਿਲਾ ਅਜਿਹਾ ਪ੍ਰੋਗਰਾਮ ਹੈ, ਜਿਸ 'ਚ ਸਮੁੰਦਰ 'ਚ ਉਤਰ ਕੇ ਕਿਸੇ ਮੁੰਡੇ-ਕੁੜੀ ਦਾ ਵਿਆਹ ਹੋਇਆ ਹੈ। ਹਸਨ ਅਬੂ ਅਲ ਓਲਾ ਅਤੇ ਯਾਸਮੀਨ ਦੋਵੇਂ ਗੋਤਾਖੋਰ ਹਨ ਅਤੇ ਰੋਮਾਂਚ ਪਸੰਦ ਹਨ। ਅਜਿਹੇ 'ਚ ਉਨ੍ਹਾਂ ਨੇ ਵਿਆਹ ਕਰਵਾਉਣ ਲਈ ਇਹ ਅਨੋਖਾ ਤਰੀਕਾ ਚੁਣਿਆ, ਜੋ ਉਨ੍ਹਾਂ ਦੇ ਦੇਸ਼ ਲਈ ਬਿਲਕੁਲ ਨਵਾਂ ਹੈ।

ਪੜ੍ਹੋ ਇਹ ਅਹਿਮ ਖ਼ਬਰ- BRICS summit : Putin ਦੀ ਗੱਲ ਸੁਣ ਖਿੜ-ਖਿੜ ਹੱਸੇ Modi 

ਗੋਤਾਖੋਰ ਬਣੇ ਵਿਆਹ ਦੇ ਮਹਿਮਾਨ

ਗਲਫ ਨਿਊਜ਼ ਅਨੁਸਾਰ ਹਸਨ ਅਬੂ ਓਲਾ ਅਤੇ ਯਾਸਮੀਨ ਦਫਤਰਦਾਰ ਨੇ ਸਮਾਰੋਹ ਵਿੱਚ ਜੇਦਾਹ ਦੇ ਤੱਟ 'ਤੇ ਚੱਟਾਨਾਂ ਅਤੇ ਸਮੁੰਦਰੀ ਜੀਵਣ ਵਿਚਕਾਰ ਆਪਣੇ ਪਿਆਰ ਦਾ ਜਸ਼ਨ ਮਨਾਇਆ। ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਉਨ੍ਹਾਂ ਦੇ ਸਾਥੀ ਗੋਤਾਖੋਰ ਵੀ ਸ਼ਾਮਲ ਹੋਏ। ਇਨ੍ਹਾਂ ਲੋਕਾਂ ਨੇ ਘਰਾਟੀ ਤੇ ਬਾਰਾਤੀ ਬਣ ਕੇ ਇਸ ਸਮਾਗਮ ਨੂੰ ਖਾਸ ਬਣਾ ਦਿੱਤਾ। ਇਹ ਸਮੁੱਚਾ ਸਮਾਗਮ ਕੈਪਟਨ ਫੈਜ਼ਲ ਫਲੰਬਨ ਦੀ ਅਗਵਾਈ ਹੇਠ ਹੋਇਆ। ਪੂਰੇ ਸਮਾਗਮ ਦਾ ਆਯੋਜਨ ਸਥਾਨਕ ਗੋਤਾਖੋਰ ਸਮੂਹ ਸਾਊਦੀ ਗੋਤਾਖੋਰ ਫੈਜ਼ਲ ਦੀ ਦੇਖ-ਰੇਖ ਹੇਠ ਕੀਤਾ ਗਿਆ। ਫੈਜ਼ਲ ਦੀ ਟੀਮ ਨੇ ਇਨ੍ਹਾਂ ਲੋਕਾਂ ਨੂੰ ਮਾਹਿਰ ਮਦਦ ਮੁਹੱਈਆ ਕਰਵਾਈ। ਇਸ ਵਿੱਚ ਜ਼ਰੂਰੀ ਸਾਜ਼ੋ-ਸਾਮਾਨ ਅਤੇ ਇੱਕ ਪਾਣੀ ਦੇ ਅੰਦਰ ਪਾਰਟੀ ਪ੍ਰੋਗਰਾਮ ਸ਼ਾਮਲ ਸੀ।

'ਇਹ ਇੱਕ ਅਭੁੱਲ ਤਜਰਬਾ'

ਹਸਨ ਅਬੂ ਓਲਾ ਨੇ ਆਪਣੇ ਵਿਆਹ 'ਤੇ ਕਿਹਾ, 'ਇਹ ਇਕ ਸ਼ਾਨਦਾਰ ਅਤੇ ਵੱਖਰਾ ਅਨੁਭਵ ਸੀ। ਕੈਪਟਨ ਫੈਸਲ ਨੇ ਸਮੁੰਦਰ ਦੇ ਹੇਠਾਂ ਸਾਡੇ ਵਿਆਹ ਨੂੰ ਮਨਾਉਣ ਲਈ ਸ਼ਾਨਦਾਰ ਯੋਜਨਾਵਾਂ ਬਣਾਈਆਂ। ਇਵੈਂਟ ਦੌਰਾਨ ਸਾਨੂੰ ਕੋਈ ਖਾਸ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ। ਅਸੀਂ ਖੂਬ ਜਸ਼ਨ ਮਨਾਇਆ, ਜੋ ਕਿ ਗੈਰ-ਰਵਾਇਤੀ ਅਤੇ ਸ਼ਾਨਦਾਰ ਸੀ।'' ਹਸਨ ਨੇ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਉਨ੍ਹਾਂ ਦੇ ਵਿਆਹ ਦੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਡਾ ਵਿਆਹ ਗੋਤਾਖੋਰਾਂ ਅਤੇ ਆਮ ਲੋਕਾਂ ਦੋਵਾਂ ਨੂੰ ਸਾਊਦੀ ਅਰਬ ਦੇ ਸਮੁੰਦਰੀ ਅਜੂਬਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News