ਧੀ ਪੰਜਾਬ ਦੀ ਪ੍ਰੋਗਰਾਮ ਦੌਰਾਨ ਸਿਡਨੀ ਵਿਚ ਲੱਗੀਆਂ ਰੌਣਕਾਂ

Friday, Jul 05, 2024 - 03:28 PM (IST)

ਧੀ ਪੰਜਾਬ ਦੀ ਪ੍ਰੋਗਰਾਮ ਦੌਰਾਨ ਸਿਡਨੀ ਵਿਚ ਲੱਗੀਆਂ ਰੌਣਕਾਂ

ਸਿਡਨੀ (ਸਨੀ ਚਾਂਦਪੁਰੀ) - ਵਿਦੇਸ਼ਾਂ ਵਿਚ ਵਸਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੇ ਮੰਤਵ ਨਾਲ ਧੀ ਪੰਜਾਬ ਦੀ ਪ੍ਰੋਗਰਾਮ ਕਰਵਾਇਆ ਗਿਆ। ਦੇਸੀ ਵਾਇਵ ਇੰਟਰਟੇਨਮੈਂਟ, ਰਿਦਮ ਆਫ਼ਿਸ ਭੰਗੜਾ ਤੇ ਨਿਰਵਾਨਾ ਕੇਟਰਿੰਗ ਵੱਲੋਂ ਵਿਮੈਨ ਹਾਲ ਬਲੈਕਟਾਊਨ ਵਿੱਚ ਕਰਵਾਏ ਇਸ ਸਮਾਗਮ ਵਿੱਚ ਭਰਵਾਂ ਇਕੱਠ ਹੋਇਆ।

ਇੰਦਰ ਸਿੰਘ ਅਤੇ ਤਜਿੰਦਰ ਸਿੰਘ ਨੇ ਦੱਸਿਆ ਕੇ ਇਸ ਵਿਚ ਕੁੜੀਆਂ ਦੇ ਗਿੱਧੇ, ਭੰਗੜੇ ਦੇ ਨਾਲ-ਨਾਲ ਮਿਸ ਅਤੇ ਮਿਸਜ਼ ਤੀਆਂ ਨੂੰ ਚੁਣਿਆ ਗਿਆ ਜਿਨਾਂ ਦੀ ਚੋਣ ਜੱਜ ਸਹਿਬਾਨ ਹਰਸੀਨ ਕੌਰ ਸਹੋਤਾ, ਸੁੱਖੀ ਬੱਲ ਅਤੇ ਇੰਦੂ ਤੱਖਰ ਨੇ ਕੀਤੀ। ਮਿਸ ਅਤੇ ਮਿਸਜ਼ ਆਸਟ੍ਰੇਲੀਆ ਪੰਜਾਬਣ ਸੀਨੀਅਰ ਕੈਟਾਗਰੀ ਦਾ ਖ਼ਿਤਾਬ ਮਨਜਿੰਦਰ ਕੌਰ ਨੇ ਜਿੱਤਿਆ ਜਦੋਂਕਿ ਮਨਪ੍ਰੀਤ ਕੌਰ ਰਨਰ ਅਪ ਰਹੀ । ਤੀਸਰਾ ਸਥਾਨ ਸੰਦੀਪ ਕੌਰ ਥਿੰਦ ਦੇ ਹਿੱਸੇ ਆਇਆ।

ਇਸ ਸਾਲ ਧੀ ਪੰਜਾਬ ਦੀ ਟੀਮ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜਿਸ ਵਿੱਚ ਜੂਨੀਅਰ ਕੈਟਾਗਰੀ ਦੀ ਸ਼ੁਰੂਆਤ ਹੋਈ। ਜੁਨੀਅਰ ਵਿਚ ਏਕਮਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਮਾਹੀ ਕੌਰ ਰਨਰ ਅਪ ਤੇ ਤੀਸਰਾ ਸਥਾਨ ਸਹਿਜ ਕੌਰ ਦੇ ਹੱਥ ਰਿਹਾ। ਬਲੈਕਟਾਊਨ ਕੌਂਸਲਰ ਖੁਸ਼ਪਿੰਦਰ ਕੌਰ ਨੇ ਸਾਰੇ ਜੇਤੂਆਂ ਨੂੰ ਮੁਬਾਰਕਵਾਦ ਦਿੱਤੀ। ਧੀ ਪੰਜਾਬ ਦੀ ਪ੍ਰੋਗਰਾਮ ਵਿੱਚ ਰਿਦਮ ਆਫ਼ਿਸ ਭੰਗੜਾ, ਫੋਕ ਐਡ ਫੰਨ ਭੰਗੜਾ ਸਟਾਰ, ਡਾਊਨ ਟੂ ਭੰਗੜਾ, ਲਿਸ਼ਕਾਰੇ ਪੰਜਾਬ ਦੇ, ਰੋਇਲ ਪੰਜਾਬਣਾਂ, ਸ਼ੇਰ ਏ ਪੰਜਾਬ ਅਤੇ ਗਿੱਧਾ ਸ਼ੋਕਣਾ ਦਾ ਵਲੌਂ ਖੂਬਸੂਰਤ ਪੇਸ਼ਕਾਰੀ ਕੀਤੀ ਗਈ।


author

Harinder Kaur

Content Editor

Related News