ਡਿਪ੍ਰੈਸ਼ਨ, ਦਿਲ ਦੀ ਬੀਮਾਰੀ ਤੋਂ ਬਚਾਉਂਦੇ ਹਨ ਫਲ-ਸਬਜ਼ੀ ਦੇ ਛਿਲਕੇ

08/05/2019 7:00:42 PM

ਵਾਸ਼ਿੰਗਟਨ— ਫਲ ਖਾਣਾ, ਸਿਹਤ ਦੇ ਲਈ ਕਿੰਨਾ ਫਾਇਦੇਮੰਦ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਪਰ ਛਿਲਕਿਆਂ ਨੂੰ ਅਸੀਂ ਕੂੜੇ ਦਾਨ 'ਚ ਸੁੱਟ ਦਿੰਦੇ ਹਾਂ। ਜਦਕਿ ਛਿਲਕਿਆਂ 'ਚ ਵੀ ਸਿਹਤ ਦਾ ਖਜ਼ਾਨਾ ਛੁਪਿਆ ਹੁੰਦਾ ਹੈ। ਅਗਲੀ ਵਾਰੀ ਜਦ ਤੁਸੀਂ ਕੇਲਾ ਖਾਉ ਤਾਂ ਉਸ ਦਾ ਛਿਲਕਾ ਨਾ ਸੁਟਨਾ । ਸੰਤਰੇ ਅਤੇ ਮੁਸੰਮੀ ਦੇ ਛਿਲਕਿਆਂ ਨੂੰ ਵੀ ਸਾਂਭ ਕੇ ਰੱਖਣਾ। ਹੋ ਸਕੇ ਲਸਣ, ਕੱਦੂ ਅਤੇ ਆਲੂ ਨੂੰ ਛਿਲਕੇ ਸਹਿਤ ਖਾਉ।

ਦਰਅਸਲ , ਜਾਪਾਨ ਸਹਿਤ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਹੋਈ ਖੋਜ਼ 'ਚ ਫਲ ਸਬਜ਼ੀਆਂ ਦੇ ਛਿਲਕਿਆਂ ਨੂੰ ਡਿਪ੍ਰੈਸ਼ਨ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤੋ ਬਚਾਅ ਵਿਚ ਕਾਰਗਰ ਪਾਇਆ ਗਿਆ ਹੈ। ਚਮੜੀ ਨੂੰ ਕੋਮਲ, ਦਾਗ ਰਹਿਤ ਅਤੇ ਚਮਕਦਾਰ ਬਣਾਉਣ 'ਚ ਛਿਲਕਿਆਂ ਦੀ ਭੂਮਿਕਾ ਪਹਿਲਾ ਤੋਂ ਹੀ ਜਗ ਜਾਹਰ ਹੈ।

ਨਾਸ਼ਪਤੀ
ਇਕ ਖੋਜ ਮੁਤਾਬਕ ਨਾਸ਼ਪਤੀ ਦਾ ਛਿਲਕਾ ਵਿਟਾਮਿਨ-ਸੀ ਅਤੇ ਫਾਈਬਰ ਦੇ ਇਲਾਵਾ 'ਬ੍ਰੋਮਲੇਨ' ਦਾ ਬਹੁਤ ਵਧੀਆ ਸੋਮਾ ਹੈ ਤੇ ਪਾਚਨ ਕਿਰਿਆ ਠੀਕ ਰੱਖਣ ਦੇ ਨਾਲ ਹੀ ਪੇਟ 'ਚ ਮੌਜੂਦ ਮ੍ਰਿਤਕ ਟਿਸ਼ੂਆਂ ਨੂੰ ਬਾਹਰ ਕਢਨ 'ਚ ਮਦਦ ਕਰਦਾ ਹੈ। ਇਹ ਅਨਜ਼ਾਈਮ, ਲੀਵਰ ਦੇ ਰੋਗ ਦੂਰ ਕਰਦਾ ਹੈ। 

