ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਕਾਰਨ ਹੋ ਰਿਹੈ ਰੋਸ

Saturday, Nov 25, 2017 - 03:46 PM (IST)

ਵਾਸ਼ਿੰਗਟਨ ਡੀ. ਸੀ. , (ਰਾਜ ਗੋਗਨਾ)— ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ 'ਦਿਆਲ ਸਿੰਘ ਮਜੀਠੀਆ' ਕਾਲਜ ਦਿੱਲੀ ਦਾ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਕਾਰਨ ਸਿੱਖਾਂ 'ਚ ਰੋਸ ਦੀ ਲਹਿਰ ਹੈ। ਇਸ ਗੱਲ ਦਾ ਪ੍ਰਗਟਾਵਾ ਬੀਤੇ ਦਿਨ 'ਸਿੱਖਸ ਆਫ ਅਮਰੀਕਾ' ਵਲੋਂ ਬੁਲਾਈ ਮੀਟਿੰਗ ਵਿੱਚ ਕੀਤਾ ਗਿਆ। ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਰਬ ਪਾਰਟੀ ਮੀਟਿੰਗ ਅਮਰੀਕਾ 'ਚ ਆਪਣੇ ਵਿਚਾਰ ਪੇਸ਼ ਕੀਤੇ ਹਨ। 
ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਰਮੇਸ਼ ਸਿੰਘ ਖਾਲਸਾ ਜੋ ਅੱਜ ਕੱਲ੍ਹ ਕੈਨੇਡਾ ਦੇ ਦੌਰੇ 'ਤੇ ਹਨ, ਉਨ੍ਹਾਂ ਫ਼ੋਨ ਵਾਰਤਾ ਰਾਹੀਂ ਦੱਸਿਆ ਕਿ ਦਿਆਲ ਸਿੰਘ ਮਜੀਠੀਆ ਦੇ ਨਾਮ 'ਤੇ ਲਾਹੌਰ ਵਿੱਚ ਇੱਕ ਕਾਲਜ ਅਤੇ ਲਾਇਬ੍ਰੇਰੀ ਤੋਂ ਇਲਾਵਾ ਦਿਆਲ ਸਿੰਘ ਮਜੀਠੀਆ ਮਾਰਗ ਵੀ ਹੈ।ਇਸ ਨੂੰ ਪਾਕਿਸਤਾਨੀ ਬਹੁਤ ਹੀ ਸਤਿਕਾਰ ਦੇ ਰਹੇ ਹਨ। ਕੰਵਲਜੀਤ ਸਿੰਘ ਸੋਨੀ 'ਸਿੱਖ ਅਫੇਅਰ ਕਮੇਟੀ ਅਮਰੀਕਾ', ਬਲਜਿੰਦਰ ਸਿੰਘ ਸ਼ੰਮੀ ਕਨਵੀਨਰ ਮੈਰੀਲੈਂਡ ਤੇ ਸੁਰਿੰਦਰ ਸਿੰਘ ਰਹੇਜਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਕਾਲਜ ਦਾ ਨਾਮ ਬਦਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਡਾ. ਅਡੱਪਾ ਪ੍ਰਸ਼ਾਦ ਨੇ ਭਰੋਸਾ ਦਿਵਾਇਆ ਕਿ ਕਾਲਜ ਦਾ ਨਾਮ ਨਹੀਂ ਬਦਲਿਆ ਜਾਵੇਗਾ।


Related News