ਹੈਰਾਨ ਕਰਨ ਵਾਲੀ ਰਿਪੋਰਟ : ਐਸਟ੍ਰਾਜ਼ੇਨੇਕਾ ਵੈਕਸੀਨ ਨਾਲ ਇਕ ਹੋਰ ਗੰਭੀਰ ਬੀਮਾਰੀ ਦਾ ਖ਼ਤਰਾ

05/18/2024 12:35:02 PM

ਨਵੀਂ ਦਿੱਲੀ (ਅਨਸ)- ਬ੍ਰਿਟਿਸ਼-ਸਵੀਡਿਸ਼ ਫਾਰਮਾ ਕੰਪਨੀ ਐਸਟ੍ਰਾਜ਼ੇਨੇਕਾ ਦੀ ਕੋਵਿਡ-19 ਵੈਕਸੀਨ ਨਾਲ ਇਕ ਹੋਰ ਗੰਭੀਰ ਬੀਮਾਰੀ ਦੇ ਖ਼ਤਰੇ ਦਾ ਖੁਲਾਸਾ ਹੋਇਆ ਹੈ। ਰਿਸਰਚ ’ਚ ਦਾਅਵਾ ਕੀਤਾ ਗਿਆ ਹੈ ਕਿ ਵੈਕਸੀਨ ਲਾਉਣ ਕਾਰਨ ਇਮਿਊਨ ਥ੍ਰੋਂਬੋਸਾਈਟੋਪੀਨੀਆ ਅਤੇ ਥ੍ਰੋਂਬੋਸਿਸ ਹੋ ਸਕਦੇ ਹਨ। ਹਾਲਾਂਕਿ ਇਹ ਖੂਨ ਦਾ ਥੱਕਾ (ਬਲੱਡ ਕਲਾਟਿੰਗ) ਜਮਾਉਣ ਵਾਲਾ ਇਹ ਕਿਸੇ-ਕਿਸੇ ਨੂੰ ਹੋਣ ਵਾਲਾ ਵਿਕਾਰ (ਰੇਅਰ ਡਿਸਆਰਡਰ) ਹੈ ਪਰ ਖਤਰਨਾਕ ਹੈ। ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੋਈ ਨਵਾਂ ਵਿਕਾਰ ਨਹੀਂ ਹੈ। ਵੀ. ਆਈ. ਟੀ . ਟੀ. ਏਡੀਨੋਵਾਇਰਸ ਵੈਕਟਰ-ਆਧਾਰਤ ਆਕਸਫੋਰਡ-ਐਸਟ੍ਰਾਜ਼ੇਨੇਕਾ ਵੈਕਸੀਨ ਲਾਏ ਜਾਣ ਤੋਂ ਬਾਅਦ ਇਕ ਨਵੀਂ ਬਿਮਾਰੀ ਦੇ ਰੂਪ ’ਚ ਉੱਭਰਿਆ। 2021 ’ਚ ਕੋਰੋਨਾ ਕਾਲ ’ਚ ਐਸਟ੍ਰਾਜ਼ੇਨੇਕਾ ਦੇ ਫਾਰਮੂਲੇ ’ਤੇ ਭਾਰਤ ’ਚ ਕੋਵਿਸ਼ੀਲਡ ਅਤੇ ਯੂਰਪ ’ਚ ਵੈਕਸਜੇਵਰੀਆ ਵੈਕਸੀਨ ਬਣਾਈ ਗਈ।

ਰਿਸਰਚ ’ਚ ਪਾਇਆ ਗਿਆ ਹੈ ਕਿ ਖ਼ਤਰਨਾਕ ਬਲੱਡ ਐਂਟੀਬਾਡੀ ‘ਪਲੇਟਲੈਟ ਫੈਕਟਰ 4’ ਵੀ. ਆਈ. ਟੀ. ਟੀ. ਲਈ ਜ਼ਿੰਮੇਵਾਰ ਹੈ। ਪਲੇਟਲੈਟ ਫੈਕਟਰ 4, ਪ੍ਰੋਟੀਨ ਦੇ ਖਿਲਾਫ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਫਰਵਰੀ ’ਚ, ਐਸਟ੍ਰਾਜ਼ੇਨੇਕਾ ਨੇ ਬ੍ਰਿਟਿਸ਼ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੋਵਿਡ-19 ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟ ਹੋ ਸਕਦੇ ਹਨ। ਉਦੋਂ ਕੰਪਨੀ ਨੇ ਮੰਨਿਆ ਸੀ ਕਿ ਉਸ ਦੀ ਕੋਰੋਨਾ ਵੈਕਸੀਨ ਨਾਲ ਕੁਝ ਮਾਮਲਿਆਂ ’ਚ ਥ੍ਰੋਂਬੋਸਿਸ ਥ੍ਰੋਂਬੋਸਾਈਟੋਪੀਨੀਆ ਸਿੰਡਰੋਮ ਹੋ ਸਕਦਾ ਹੈ। ਇਸ ਬਿਮਾਰੀ ਨਾਲ ਸਰੀਰ ਵਿਚ ਖੂਨ ਦੇ ਥੱਕੇ ਬਣ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘਟ ਜਾਂਦੀ ਹੈ।

ਸਭ ਤੋਂ ਪਹਿਲਾਂ ਬ੍ਰਿਟਿਸ਼ ਨਾਗਰਿਕ ਜੈਮੀ ਸਕਾਟ ਨੇ ਕੇਸ ਕੀਤਾ

ਅਪ੍ਰੈਲ 2021 ’ਚ, ਜੈਮੀ ਸਕਾਟ ਨਾਂ ਦੇ ਇਕ ਵਿਅਕਤੀ ਨੇ ਇਹ ਵੈਕਸੀਨ ਲਗਵਾਈ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਸਰੀਰ ’ਚ ਖੂਨ ਦੇ ਥੱਕੇ ਬਣਨ ਦਾ ਸਿੱਧਾ ਅਸਰ ਉਸ ਦੇ ਦਿਮਾਗ ’ਤੇ ਪਿਆ। ਇਸ ਤੋਂ ਇਲਾਵਾ ਸਕਾਟ ਦੇ ਦਿਮਾਗ ਵਿਚ ਇੰਟਰਨਲ ਬਲੀਡਿੰਗ ਵੀ ਹੋਈ। ਰਿਪੋਰਟ ਮੁਤਾਬਕ, ਡਾਕਟਰਾਂ ਨੇ ਉਸ ਦੀ ਪਤਨੀ ਨੂੰ ਕਿਹਾ ਕਿ ਸੀ ਕਿ ਉਹ ਸਕਾਟ ਨੂੰ ਨਹੀਂ ਬਚਾ ਸਕਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News