ਇਸ ਤਰ੍ਹਾਂ ਕਰੋ ਇਸਤੇਮਾਲ: ਨਾਸ਼ਪਤੀ ਛਿਲਕਾ ਸਹਿਤ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਦਾ ਜੂਸ, ਸ਼ੇਕ ਜਾ ਸੂਪ ਬਣ ਕੇ ਪੀ ਸਕਦੇ ਹੋ।
ਕੇਲਾ
ਇਕ ਖੋਜ 'ਚ ਪਤਾ ਲੱਗਿਆ ਹੈ ਕਿ ਕੇਲੇ ਦੇ ਛਿਲਕੇ 'ਚ 'ਫੀਲ ਗੁੱਡ' ਹਾਰਮੋਨ ਸੋਰੋਟੋਨਿਨ ਦੀ ਮੌਜੂਦਗੀ ਦਰਜ ਕੀਤੀ ਗਈ, ਜੋ ਬੈਚੈਨੀ-ਉਦਾਸੀ ਦਾ ਭਾਵ ਘਟਾਉਦਾਂ ਹੈ। ਇਸ 'ਚ 'ਲਿਉਟਿਨ' ਨਾਂ ਦਾ ਐਂਟੀਆਕਸੀਡੈਂਟ ਵੀ ਪਾਇਆ ਗਿਆ, ਜੋ ਅੱਖਾਂ 'ਚ ਮੌਜੂਦ ਕੋਸ਼ਿਕਾਵਾਂ ਨੂੰ ਆਲਟ੍ਰਾਵਾਇਲਟ ਕਿਰਨਾਂ ਤੋਂ ਬਚਾ ਕੇ ਮੋਤੀਆ ਬਿੰਦ ਦੀ ਬੀਮਾਰੀ ਨੂੰ ਘੱਟ ਕਰਦਾ ਹੈ।

ਇਸ ਤਰ੍ਹਾਂ ਕਰੋ ਇਸਤੇਮਾਲ: ਕੇਲੇ ਦੇ ਛਿਲਕੇ ਨੂੰ 10 ਮਿੰਟ ਤੱਕ ਸਾਫ ਪਾਣੀ 'ਚ ਉਬਾਲੋ। ਪਾਣੀ ਠੰਡਾ ਹੋਣ ਤੋਂ ਬਾਅਦ ਇਸ ਨੂੰ ਛਾਣ ਕੇ ਪੀ ਲਓ।

ਲਸਣ
ਜਾਪਾਨੀ ਖੋਜ ਅਨੁਸਾਰ ਲਸਣ ਦੇ ਛਿਲਕੇ 'ਚ 'ਫਿਨਾਇਲਪ੍ਰੋਪੇਨਾਇਡ' ਨਾਮ ਦੇ ਐਂਟੀਆਕਸਡੈਂਟ ਦੀ ਉਪਲਬਧਤਾਂ ਦਾ ਦਾਅਵਾ ਕੀਤਾ ਗਿਆ ਹੈ। ਲਸਣ ਦਾ ਛਿਲਕਾ ਕਲੋਸਟ੍ਰੋਲ ਨੂੰ ਘੱਟ ਕਰਦਾ ਹੈ ਜਿਸ ਨਾਲ ਦਿਲ ਦੀਆ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। 

ਇਸ ਤਰ੍ਹਾਂ ਕਰੋ ਇਸਤੇਮਾਲ: ਸਵੇਰੇ ਖਾਲੀ ਪੇਟ 2 ਪੀਸ ਬਿਨਾਂ ਛਿਲਕੇ ਉਤਾਰੇ ਚਬਾਉ। ਸਬਜ਼ੀ-ਚਟਨੀ 'ਚ ਵੀ ਛਿਲਕਾ ਸਹਿਤ ਲਸਣ ਪਾਉ।

