ਦੱਖਣੀ ਕੋਰੀਆ ਦੇ ਮਲਾਹ ਹੋਏ ਅਗਵਾ, ਘਾਨਾ 'ਚ ਜੰਗੀ ਬੇੜਾ ਕੀਤਾ ਤਾਇਨਾਤ

Sunday, Apr 01, 2018 - 12:45 PM (IST)

ਸਿਓਲ— ਦੱਖਣੀ ਕੋਰੀਆ ਨੇ ਸਮੁੰਦਰੀ ਡਾਕੂਆਂ ਵੱਲੋਂ ਆਪਣੇ ਦੇਸ਼ ਦੇ ਤਿੰਨ ਮਲਾਹਾਂ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਮਗਰੋਂ ਘਾਨਾ ਦੇ ਸਮੁੰਦਰੀ ਤਟ ਵੱਲ ਜਲ ਡਾਕੂ ਰੋਕੂ ਇਕ ਜੰਗੀ ਬੇੜਾ ਤਾਇਨਾਤ ਕੀਤਾ ਹੈ। ਸਿਓਲ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਸੋਮਵਾਰ ਨੂੰ ਅਣਪਛਾਤੇ ਸਮੁੰਦਰੀ ਡਾਕੂਆਂ ਨੇ 40 ਘਾਨਾ ਨਿਵਾਸੀਆਂ ਅਤੇ 3 ਦੱਖਣੀ ਕੋਰੀਆਈ ਨਾਗਰਿਕਾਂ ਦੇ ਨਾਲ 500 ਟਨ ਵਾਲਾ ਮਰੀਨ 711 ਜਹਾਜ਼ ਆਪਣੇ ਕਬਜ਼ੇ 'ਚ ਲੈ ਲਿਆ। 
ਸਮੁੰਦਰੀ ਡਾਕੂਆਂ ਨੇ 3 ਦੱਖਣੀ ਕੋਰੀਆਈ ਨਾਗਰਿਕਾਂ ਨੂੰ ਅਗਵਾ ਕੀਤਾ ਅਤੇ ਉਹ ਤੇਜ਼ ਰਫਤਾਰ ਵਾਲੀ ਇਕ ਕਿਸ਼ਤੀ 'ਚ ਸਵਾਰ ਹੋ ਕੇ ਫਰਾਰ ਹੋ ਗਏ। ਉਹ ਹੁਣ ਕਿੱਥੇ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੂਤਰਾਂ ਮੁਤਾਬਕ ਮਰੀਨ 711 ਘਾਨਾ 'ਚ ਹੈ ਅਤੇ ਬਾਅਦ 'ਚ ਇਹ ਘਾਨਾ ਦੀ ਇਕ ਬੰਦਰਗਾਹ 'ਤੇ ਪੁੱਜਾ, ਜਿੱਥੇ ਘਾਨਾ ਦੇ ਮਲਾਹ ਉੱਤਰ ਗਏ। ਦੱਖਣੀ ਕੋਰੀਆਈ ਫੌਜ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਸਮੁੰਦਰੀ ਡਾਕੂਆਂ ਦੀ ਪਛਾਣ ਨਾਈਜੀਰੀਆਈ ਨਾਗਰਿਕਾਂ ਦੇ ਰੂਪ 'ਚ ਕੀਤੀ ਗਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਦੱਖਣੀ ਕੋਰੀਆਈ ਜੰਗੀ ਬੇੜਾ ਮੁਨਮੂ ਦਿ ਗ੍ਰੇਟ ਨੂੰ ਨਜ਼ਦੀਕੀ ਸਮੁੰਦਰ 'ਚ ਭੇਜਿਆ ਗਿਆ ਹੈ। ਇਹ ਜੰਗੀ ਬੇੜਾ ਅਦਨ ਦੀ ਖਾੜੀ 'ਚ ਸਮੁੰਦਰੀ ਡਾਕੂਆਂ ਵਿਰੋਧੀ ਮੁਹਿੰਮਾਂ 'ਚ ਸ਼ਾਮਲ ਰਿਹਾ ਹੈ। 


Related News