ਕੂੜੇ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ''ਤੇ ਬਣਿਆ ''ਸਕੀਇੰਗ ਸਲੋਪ''
Thursday, Feb 14, 2019 - 02:34 PM (IST)
ਕੋਪਨਹੇਗ(ਏਜੰਸੀ)— ਡੈਨਮਾਰਕ ਦੀ ਰਾਜਧਾਨੀ 'ਚ ਕੂੜੇ ਤੋਂ ਬਿਜਲੀ ਬਣਾਉਣ ਵਾਲਾ ਪਲਾਂਟ ਲਗਾਇਆ ਗਿਆ ਹੈ। ਲੋਕਾਂ ਨੂੰ ਇਸ ਤੋਂ ਨਫਰਤ ਨਾ ਹੋਵੇ, ਇਸ ਲਈ ਇਸ ਦੀ ਛੱਤ 'ਤੇ ਲੋਕਾਂ ਲਈ ਆਰਟੀਫੀਅਲ ਸਕੀਇੰਗ ਸਲੋਪ (ਫਿਸਲਣ ਵਾਲੀ ਢਲਾਨ) ਬਣਾਇਆ ਗਿਆ ਹੈ। ਇਸ ਸਲੋਪ ਨੂੰ ਕੋਪਨਹਿਲ ਨਾਂ ਦਿੱਤਾ ਗਿਆ ਹੈ। ਜਿਸ ਫੈਕਟਰੀ 'ਤੇ ਸਲੋਪ ਬਣਾਇਆ ਗਿਆ ਹੈ, ਉਸ ਦਾ ਨਾਮ ਐਮਗਰ ਬੈਕੇ ਹੈ। ਓਲੇ ਫ੍ਰੈਂਡਸਲੁੰਜਦ ਕਹਿੰਦੇ ਹਨ ਕਿ ਮੈਂ ਫੈਕਟਰੀ ਦੇ ਸਭ ਤੋਂ ਕੋਲ ਰਹਿੰਦਾ ਹਾਂ। ਮੇਰੇ ਤੋਂ ਹੀ ਸਲੋਪ ਸ਼ੁਰੂ ਹੋਇਆ ਹੈ। ਮੈਂ ਆਪਣੇ ਦੋਹਾਂ ਬੇਟਿਆਂ ਨੂੰ ਇਸ 'ਤੇ ਖੇਡਣ ਲਈ ਭੇਜ ਰਿਹਾ ਹਾਂ। ਮਜ਼ੇਦਾਰ ਗੱਲ ਇਹ ਹੈ ਕਿ 90 ਫੀਸਦੀ ਲੋਕ ਇਹ ਹੀ ਚਰਚਾ ਕਰ ਰਹੇ ਸਨ ਕਿ ਸਕੀਇੰਗ ਸਲੋਪ ਕਦੋਂ ਬਣੇਗਾ। ਪਲਾਂਟ 'ਤੇ ਕਿਸੇ ਦਾ ਧਿਆਨ ਹੀ ਨਹੀਂ ਗਿਆ।

ਸਕੀਇੰਗ ਸਲੋਪ 'ਤੇ ਹੁਣ ਤਕ 92 ਮਿਲੀਅਨ ਡੇਨਿਸ਼ ਕ੍ਰੋਨਰ (ਤਕਰੀਬਨ 73 ਕਰੋੜ ਰੁਪਏ) ਖਰਚ ਹੋ ਚੁੱਕੇ ਹਨ। ਸਲੋਪ ਨੂੰ ਫਿਲਹਾਲ ਹਫਤੇ 'ਚ ਦੋ ਦਿਨ ਖੋਲ੍ਹਿਆ ਜਾਂਦਾ ਹੈ। ਮਈ ਤਕ ਇਹ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇਗਾ ਅਤੇ ਆਸ ਹੈ ਕਿ ਲੋਕ ਇਸ ਦਾ ਮਜ਼ਾ ਲੈਣਗੇ। ਇਸ ਦੇ ਫੁਲ ਪੈਕੇਜ 'ਚ ਲੋਕ 4-5 ਘੰਟਿਆਂ ਤਕ ਸਕੀਇੰਗ ਦਾ ਮਜ਼ਾ ਮਿਲ ਸਕੇਗਾ।