ਕੱਦੂ
ਇਕ ਖੋਜ ਅਨੁਸਾਰ ਕੱਦੂ ਦੇ ਛਿਲਕੇ 'ਚ ਮੌਜੂਦ 'ਬੀਟਾ ਕੈਰੋਟੀਨ' ਫ੍ਰੀ ਰੈਡੀਕਲਸ ਦਾ ਖਾਤਮਾ ਕਰ ਕੈਂਸਰ ਤੋਂ ਬਚਾਉਂਦਾ ਹੈ। ਜਿੰਕ ਦੀ ਮੌਜੂਦਗੀ ਨਹੂੰਆਂ ਨੂੰ ਮਜਬੂਤ ਬਣਾਉਣ ਦੇ ਇਲਾਵਾ ਅਲਟ੍ਰਾਵਾਇਲਟ ਕਿਰਨਾਂ ਤੋਂ ਚਮੜੀ ਕੋਸ਼ਿਕਾਵਾਂ ਦੀ ਰੱਖਿਆ ਕਰਦਾ ਹੈ। ਪ੍ਰਤੀਰੋਧਕ ਸਮਰੱਥਾ ਵੀ ਵਧਾਉਣ 'ਚ ਮਦਦ ਕਰਦਾ ਹੈ ।

ਇਸ ਤਰ੍ਹਾਂ ਕਰੋ ਇਸਤੇਮਾਲ: ਛਿਲਕਾ ਮੁਲਾਇਮ ਹੋਵੇ ਤਾਂ ਸਬਜ਼ੀ ਦੇ ਨਾਲ ਪਕਾਉ ਅਤੇ ਸਖਤ ਹੋਵੇ ਤਾਂ ਛਿੱਲ ਕੇ ਧੁੱਪ 'ਚ ਸੁਖਾਉ। ਓਵਨ 'ਚ ਭੁੰਨ ਕੇ ਚਿਪਸ ਦੇ ਰੂਪ 'ਚ ਵੀ ਖਾ ਸਕਦੇ ਹਨ।

ਸੰਤਰਾ-ਮੁਸੰਮੀ
ਰਾਇਲ ਸੋਸਾਇਟੀ ਆਫ ਮੈਡੀਸਨ ਦੀ ਖੋਜ ਅਨੁਸਾਰ ਇਨ੍ਹਾਂ ਫਲਾਂ ਦੇ ਛਿਲਕਿਆਂ 'ਚ 'ਸੁਪਰ-ਫਲੈਵੋਨਾਇਡ' ਮੌਜੂਦ ਹੁੰਦਾ ਹੈ। ਜੋ 'ਬੈਡ ਕੋਲੈਸਟਰੋਲ' ਦੇ ਪੱਧਰ 'ਚ ਗਿਰਾਵਟ ਕਰਦਾ ਹੈ। 

ਇਸ ਤਰ੍ਹਾਂ ਕਰੋ ਇਸਤੇਮਾਲ: ਸਬਜ਼ੀ-ਸੂਪ 'ਚ ਛਿਲਕਾ ਕੱਦੂਕਸ਼ ਕਰਕੇ ਪਾ ਸਕਦੇ ਹੋ। ਕੇਕ-ਮਾਫਿਨ ਵੀ ਚੰਗਾ ਬਦਲ ਹੈ। ਜੂਸ ਵੀ ਪੀ ਸਕਦੇ ਹੋ।

ਆਲੂ
ਇਕ ਖੋਜ ਦੀ ਮੰਨੀਏ ਤਾਂ ਇਕ ਵੱਡੇ ਆਲੂ ਦਾ ਛਿਲਕਾ ਰੋਜ਼ਾਨਾ ਜ਼ਰੂਰੀ ਜਿੰਕ, ਆਇਰਨ, ਵਿਟਾਮਿਨ-ਸੀ, ਪੋਟਾਸ਼ੀਅਮ ਦੀ ਖੁਰਾਕ ਪੂਰਾ ਕਰਦਾ ਹੈ।

ਇਸ ਤਰ੍ਹਾਂ ਕਰੋ ਇਸਤੇਮਾਲ: ਆਲੂ ਦੀ ਸਬਜ਼ੀ ਛਿਲਕਾ ਸਹਿਤ ਬਣਾਉ। ਬਰੀਕ ਕਟ ਕੇ ਗਰਮ ਪਾਣੀ-ਲੂਣ ਦੇ ਘੋਲ 'ਚ ਰੱਖੋ। ਚਿਪਸ ਬਣਾਉ।


Baljit Singh

Content Editor

Related News