ਬਰਫੀਲੇ ਸਥਾਨ ’ਚ ਬਦਲਿਆ ਸਾਊਦੀ ਅਰਬ ਦਾ ਰੇਗਿਸਤਾਨ, ਰੇਤ 'ਤੇ ਵਿਛੀ ਚਿੱਟੀ ਚਾਦਰ
Wednesday, Nov 06, 2024 - 12:10 PM (IST)
ਦੁਬਈ (ਇੰਟ.) : ਸਾਊਦੀ ਅਰਬ ਦਾ ਨਾਂ ਸੁਣਦਿਆਂ ਹੀ ਸਭ ਤੋਂ ਪਹਿਲਾਂ ਦਿਮਾਗ ਵਿਚ ਖਿਆਲ ਰੇਤ ਅਤੇ ਰੇਗਿਸਤਾਨ ਦਾ ਆਉਂਦਾ ਹੈ ਪਰ ਸਾਊਦੀ ਅਰਬ ਤੋਂ ਜੋ ਤਾਜ਼ਾ ਦ੍ਰਿਸ਼ ਸਾਹਮਣੇ ਆਇਆ ਹੈ, ਉਸ ਵਿਚ ਇਹ ਰੇਗਿਸਤਾਨ ਬਰਫੀਲੀ ਜਗ੍ਹਾ ਵਿਚ ਬਦਲ ਗਿਆ ਹੈ ਅਤੇ ਹਰ ਪਾਸੇ ਬਰਫ਼ ਦੀ ਚਾਦਰ ਵਿਛੀ ਹੋਈ ਹੈ। ਦੇਸ਼ ਦੇ ਅਲ-ਜੌਫ ਰੇਗਿਸਤਾਨ ’ਚ ਭਾਰੀ ਬਰਫਬਾਰੀ ਹੋਈ ਹੈ, ਜੋ ਇਸ ਖੇਤਰ ਦੇ ਇਤਿਹਾਸ ’ਚ ਪਹਿਲੀ ਵਾਰ ਹੋਈ ਹੈ। ਰੇਤ ਦੀਆਂ ਵਾਦੀਆਂ ਵਿਚ ਇਹ ਨਜ਼ਾਰਾ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ ਸਾਊਦੀ ਅਰਬ ਨਹੀਂ ਸਗੋਂ ਅੰਟਾਰਕਟਿਕਾ ਦਾ ਕੋਈ ਇਲਾਕਾ ਹੈ। ਇਸ ਬਰਫ਼ਬਾਰੀ ਅਤੇ ਮੋਹਲੇਧਾਰ ਮੀਂਹ ਕਾਰਨ ਪੂਰੇ ਇਲਾਕੇ ਵਿੱਚ ਠੰਢ ਦਾ ਪ੍ਰਭਾਵ ਵਧ ਗਿਆ ਹੈ।
ਇਹ ਵੀ ਪੜ੍ਹੋ: US Elections 2024: ਇਲੀਨੋਇਸ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਾਮੂਰਤੀ ਨੇ ਮੁੜ ਜਿੱਤੀ ਚੋਣ
ਸਾਊਦੀ ਪ੍ਰੈੱਸ ਏਜੰਸੀ ਅਨੁਸਾਰ ਸਾਊਦੀ ਅਰਬ ’ਚ ਵਾਪਰੀ ਇਹ ਘਟਨਾ ਮੌਸਮ ਮਾਹਿਰਾਂ ਨੂੰ ਹੈਰਾਨ ਕਰ ਰਹੀ ਹੈ। ਅਲ-ਜੌਫ ਦੇ ਕੁਝ ਹਿੱਸੇ ਪਿਛਲੇ ਬੁੱਧਵਾਰ ਨੂੰ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਹੋਏ ਸਨ। ਇਸ ਤੋਂ ਬਾਅਦ ਉੱਤਰੀ ਸਰਹੱਦ, ਰਿਆਦ ਅਤੇ ਮੱਕਾ ਖੇਤਰ ਵਿੱਚ ਵੀ ਮੀਂਹ ਪਿਆ। ਤਾਬੂਕ ਅਤੇ ਅਲ ਬਹਾਹ ਇਲਾਕੇ ਵੀ ਮੌਸਮ ਵਿੱਚ ਇਸ ਤਬਦੀਲੀ ਨਾਲ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਸੋਮਵਾਰ ਨੂੰ ਅਲ-ਜੌਫ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਈ। ਇੱਥੇ ਪਈ ਬਰਫ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
Snow in Saudi Arabia pic.twitter.com/ZLWHayKztT
— Yisrael official 🇮🇱 🎗 (@YisraelOfficial) November 5, 2024
ਇਹ ਵੀ ਪੜ੍ਹੋ: US Presidential Election: ਵੋਟਾਂ ਦੀ ਗਿਣਤੀ ਜਾਰੀ, ਕਮਲਾ ਹੈਰਿਸ ਤੋਂ ਅੱਗੇ ਨਿਕਲੇ ਡੋਨਾਲਡ ਟਰੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8